21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

66 ਕੇ.ਵੀ. ਲਾਈਨ ਵਾਰ-ਵਾਰ ਬੰਦ ਹੋਣ ਤੋਂ ਦੁਖੀ ਹਨ ਸਮਾਲਸਰ ਹਲਕੇ ਦੇ ਲੋਕ

ਸਮਾਲਸਰ, 20 ਨਵੰਬਰ (ਗੁਰਜੰਟ ਕਲਸੀ ਲੰਡੇ)-ਸਮਾਲਸਰ ਵਿਚ ਹਸਪਤਾਲ ਚਲਾ ਰਹੇ ਡਾਕਟਰ ਰਾਜ ਦੁਲਾਰ, ਬਾਜ਼ਾਰ ਦੇ ਅਤੇ ਹਲਕੇ ਦੇ ਲੋਕ ਬਿਜਲੀ ਕੱਟ ਲੱਗਣ ਤੋਂ ਦੁਖੀ ਹਨ। ਡਾਕਟਰ ਰਾਜ ਦੁਲਾਰ ਨੇ ਦੱਸਿਆ ਕਿ ਬਾਘਾ ਪੁਰਾਣਾ ਤੋਂ ਸਮਾਲਸਰ ਜਾਂਦੀ 66 ਕੇ.

ਅਜੀਤ ਡੈਸਕ 21-11-2026
ਸਮਾਲਸਰ, 20 ਨਵੰਬਰ (ਗੁਰਜੰਟ ਕਲਸੀ ਲੰਡੇ)-ਸਮਾਲਸਰ ਵਿਚ ਹਸਪਤਾਲ ਚਲਾ ਰਹੇ ਡਾਕਟਰ ਰਾਜ ਦੁਲਾਰ, ਬਾਜ਼ਾਰ ਦੇ ਅਤੇ ਹਲਕੇ ਦੇ ਲੋਕ ਬਿਜਲੀ ਕੱਟ ਲੱਗਣ ਤੋਂ ਦੁਖੀ ਹਨ। ਡਾਕਟਰ ਰਾਜ ਦੁਲਾਰ ਨੇ ਦੱਸਿਆ ਕਿ ਬਾਘਾ ਪੁਰਾਣਾ ਤੋਂ ਸਮਾਲਸਰ ਜਾਂਦੀ 66 ਕੇ.ਵੀ. ਟਾਵਰ ਲਾਈਨ ਗਲੇ ਦੀ ਹੱਡੀ ਬਣੀ ਹੋਈ ਹੈ। ਜਦੋਂ ਬਿਜਲੀ ਲੋਡ ਵੱਧ ਜਾਂਦਾ ਹੈ ਤਾਂ ਵੀ ਤਾਰ-ਤਾਰ ਟੁੱਟ ਜਾਂਦੀ ਹੈ। ਜਦੋਂ ਬਿਜਲੀ ਦੀ ਜ਼ਿਆਦਾ ਲੋੜ ਹੁੰਦੀ ਹੈ ਤਾਂ ਮੁਰੰਮਤ ਸ਼ੁਰੂ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਵਿਭਾਗ ਚਾਹੇ ਤਾਂ ਬਿਜਲੀ ਬੰਦ ਹੋਣ ਤੋਂ ਬਿਨਾਂ ਵੀ 66 ਕੇ.ਵੀ. ਟਾਵਰ ਲਾਈਨ ਦੀ ਮੁਰੰਮਤ ਸੰਭਵ ਹੈ ਕਿਉਂਕਿ ਕਿਸੇ ਟਾਵਰ ਲਾਈਨ ਦੇ ਨਾਲ ਵੀ 66 ਕੇ.ਵੀ. ਰੇਲਿੰਗ ਲਾਈਨ ਵੀ ਮੌਜੂਦ ਹੈ ਅਤੇ ਚਾਲੂ ਹਾਲਤ ਵਿਚ ਹੈ। ਅਜਿਹੇ ਨਾਜ਼ੁਕ ਸਮੇਂ ਉਸ ਨੂੰ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਵਾਰ-ਵਾਰ ਉੱਚ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਹੈ ਪਰ ਕੋਈ ਸੁਣਵਾਈ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਨੂੰ ਜਗਾਉਣ ਦੀ ਤੁਰੰਤ ਲੋੜ ਹੈ। ਉਨ੍ਹਾਂ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਪਾਸੇ ਧਿਆਨ ਦੇਣ ਕਿਉਂਕਿ ਬਿਜਲੀ ਬੰਦ ਹੋਣ ਨਾਲ ਲੱਖਾਂ ਮੀਟਰ ਬੰਦ ਹੁੰਦੇ ਹਨ ਅਤੇ ਬਿਜਲੀ ਵਿਭਾਗ ਦਾ ਕਰੋੜਾਂ ਦਾ ਨੁਕਸਾਨ ਵੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਮੁਰੰਮਤ ਵਾਢੀ ਮੌਕੇ ਵੀ ਹੋ ਸਕਦੀ ਹੈ।­
ਪਿਛਲੀ ਖ਼ਬਰ ਬੀਬੀ ਨਰਿੰਦਰ ਕੌਰ ਰਣੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਬਣਨ ’ਤੇ ਅਕਾਲੀ ਆਗੂਆਂ ਨੇ ਦਿ... ਅਗਲੀ ਖ਼ਬਰ ਸਾਬਕਾ ਵਿਦਿਆਰਥੀਆਂ ਦੇ ਰਿਸ਼ਤਿਆਂ ਤੋਂ ਬਦਲਾਅ ਤੱਕ ਡਾ. ਐੱਸ.ਐੱਸ. ਬਰਾੜ ਵਲੋਂ ਸਮੂਹਿਕ ਯਤਨਾਂ ਦਾ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।