24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਅਮਰੀਕ ਸਿੰਘ ਮਾਨਾਂ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ ਦੇ ਪ੍ਰਧਾਨ ਬਣੇ

ਅਮਰਗੜ੍ਹ, 23 ਅਗਸਤ (ਜਤਿੰਦਰ ਮੰਨਵੀਂ) - ਜਿਊਂਦੇ ਜੀਅ ਖ਼ੂਨਦਾਨ, ਮਰਨ ਉਪਰੰਤ ਅੱਖਾਂ ਦਾਨਬਦੇ ਬੈਨਰ ਹੇਠ ਸਮਾਜ ਸੇਵਾ ਦੇ ਕਾਰਜਾਂ ‘ਚ ਸਰਗਰਮ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ’ ਦੀ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਅਮਰਗੜ੍ਹ ਵਿਖੇ ਹੋਈ। ਇਸ ਮੌਕੇ ਪਿਛਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਅਮਰੀਕ ਸਿੰਘ ਮਾਨਾਂ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ।

ਅਜੀਤ ਡੈਸਕ 24-08-2026
ਅਮਰਗੜ੍ਹ, 23 ਅਗਸਤ (ਜਤਿੰਦਰ ਮੰਨਵੀਂ) - ਜਿਊਂਦੇ ਜੀਅ ਖ਼ੂਨਦਾਨ, ਮਰਨ ਉਪਰੰਤ ਅੱਖਾਂ ਦਾਨਬਦੇ ਬੈਨਰ ਹੇਠ ਸਮਾਜ ਸੇਵਾ ਦੇ ਕਾਰਜਾਂ ‘ਚ ਸਰਗਰਮ ਸੰਸਥਾ ਵਿਗਿਆਨਕ ਅਤੇ ਵੈਲਫੇਅਰ ਕਲੱਬ ਅਮਰਗੜ੍ਹ’ ਦੀ ਨਵੀਂ ਕਾਰਜਕਾਰਨੀ ਦੀ ਸਰਬਸੰਮਤੀ ਨਾਲ ਚੋਣ ਅਮਰਗੜ੍ਹ ਵਿਖੇ ਹੋਈ। ਇਸ ਮੌਕੇ ਪਿਛਲੀ ਕਮੇਟੀ ਨੂੰ ਭੰਗ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿਚ ਅਮਰੀਕ ਸਿੰਘ ਮਾਨਾਂ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਡਾ. ਪਵਿੱਤਰ ਸਿੰਘ ਅਮਰਗੜ੍ਹ ਨੂੰ ਸਰਪ੍ਰਸਤ, ਜਗਸੀਰ ਸਿੰਘ ਤੋਲੇਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਨਗਿੰਦਰ ਮਾਨਾਂ ਨੂੰ ਮੀਤ ਪ੍ਰਧਾਨ, ਚਰਨਜੀਤ ਸਿੰਘ ਅਲੀਪੁਰ ਨੂੰ ਜਨਰਲ ਸਕੱਤਰ, ਹਰਪ੍ਰੀਤ ਸਿਆਣ ਨੂੰ ਸਹਾਇਕ ਜਨਰਲ ਸਕੱਤਰ, ਮਨਜੀਤ ਸਿੰਘ ਅਮਰਗੜ੍ਹ ਨੂੰ ਖ਼ਜ਼ਾਨਚੀ, ਗੁਰਪ੍ਰੀਤ ਸਿੰਘ ਈਸੀ ਨੂੰ ਸਹਾਇਕ ਖ਼ਜ਼ਾਨਚੀ, ਰਣਵੀਰ ਸਿੰਘ ਰਾਣਾ ਨੂੰ ਪ੍ਰੈੱਸ ਸਕੱਤਰ, ਗੁਰਜੀਤ ਸਿੰਘ ਬੁਰਜ ਨੂੰ ਸੋਸ਼ਲ ਮੀਡੀਆ ਇੰਚਾਰਜ ਅਤੇ ਗੁਰਦੀਪ ਸਲਾਰ ਨੂੰ ਪ੍ਰਚਾਰ ਸਕੱਤਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਅਮਰੀਕ ਸਿੰਘ ਮਾਨਾਂ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਕਲੱਬ ਵੱਲੋਂ ਲੋਕ ਭਲਾਈ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਪਹਿਲਾਂ ਵਾਂਗ ਹੀ ਨਿਰਵਿਘਨ ਜਾਰੀ ਰੱਖਿਆ ਜਾਵੇਗਾ।
ਪਿਛਲੀ ਖ਼ਬਰ ਮਾਪਿਆਂ ਵਲੋਂ ਧੂਰੀ ਦੀ ਧੀ ਨੇਹਾ ਨੂੰ ਸਹੁਰਿਆਂ ਵਲੋਂ ਮਾਰਨ ਦੇ ਦੋਸ਼ ਅਗਲੀ ਖ਼ਬਰ ਐਨ.ਆਈ.ਟੀ. ਹਮੀਰਪੁਰ ਵਿਖੇ 9 ਤੋਂ 11 ਅਕਤੂਬਰ ਤੱਕ ਹੋਵੇਗਾ ਸਿੱਖਿਆ ਮਹਾਂਕੁੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।