ਸ਼ਹੀਦ ਊਧਮ ਸਿੰਘ ਐਜੂਕੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਤੀਜ ਦਾ ਮਹਾਂ-ਉਤਸਵ ਸ਼ਾਨਦਾਰ ਢੰਗ ਨਾਲ ਮਨਾਇਆ
ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਰੁਪਿੰਦਰ ਸਿੰਘ ਸੱਗੂ) - ਸ਼ਹੀਦ ਊਧਮ ਸਿੰਘ ਐਜੂਕੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾ ਚੌਕ ਵਿਖੇ ਪੰਜਾਬੀ ਸੱਭਿਆਚਾਰ, ਰਵਾਇਤਾਂ ਅਤੇ ਅਮੀਰ ਵਿਰਸੇ ਨੂੰ ਸਮਰਪਿਤ ਤੀਜ ਦਾ ਮਹਾਂ-ਉਤਸਵ ਬੜੀ ਧੂਮਧਾਮ, ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਸ ਮੌਕੇ ਪੂਰਾ ਕੈਂਪਸ ਪੰਜਾਬੀ ਰੰਗਾਂ, ਲੋਕ-ਗੀਤਾਂ, ਗਿੱਧੇ, ਬੋਲੀਆਂ ਅਤੇ ਵਿਦਿਆਰਥਣਾਂ ਦੀਆਂ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਗੂੰਜ ਉੱਠਿਆ ਇਸ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਅਮਨ ਰਾਓ ਅਤੇ ਹਰਦੀਪ ਕੌਰ ਨੇ ਆਪਣੀ ਮਾਣਯੋਗ ਹਾਜ਼ਰੀ ਲਗਵਾ ਕੇ ਸਮਾਗਮ ਦੀ ਸ਼ੋਭਾ ਨੂੰ ਚਾਰ ਚੰਨ ਲਗਾਏ।
ਸੁਨਾਮ ਊਧਮ ਸਿੰਘ ਵਾਲਾ, 23 ਅਗਸਤ (ਰੁਪਿੰਦਰ ਸਿੰਘ ਸੱਗੂ) - ਸ਼ਹੀਦ ਊਧਮ ਸਿੰਘ ਐਜੂਕੇਸ਼ਨ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾ ਚੌਕ ਵਿਖੇ ਪੰਜਾਬੀ ਸੱਭਿਆਚਾਰ, ਰਵਾਇਤਾਂ ਅਤੇ ਅਮੀਰ ਵਿਰਸੇ ਨੂੰ ਸਮਰਪਿਤ ਤੀਜ ਦਾ ਮਹਾਂ-ਉਤਸਵ ਬੜੀ ਧੂਮਧਾਮ, ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ।ਇਸ ਮੌਕੇ ਪੂਰਾ ਕੈਂਪਸ ਪੰਜਾਬੀ ਰੰਗਾਂ, ਲੋਕ-ਗੀਤਾਂ, ਗਿੱਧੇ, ਬੋਲੀਆਂ ਅਤੇ ਵਿਦਿਆਰਥਣਾਂ ਦੀਆਂ ਮਨਮੋਹਕ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਗੂੰਜ ਉੱਠਿਆ ਇਸ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਅਮਨ ਰਾਓ ਅਤੇ ਹਰਦੀਪ ਕੌਰ ਨੇ ਆਪਣੀ ਮਾਣਯੋਗ ਹਾਜ਼ਰੀ ਲਗਵਾ ਕੇ ਸਮਾਗਮ ਦੀ ਸ਼ੋਭਾ ਨੂੰ ਚਾਰ ਚੰਨ ਲਗਾਏ। ਉਨ੍ਹਾਂ ਦੀ ਹਾਜ਼ਰੀ ਨਾਲ ਵਿਦਿਆਰਥਣਾਂ ਅਤੇ ਸਟਾਫ ਵਿੱਚ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪ੍ਰਿੰਸੀਪਲ ਡਾ. ਕੁਲਵੰਤ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਸਰਬਜੀਤ ਕੌਰ, ਕੁਲਵੰਤ ਕੌਰ ਖੇਤਲਾ, ਰਾਜ ਕੌਰ, ਹਰਮਨਜੀਤ ਕੌਰ ਅਤੇ ਅਮਨਦੀਪ ਕੌਰ ਸਮੇਤ ਹੋਰ ਵਿਭਾਗਾਂ ਦੇ ਮੁਖੀਆਂ , ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਆਪਣੀ ਹਾਜ਼ਰੀ ਨਾਲ ਸਮਾਗਮ ਨੂੰ ਹੋਰ ਵੀ ਪ੍ਰਭਾਵਸ਼ਾਲੀ ਅਤੇ ਯਾਦਗਾਰ ਬਣਾਇਆ। ਸਮਾਗਮ ਨੂੰ ਸੁਚੱਜੇ, ਸੁਵਿਧਾਜਨਕ ਅਤੇ ਯਾਦਗਾਰ ਢੰਗ ਨਾਲ ਸੰਪੰਨ ਕਰਵਾਉਣ ਵਿੱਚ ਸੰਸਥਾ ਦੇ ਪ੍ਰਬੰਧਕੀ ਅਤੇ ਸਾਂਝੇ ਸਟਾਫ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਰਹੀ। ਲਲਿਤ ਖੁਰਾਣਾ, ਡਾ. ਰਾਜਵਿੰਦਰ ਸਿੰਘ, ਸੰਦੀਪ ਸਿੰਘ, ਦਰਸ਼ਨ ਸਿੰਘ ਅਤੇ ਹੋਰ ਸਟਾਫ ਮੈਂਬਰਾਂ ਨੇ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਪੂਰੇ ਸਮਰਪਣ, ਮਿਹਨਤ ਅਤੇ ਸੁਚੱਜੇ ਤਾਲਮੇਲ ਨਾਲ ਨਿਭਾਇਆ। ਇਸ ਮੌਕੇ ਸਟਾਫ ਦੀ ਮਿਹਨਤ, ਪ੍ਰਬੰਧਕੀ ਕੁਸ਼ਲਤਾ, ਆਪਸੀ ਤਾਲਮੇਲ ਅਤੇ ਸੇਵਾ-ਭਾਵਨਾ ਨੇ ਸਮਾਗਮ ਦੀ ਸਫਲਤਾ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਮੰਚ ਪ੍ਰਬੰਧ ਤੋਂ ਲੈ ਕੇ ਖਾਣ-ਪੀਣ, ਬੈਠਣ, ਮਹਿਮਾਨ ਨਿਵਾਜ਼ੀ ਅਤੇ ਵਿਦਿਆਰਥਣਾਂ ਦੀ ਸੁਵਿਧਾ ਤੱਕ ਹਰ ਪੱਖ ਨੂੰ ਬੜੀ ਸੰਭਾਲ ਅਤੇ ਜ਼ਿੰਮੇਵਾਰੀ ਨਾਲ ਸੰਚਾਲਿਤ ਕੀਤਾ ਗਿਆ।