29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ੱਅੰਤਰਰਾਸ਼ਟਰੀ ਖਿਡਾਰੀ ਏਕਨੂਰ ਜੌਹਲ ਰੈੱਡ ਬੁੱਲ ਹਾਫ ਕੋਟ 2026 ਵਰਲਡ ਕੱਪ ਲਈ ਰਵਾਨਾ

ਮੋਗਾ, 29 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦੇ ਅੰਤਰਰਾਸ਼ਟਰੀ ਬਾਸਕਟ ਬਾਲ ਖਿਡਾਰੀ ਏਕਨੂਰ ਜੌਹਲ ਸਪੁੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੂੰ ਮਨੀਲਾ (ਫਿਲਪਾਇਨ) ਵਿਖੇ ਹੋ ਰਹੀ ਰੈੱਡ ਬੁੱਲ ਹਾਫ ਕੋਟ 2026 ਵਰਲਡ ਕੱਪ ਲਈ ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਕੌਂਸਲਰ ਮਨਜੀਤ ਸਿੰਘ ਧੰਮੂ ਅਤੇ ਖੇਡ ਪ੍ਰੇਮੀਆਂ ਨੇ ਵਿਸ਼ੇਸ਼ ਸਨਮਾਨ ਕਰਕੇ ਰਵਾਨਾ ਕੀਤਾ| ਇਸ ਮੌਕੇ ਅਮਰਜੀਤ ਸਿੰਘ ਲੰਢੇਕੇ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਸਕਟ ਬਾਲ ਖਿਡਾਰੀ ਏਕਨੂਰ ਜੌਹਲ ਮੋਗਾ ਦਾ ਨਾਂਅ ਖੇਡ ਖੇਤਰ ਵਿਚ ਰੌਸ਼ਨ ਕਰੇਗਾ| ਇਸ ਮੌਕੇ ਡਾ.

ਅਜੀਤ ਡੈਸਕ 30-11-2026
ਮੋਗਾ, 29 ਨਵੰਬਰ (ਜਸਪਾਲ ਸਿੰਘ ਬੱਬੀ)-ਗੁਰੂ ਨਾਨਕ ਬਾਸਕਟ ਬਾਲ ਅਕੈਡਮੀ ਮੋਗਾ ਦੇ ਅੰਤਰਰਾਸ਼ਟਰੀ ਬਾਸਕਟ ਬਾਲ ਖਿਡਾਰੀ ਏਕਨੂਰ ਜੌਹਲ ਸਪੁੱਤਰ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੂੰ ਮਨੀਲਾ (ਫਿਲਪਾਇਨ) ਵਿਖੇ ਹੋ ਰਹੀ ਰੈੱਡ ਬੁੱਲ ਹਾਫ ਕੋਟ 2026 ਵਰਲਡ ਕੱਪ ਲਈ ਮਾਰਕੀਟ ਕਮੇਟੀ ਮੋਗਾ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਲੰਢੇਕੇ, ਕੌਂਸਲਰ ਮਨਜੀਤ ਸਿੰਘ ਧੰਮੂ ਅਤੇ ਖੇਡ ਪ੍ਰੇਮੀਆਂ ਨੇ ਵਿਸ਼ੇਸ਼ ਸਨਮਾਨ ਕਰਕੇ ਰਵਾਨਾ ਕੀਤਾ| ਇਸ ਮੌਕੇ ਅਮਰਜੀਤ ਸਿੰਘ ਲੰਢੇਕੇ ਨੇ ਕਿਹਾ ਕਿ ਅੰਤਰਰਾਸ਼ਟਰੀ ਬਾਸਕਟ ਬਾਲ ਖਿਡਾਰੀ ਏਕਨੂਰ ਜੌਹਲ ਮੋਗਾ ਦਾ ਨਾਂਅ ਖੇਡ ਖੇਤਰ ਵਿਚ ਰੌਸ਼ਨ ਕਰੇਗਾ| ਇਸ ਮੌਕੇ ਡਾ. ਸ਼ਮਸ਼ੇਰ ਸਿੰਘ ਮੱਟਾ ਜੌਹਲ ਨੇ ਦੱਸਿਆ 1 ਦਸੰਬਰ ਤੋਂ 6 ਦਸੰਬਰ ਤੱਕ ਰੋ ਰਹੀ ਰੈੱਡ ਬੁੱਲ ਹਾਫ ਕੋਟ 2026 ਵਰਲਡ ਕੱਪ ਵਿਚ 18 ਦੇਸ਼ਾਂ ਤੇ ਖਿਡਾਰੀ ਭਾਗ ਲੈਣਗੇ| ਇਸ ਮੌਕੇ ਤੇ ਸਾਬਕਾ ਚੇਅਰ ਅਮਰਜੀਤ ਸਿੰਘ ਲੰਡੇ ਕੇ ਗੁਰੂ ਨਾਨਕ ਸਪੋਰਟਸ ਕਲੱਬ ਨੂੰ 11000 ਦੀ ਰਾਸ਼ੀ ਦਿੱਤੀ| ਇਸ ਮੌਕੇ ਮੱਟਾ ਜੌਹਲ, ਪਵਿੱਤਰ ਸਿੰਘ ਸੇਖੋਂ, ਦੀਪੂ ਸਹੋਤਾ, ਠੇਕੇਦਾਰ ਸੰਤੋਖ ਸਿੰਘ, ਸਨਮ ਸੂਦ, ਬੱਬੂ ਢਿੱਲੋਂ, ਗੁੱਲੂ ਆਹਲੂਵਾਲੀਆ, ਗੋਪੀ ਲਹੌਰੀਆ, ਮੱਖਣ ਮਠਾੜੂ, ਜੇਹਲਮ ਗਿੱਲ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਮਾੜੀ ਮੁਸਤਫ਼ਾ ਵਿਖੇ ‘ਬਾਲ ਵਿਆਹ ਮੁਕਤ ਭਾਰਤ’ ਮੁਹਿੰਮ ਤਹਿਤ ਜਾਗਰੂਕਤਾ ਸਮਾਗਮ ਕਰਵਾਇਆ ਅਗਲੀ ਖ਼ਬਰ ਹੋਲੀ ਹਾਰਟ ਸਕੂਲ ਵਿਖੇ ਮਨਾਇਆ ਸੰਵਿਧਾਨ ਦਿਵਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।