29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਕਿਸਾਨ ਆਗੂ ਧੂੰਦਾ ਨੇ ਲਗਾਏ ਰਜਿਸਟਰੀ ਕਲਰਕ ’ਤੇ ਰਿਸ਼ਵਤ ਲੈਣ ਦੇ ਦੋਸ਼

ਮੋਗਾ, 28 ਨਵੰਬਰ (ਗੁਰਤੇਜ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਧੂੰਦਾ ਦੇ ਆਗੂ ਅਵਤਾਰ ਸਿੰਘ ਨੇ ਤਹਿਸੀਲਦਾਰ ਦਫ਼ਤਰ ਮੋਗਾ ਵਿਖੇ ਇਕ ਰਜਿਸਟਰੀ ਕਲਰਕ ‘ਤੇ ਰਜਿਸਟਰੀਆਂ ਕਰਨ ਲਈ ਐਨ. ਓ.

ਅਜੀਤ ਡੈਸਕ 29-11-2026
ਮੋਗਾ, 28 ਨਵੰਬਰ (ਗੁਰਤੇਜ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ ਧੂੰਦਾ ਦੇ ਆਗੂ ਅਵਤਾਰ ਸਿੰਘ ਨੇ ਤਹਿਸੀਲਦਾਰ ਦਫ਼ਤਰ ਮੋਗਾ ਵਿਖੇ ਇਕ ਰਜਿਸਟਰੀ ਕਲਰਕ ‘ਤੇ ਰਜਿਸਟਰੀਆਂ ਕਰਨ ਲਈ ਐਨ.ਓ.ਸੀ. ਦੇ ਨਾਂਅ ‘ਤੇ ਪ੍ਰਤੀ ਮਰਲਾ ਵੱਡੀ ਪੱਧਰ ‘ਤੇ ਰਿਸ਼ਵਤ ਲੈਣ ਦੇ ਦੋਸ਼ ਲਗਾਏ ਹਨ ਤੇ ਇਸ ਸਬੰਧੀ ਉਹ ਹਿਊਮਨ ਰਾਈਟਸ ਕਮਿਸ਼ਨ ਪੰਜਾਬ ਦੇ ਮੈਂਬਰ ਪਦਮ ਸ੍ਰੀ ਜਤਿੰਦਰ ਸਿੰਘ ਸੰਟੀ ਨੂੰ ਮਿਲ ਕੇ ਇਨਸਾਫ਼ ਲਈ ਇਕ ਮੰਗ ਪੱਤਰ ਵੀ ਦਿੱਤਾ ਗਿਆ ਤੇ ਕਮਿਸ਼ਨ ਵਲੋਂ ਕਾਰਵਾਈ ਕਰਦਿਆਂ ਪੰਜਾਬ ਹਿਊਮਨ ਰਾਈਟਸ ਕਮਿਸ਼ਨ ਦੇ ਮਾਣਯੋਗ ਜਸਟਿਸ ਗੁਰਵੀਰ ਸਿੰਘ ਤੇ ਜਸਟਿਸ ਸੰਤ ਪ੍ਰਕਾਸ਼ ਚੇਅਰਪਰਸਨ ਵਲੋਂ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਮੋਗਾ ਨੂੰ ਕਾਰਵਾਈ ਕਰਨ ਲਈ ਇਕ ਆਰਡਰ ਭੇਜਿਆ ਗਿਆ। ਇਸ ਸਬੰਧੀ ਅਵਤਾਰ ਸਿੰਘ ਧੂੰਦਾ ਨੇ ਇਹ ਦੋਸ਼ ਵੀ ਲਗਾਇਆ ਕਿ ਉਸ ਦਾ ਪੱਖ ਸੁਣੇ ਬਗੈਰ ਹੀ ਉਕਤ ਰਜਿਸਟਰੀ ਕਲਰਕ ਦੀ ਮਹਿਜ਼ ਇਕ ਬਦਲੀ ਕਰ ਦਿੱਤੀ ਗਈ ਤੇ ਕੁਝ ਸਮੇਂ ਬਾਅਦ ਉਸ ਮੋਗਾ ਵਿਖੇ ਹੀ ਤਾਇਨਾਤ ਕਰ ਦਿੱਤਾ ਗਿਆ ਜਿਸ ਨੂੰ ਉਹ ਇਕ ਇਨਸਾਫ਼ ਨਹੀਂ ਮੰਨਦੇ। ਕਿਸਾਨ ਆਗੂ ਅਵਤਾਰ ਸਿੰਘ ਧੂੰਦਾ ਨੇ ਦੱਸਿਆ ਕਿ ਰਜਿਸਟਰੀਆਂ ਦੇ ਮਾਮਲੇ ਵਿਚ ਇਸ ਹਮਾਮ ਵਿਚ ਹੋਰ ਵੀ ਲੋਕ ਆਉਂਦੇ ਹਨ ਜੋ ਧੜਾਧੜ ਭ੍ਰਿਸ਼ਟਾਚਾਰ ਤੇ ਕੁਰੱਪਸ਼ਨ ਕਰ ਰਹੇ ਹਨ ਅਤੇ ਇਸ ਦੀ ਵੱਡੇ ਪੱਧਰ ‘ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਸ ਘੁਟਾਲੇ ਦੀ ਜਾਂਚ ਨਾ ਹੋਈ ਤਾਂ ਉਹ ਇਨਫੋਰਸਮੈਂਟ ਡਾਇਰੈਕਟੋਰੇਟ ਈ.ਡੀ. ਕੋਲ ਜਾਣ ਤੋਂ ਗੁਰੇਜ਼ ਨਹੀਂ ਕਰਨਗੇ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨ ਕੌਂਸਲ ਮੋਗਾ ਦੇ ਜਰਨਲ ਹਾਊਸ ਦੀ ਮੀਟਿੰਗ ਦਰਬਾਰਾ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਹੋਈ ਅਗਲੀ ਖ਼ਬਰ ਔਖਾ ਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।