25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਚੇਅਰਮੈਨ ਦੇ ਐਲਾਨ ਤੋਂ ਬਾਅਦ ਛਿੜਿਆ ਵਿਵਾਦ

ਸੰਦੌੜ, 24 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਸੂਬੇ ਦੀਆਂ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਐਲਾਨੇ ਗਏ ਚੇਅਰਮੈਨਾਂ ਦੀ ਸੂਚੀ ਤਹਿਤ ਹਲਕਾ ਮਲੇਰਕੋਟਲਾ ਅਧੀਨ ਪੈਂਦੀ ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਐਲਾਨੇ ਗਏ ਚੇਅਰਮੈਨ ਸੰਦੀਪ ਸਿੰਘ ਹਥਨ ਦੇ ਐਲਾਨ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਮਾਰਕੀਟ ਕਮੇਟੀ ਦੇ ਗਠਨ ਮੌਕੇ ਤਹਿ ਕੀਤੇ ਜਾਂਦੇ ਮਾਪਦੰਡਾਂ ਅਤੇ ਐਕਟ ਨੂੰ ਛਿੱਕੇ ਟੰਗਦੇ ਹੋਏ ਮਾਰਕੀਟ ਕਮੇਟੀ ਸੰਦੌੜ ਦੇ ਨਿਰਧਾਰਿਤ ਦਾਇਰੇ ਤੋਂ ਬਾਹਰ ਜਾ ਕੇ ਬਾਹਰਲੇ ਵਿਅਕਤੀ ਨੂੰ ਚੇਅਰਮੈਨ ਐਲਾਨਿਆ ਹੈ।

ਅਜੀਤ ਡੈਸਕ 25-08-2026
ਸੰਦੌੜ, 24 ਅਗਸਤ (ਗੁਰਪ੍ਰੀਤ ਸਿੰਘ ਚੀਮਾ) - ਪੰਜਾਬ ਸਰਕਾਰ ਵੱਲੋਂ ਬੀਤੇ ਕੱਲ੍ਹ ਸੂਬੇ ਦੀਆਂ ਵੱਖ ਵੱਖ ਮਾਰਕੀਟ ਕਮੇਟੀਆਂ ਦੇ ਐਲਾਨੇ ਗਏ ਚੇਅਰਮੈਨਾਂ ਦੀ ਸੂਚੀ ਤਹਿਤ ਹਲਕਾ ਮਲੇਰਕੋਟਲਾ ਅਧੀਨ ਪੈਂਦੀ ਮਾਰਕੀਟ ਕਮੇਟੀ ਸੰਦੌੜ ਦੇ ਨਵੇਂ ਐਲਾਨੇ ਗਏ ਚੇਅਰਮੈਨ ਸੰਦੀਪ ਸਿੰਘ ਹਥਨ ਦੇ ਐਲਾਨ ਤੋਂ ਬਾਅਦ ਨਵਾਂ ਵਿਵਾਦ ਖੜ੍ਹਾ ਹੁੰਦਾ ਦਿਖਾਈ ਦੇ ਰਿਹਾ ਹੈ। ਮਾਰਕੀਟ ਕਮੇਟੀ ਦੇ ਗਠਨ ਮੌਕੇ ਤਹਿ ਕੀਤੇ ਜਾਂਦੇ ਮਾਪਦੰਡਾਂ ਅਤੇ ਐਕਟ ਨੂੰ ਛਿੱਕੇ ਟੰਗਦੇ ਹੋਏ ਮਾਰਕੀਟ ਕਮੇਟੀ ਸੰਦੌੜ ਦੇ ਨਿਰਧਾਰਿਤ ਦਾਇਰੇ ਤੋਂ ਬਾਹਰ ਜਾ ਕੇ ਬਾਹਰਲੇ ਵਿਅਕਤੀ ਨੂੰ ਚੇਅਰਮੈਨ ਐਲਾਨਿਆ ਹੈ। ਨਵੇਂ ਐਲਾਨੇ ਗਏ ਚੇਅਰਮੈਨ ਸੰਦੀਪ ਸਿੰਘ ਦੀ ਨਿਯੁਕਤੀ ਤੇ ਜਿੱਥੇ ਵਿਰੋਧੀ ਪਾਰਟੀਆਂ ਦਾ ਸਵਾਲ ਉਠਾਉਣਾ ਤਾਂ ਵਾਜਬ ਦਿਖਾਈ ਦਿੰਦਾ ਹੈ ਉਥੇ ਹੀ ਆਮ ਆਦਮੀ ਪਾਰਟੀ ਦੇ ਟਕਸਾਲੀ ਅਤੇ ਸੰਦੌੜ ਇਲਾਕੇ ਦੇ ਆਪ ਆਗੂ ਵੀ ਇਸ ਨਿਯੁਕਤੀ ਤੇ ਡਾਹਢੇ ਦੁਖੀ ਦਿਖਾਈ ਦਿੱਤੇ। ਇਲਾਕੇ ਦੇ ਆਪ ਆਗੂਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਇੱਕ ਬਾਹਰੀ ਆਗੂ ਨੂੰ ਚੇਅਰਮੈਨ ਐਲਾਨ ਕੇ ਪਾਰਟੀ ਨੇ ਸਾਡਾ ਬਣਦਾ ਹੱਕ ਖੋਹਿਆ ਹੈ।ਆਪ ਵਰਕਰਾਂ ਅਤੇ ਆਗੂਆਂ ਦਾ ਕਹਿਣਾ ਹੈ ਉਹ ਪਿਛਲੇ 15 ਸਾਲਾਂ ਤੋਂ ਪਾਰਟੀ ਦੇ ਨਾਲ ਜੁੜੇ ਹੋਏ ਹਨ।ਪਾਰਟੀ ਦੇ ਹਰ ਔਖੇ ਸੌਖੇ ਸਮੇਂ ਉਹ ਪਾਰਟੀ ਨਾਲ ਖੜੇ ਰਹੇ ਪਰ ਪਾਰਟੀ ਨੇ ਉਨ੍ਹਾਂ ਨੂੰ ਦਰਕਿਨਾਰ ਕਰਕੇ ਸੰਦੌੜ ਏਰੀਏ ਦੇ ਵਰਕਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਹਾਲਾਂਕਿ ਆਪ ਵਰਕਰਾਂ ਨੇ ਸੰਦੀਪ ਸਿੰਘ ਹਥਨ ਦੀ ਸ਼ਖ਼ਸੀਅਤ ਬਾਰੇ ਕਿਹਾ ਕਿ ਉਹ ਪਾਰਟੀ ਦਾ ਟਕਸਾਲੀ ਅਤੇ ਵਫ਼ਾਦਾਰ ਆਗੂ ਹੈ ਪਾਰਟੀ ਵੱਲੋਂ ਜੇਕਰ ਉਸ ਨੂੰ ਕੋਈ ਮਾਣ ਸਨਮਾਨ ਜਾਂ ਅਹੁਦਾ ਦੇਣਾ ਹੀ ਸੀ ਤਾਂ ਉਸ ਨੂੰ ਉਸ ਦੇ ਹਲਕੇ ਅੰਦਰ ਹੀ ਅਡਜਸਟ ਕੀਤਾ ਜਾ ਸਕਦਾ ਸੀ। ਇਕੱਤਰ ਜਾਣਕਾਰੀ ਅਨੁਸਾਰ ਪੰਜਾਬ ਮੰਡੀਕਰਨ ਐਕਟ 1961 ਦੇ ਮੁਤਾਬਿਕ ਸਬੰਧਿਤ ਮਾਰਕੀਟ ਕਮੇਟੀ ਦੇ ਦਾਇਰੇ ਦੇ ਪਿੰਡਾਂ ਵਿਚੋਂ ਹੀ ਮੈਂਬਰ ਨਾਮਜ਼ਦ ਕੀਤੇ ਜਾ ਸਕਦੇ ਹਨ। ਮਾਰਕੀਟ ਕਮੇਟੀ ਦੇ ਨਾਮਜ਼ਦ ਕੀਤੇ ਜਾਂਦੇ ਚੇਅਰਮੈਨ ਜਾਂ ਮੈਂਬਰਾਂ ਦੇ ਨਾਮਜ਼ਦ ਹੋਣ ਲਈ ਉਨ੍ਹਾਂ ਦਾ ਆੜ੍ਹਤੀਆ, ਤੋਲਾ, ਪੰਚ, ਸਰਪੰਚ ਜਾਂ ਬਲਾਕ ਸੰਮਤੀ ਮੈਂਬਰ ਹੋਣਾ ਜ਼ਰੂਰੀ ਹੈ।ਜਾਣਕਾਰੀ ਅਨੁਸਾਰ ਨਵਾਂ ਐਲਾਨਿਆ ਗਿਆ ਚੇਅਰਮੈਨ ਸੰਦੀਪ ਸਿੰਘ ਹਥਨ ਸੂਚੀ ਐਲਾਨੇ ਜਾਣ (ਭਾਵ 23 ਅਗਸਤ) ਤੱਕ ਉਕਤ ਕੋਈ ਵੀ ਸ਼ਰਤ ਪੂਰੀ ਨਹੀਂ ਕਰ ਰਿਹਾ ਹੈ। ਪਿਛਲੇ ਸਾਢੇ ਚਾਰ ਸਾਲਾਂ ਤੋਂ ਪੰਜਾਬ ਸਰਕਾਰ ਨੇ ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਵਜੋਂ ਕਰਮਜੀਤ ਸਿੰਘ ਕੁਠਾਲਾ ਨੂੰ ਕੇਵਲ ਚੇਅਰਮੈਨ ਬਣਾ ਕੇ ਡੰਗ ਟਪਾ ਦਿੱਤਾ ਜਦਕਿ ਚੇਅਰਮੈਨ ਦੇ ਨਾਲ ਬਾਕੀ ਕਿਸੇ ਵੀ ਮੈਂਬਰ ਨੂੰ ਇਨੇ ਸਾਲ ਲੰਘ ਜਾਣ ਦੇ ਬਾਵਜੂਦ ਨਾਮਜ਼ਦ ਕਰਨਾ ਵੀ ਮੁਨਾਸਿਬ ਨਹੀਂ ਸਮਝਿਆ ਜਦਕਿ ਐਕਟ ਮੁਤਾਬਿਕ ਚੇਅਰਮੈਨ ਦੇ ਨਾਲ ਨਾਲ ਕੋਰਮ ਪੂਰਾ ਕਰਨ ਲਈ ਵਾਈਸ ਚੇਅਰਮੈਨ, ਅੰਡਰ ਸੈਕਸ਼ਨ 10 ਅਧੀਨ 4 ਮੈਂਬਰ ਆੜ੍ਹਤੀਏ, ਸੈਕਸ਼ਨ 13 ਅਧੀਨ 2 ਮੈਂਬਰ ਤੋਲੇ ਸਮੇਤ 9 ਮੈਂਬਰ ਜਿਨ੍ਹਾਂ ਵਿਚ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ ਹੋਣੇ ਜ਼ਰੂਰੀ ਹੁੰਦੇ ਹਨ ਜਦਕਿ 1 ਮੈਂਬਰ ਕੋਆਪਰੇਟਿਵ ਸੁਸਾਇਟੀ ਨਾਲ ਸਬੰਧਿਤ ਹੁੰਦਾ ਹੈ। ਇਸ ਸਬੰਧੀ ਸੀਨੀਅਰ ਕਾਂਗਰਸੀ ਆਗੂ ਅਤੇ ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਕੁਲਵਿੰਦਰ ਸਿੰਘ ਝੁਨੇਰ ਨੇ ਕਿਹਾ ਕਿ ਆਪ ਸਰਕਾਰ ਵੱਲੋਂ ਕੀਤੀ ਗਈ ਨਿਯੁਕਤੀ ਨਿਯਮਾਂ ਦੇ ਉਲਟ ਹੈ। ਉੱਧਰ ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਅਤੇ ਅਕਾਲੀ ਆਗੂ ਡਾ. ਜਗਤਾਰ ਸਿੰਘ ਝੁਨੇਰ ਨੇ ਕਿਹਾ ਕਿ ਭਾਵੇਂ ਕਿ ਹੋਰ ਪਾਰਟੀ ਦੇ ਅੰਦਰੂਨੀ ਫ਼ੈਸਲੇ ਦੇ ਟਿੱਪਣੀ ਕਰਨਾ ਸਾਡਾ ਅਧਿਕਾਰ ਨਹੀਂ ਹੈ ਪਰ ਇਸ ਮਾਮਲੇ ਵਿਚ ਆਪ ਪਾਰਟੀ ਨੇ ਇੱਕ ਬਾਹਰੀ ਵਿਅਕਤੀ ਨੂੰ ਚੇਅਰਮੈਨ ਬਣਾ ਕੇ ਸੰਦੌੜ ਇਲਾਕੇ ਦੇ ਲੋਕਾਂ ਦੇ ਹੱਕ ਤੇ ਡਾਕਾ ਮਾਰਿਆ ਹੈ।
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ ਸੁਨਾਮ ਹਲਕੇ ਦੇ ਵਿਕਾਸ ਲਈ 4.28 ਕਰੋੜ ਰੁਪਏ ਦੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਅਗਲੀ ਖ਼ਬਰ ਆਪ ਦੇ ਜ਼ਿਲ੍ਹਾ ਪ੍ਰਧਾਨ ਦਾ ਪੱਖ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।