21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪੰਜਾਬ ਕ੍ਰਿਕਟ ਐਸੋਸੀਏਸ਼ਨ ਵਲੋਂ ਮਹਿਲਾ ਸੀਨੀਅਰ ਵਨਡੇ ਕ੍ਰਿਕਟ ਕੈਂਪ ਮੋਗਾ ਵਿਖੇ ਆਯੋਜਿਤ

ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ. ਸੀ.

ਅਜੀਤ ਡੈਸਕ 22-11-2026
ਮੋਗਾ, 21 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀ.ਸੀ.ਏ.) ਵਲੋਂ ਆਗਾਮੀ ਸੀਨੀਅਰ ਮਹਿਲਾ ਵਨਡੇ ਟੂਰਨਾਮੈਂਟ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਮਹਿਲਾ ਸੀਨੀਅਰ ਵਨਡੇ ਪ੍ਰੋਬੇਬਲਜ਼ ਕੈਂਪ ਮੋਗਾ ਵਿਖੇ 20 ਤੋਂ 27 ਨਵੰਬਰ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਕੈਂਪ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚੋਂ 26 ਪ੍ਰਤਿਭਾਸ਼ਾਲੀ ਮਹਿਲਾ ਕ੍ਰਿਕਟ ਖਿਡਾਰਨਾਂ ਦੀ ਚੋਣ ਕੀਤੀ ਗਈ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਮਹਿਲਾ ਚੋਣ ਕਮੇਟੀ ਵਲੋਂ ਜਾਰੀ ਕੀਤੀ ਗਈ ਅਧਿਕਾਰਤ ਸੂਚੀ ਅਨੁਸਾਰ ਚੁਣੀਆਂ ਗਈਆਂ ਖਿਡਾਰਨਾਂ ਪੰਜਾਬ ਦੇ 11 ਜ਼ਿਲ੍ਹਿਆਂ ਬਰਨਾਲਾ, ਪਟਿਆਲਾ, ਅੰਮ੍ਰਿਤਸਰ, ਜਲੰਧਰ, ਫ਼ਤਿਹਗੜ੍ਹ ਸਾਹਿਬ, ਲੁਧਿਆਣਾ, ਨਵਾਂਸ਼ਹਿਰ, ਫ਼ਾਜ਼ਿਲਕਾ, ਮੁਕਤਸਰ, ਸੰਗਰੂਰ ਅਤੇ ਹੁਸ਼ਿਆਰਪੁਰ ਨਾਲ ਸੰਬੰਧਿਤ ਹਨ। ਇਸ ਕੈਂਪ ਲਈ ਚੁਣੀਆਂ ਗਈਆਂ ਖਿਡਾਰਨਾਂ ’ਚ ਰਿਧਿਮਾ ਅਗਰਵਾਲ, ਕਨਿਕਾ ਅਹੂਜਾ, ਪ੍ਰਗਤੀ ਸਿੰਘ, ਸ੍ਰਿਸ਼ਟੀ ਰਾਜਪੂਤ, ਪ੍ਰਿਆ ਕੁਮਾਰੀ, ਨੀਤੂ ਸਿੰਘ, ਮਮਤਾ ਰਾਣੀ, ਪ੍ਰਿਯੰਕਾ ਮੁਤਰੇਜਾ, ਅੰਕਿਤਾ ਪਾਠਕ, ਰੂਪਲੀਨ ਕੌਰ, ਅੰਨੂ ਮਲਹਾਨ, ਅਕਾਂਕਸ਼ਾ ਸੈਣੀ, ਪ੍ਰਤਿਭਾ, ਬਲਜੀਤ ਕੌਰ, ਮਹਿਕ ਕੇਸਰ, ਅੰਜਲੀ, ਜਸ਼ਨਪ੍ਰੀਤ ਕੌਰ, ਪ੍ਰਿਯੰਕਾ ਰਾਣੀ, ਮਨੀਸ਼ਾ ਰਾਣੀ, ਅਵਨੀਤ ਕੌਰ, ਜਸਪ੍ਰੀਤ ਕੌਰ, ਕਰਿਸ਼ਮਾ ਰਾਣਾ, ਟੈੱਸ ਸੋਢੀ, ਕਮਲੇਸ਼, ਪੂਜਾ ਦੇਵੀ ਅਤੇ ਨਿਰੰਕਾ ਦੇ ਨਾਂਅ ਸ਼ਾਮਿਲ ਹਨ। ਇਹ ਕੈਂਪ 27 ਨਵੰਬਰ ਤੱਕ ਜਾਰੀ ਰਹੇਗਾ, ਜਿਸ ਦੌਰਾਨ ਖਿਡਾਰਨਾਂ ਦੀ ਖੇਡ ਪ੍ਰਤਿਭਾ, ਤਕਨੀਕ, ਪ੍ਰਦਰਸ਼ਨ ਅਤੇ ਮੁਕਾਬਲੇ ਲਈ ਤਿਆਰੀ ਦਾ ਮੁਲਾਂਕਣ ਕੀਤਾ ਜਾਵੇਗਾ। ਇਸ ਕੈਂਪ ਦਾ ਮੁੱਖ ਉ ਦੇਸ਼ ਆਗਾਮੀ ਸੀਨੀਅਰ ਮਹਿਲਾ ਵਨਡੇ ਟੂਰਨਾਮੈਂਟ ਲਈ ਖਿਡਾਰਨਾਂ ਨੂੰ ਤਿਆਰ ਕਰਨਾ ਅਤੇ ਉਨ੍ਹਾਂ ਦੀ ਖੇਡ ਸਮਰੱਥਾ ਨੂੰ ਹੋਰ ਨਿਖਾਰਨਾ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਗਾ (ਡੀ.ਸੀ.ਏ. ਮੋਗਾ) ਵਲੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਇਸ ਉਪਰਾਲੇ ਦਾ ਸਵਾਗਤ ਕੀਤਾ ਗਿਆ।
ਪਿਛਲੀ ਖ਼ਬਰ ਆਲ ਇੰਡੀਆ ਵਾਲਮੀਕਿ ਖ਼ਾਲਸਾ ਦਲ ਪੰਜਾਬ ਵਲੋਂ ਬਾਬਾ ਪ੍ਰੀਤਮ ਸਿੰਘ ਦੀ 34ਵੀਂ ਬਰਸੀ ਮਨਾਈ ਅਗਲੀ ਖ਼ਬਰ ਨਰਸਿੰਗ ਦੀ ਵਿਦਿਆਰਥਣ ਨੇ ਪੰਜਾਬ ’ਚੋਂ 7ਵਾਂ ਸਥਾਨ ਅਤੇ 18 ਜ਼ਿਲ੍ਹਿਆਂ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।