25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸੁਨਾਮ- ਕੌਹਰੀਆ ਸੜਕ ਦੀ ਖ਼ਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ

ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ-ਕੌਹਰੀਆਂ ਸੜਕ ਦੀ ਕਈ ਥਾਂਈ ਹੋਈ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਸੜਕ ’ਤੇ ਪਏ ਕਈ-ਕਈ ਫੁੱਟ ਖੱਡਿਆਂ ਵਿਚ ਥੋੜ੍ਹਾ ਜਿਹੀ ਮੀਂਹ ਪੈਣ ਕਾਰਨ ਪਾਣੀ ਖੜ੍ਹ ਜਾਂਦਾ ਹੈ।

ਅਜੀਤ ਡੈਸਕ 24-08-2026
ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਸੁਨਾਮ-ਕੌਹਰੀਆਂ ਸੜਕ ਦੀ ਕਈ ਥਾਂਈ ਹੋਈ ਖਸਤਾ ਹਾਲਤ ਤੋਂ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ। ਸੜਕ ’ਤੇ ਪਏ ਕਈ-ਕਈ ਫੁੱਟ ਖੱਡਿਆਂ ਵਿਚ ਥੋੜ੍ਹਾ ਜਿਹੀ ਮੀਂਹ ਪੈਣ ਕਾਰਨ ਪਾਣੀ ਖੜ੍ਹ ਜਾਂਦਾ ਹੈ। ਜਿਸ ਕਾਰਨ ਜਿੱਥੇ ਸਕੂਲੀ ਬੱਚਿਆਂ ਨੂੰ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ ਉੱਥੇ ਹੀ ਬਜੁਰਗ ਨੂੰ ਆਉਣ-ਜਾਣ ਵਿਚ ਕਾਫੀ ਪ੍ਰੇਸ਼ਾਨੀ ਆਉਂਦੀ ਹੈ। ਸੁਨਾਮ-ਪਾਤੜਾਂ ਆਉਣ-ਜਾਣ ਲਈ ਰਸਤਾ ਘੱਟ ਪੈਣ ਕਾਰਨ ਅਤੇ ਸੁਨਾਮ ਦੇ ਜਿਆਦਾਤਰ ਉਦਯੋਗ ਇਸ ਸੜਕ ਤੇ ਹੋਣ ਕਾਰਨ ਵਾਹਨਾਂ ਦੀ ਆਵਾਜਾਈ ਦਿਨ-ਰਾਤ ਰਹਿੰਦੀ ਹੈ ਪਰ ਸੜਕ ਟੁੱਟੀ ਹੋਣ ਕਾਰਨ ਕਈ ਵਾਰ ਵਾਹਨ ਪਾਣੀ ਵਿਚ ਹੀ ਫਸ ਕੇ ਖੜ੍ਹ ਜਾਂਦੇ ਹਨ ਅਤੇ ਅਜਿਹਾ ਹੋਣ ਨਾਲ ਰਾਹਗੀਰ ਖੱਜਲ-ਖੁਆਰ ਹੁੰਦੇ ਰਹਿੰਦੇ ਹਨ।ਪਿੰਡ ਰਾਮਗੜ੍ਹ ਜਵੰਧਾ ਦੇ ਸਰਪੰਚ ਬਿੱਕਰ ਸਿੰਘ ਅਤੇ ਨੌਜਵਾਨ ਆਗੂ ਗੁਰਪਿਆਰ ਸਿੰਘ ਚੱਠਾ ਨੇ ਉਹ ਸੜਕ ਦੀ ਖਸਤਾ ਹਾਲਤ ਨੂੰ ਲੈਕੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਗੁਹਾਰ ਲਾ ਚੁੱਕੇ ਹਨ ਪਰ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਹੀ ਹੋਈ। ਜਦੋਂ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ ਅਨਿਲ ਕੁਮਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਨਾਮ ਤੋਂ ਛਾਹੜ ਤੱਕ ਕਰੀਬ ਸਾਢੇ ਤੇਰਾਂ ਕਿੱਲੋਮੀਟਰ ਸੜਕ ਦਾ ਕੇਸ ਪ੍ਰਵਾਨਗੀ ਲਈ ਭੇਜਿਆ ਹੋਇਆ ਹੈ।ਪ੍ਰਵਾਨਗੀ ਆਉਣ ਉਪਰੰਤ ਪਹਿਲ ਦੇ ਆਧਾਰ ਤੇ ਇਸ ਸੜਕ ਤੇ ਕੰਮ ਸ਼ੁਰੂ ਕਰਵਾਇਆ ਜਾਵੇਗਾ।
ਪਿਛਲੀ ਖ਼ਬਰ ਲਾਇਨਜ਼ ਕਲੱਬ ਵਲੋਂ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹੰਡਿਆਇਆ ਵਿਖੇ ਮੀਰੀ ਪੀਰੀ ਖਾਲਸਾ ਮਾਰਚ ਪੁੱਜੇਗਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।