26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਡਾ. ਬਾਂਸਲ ਦੇ ਉਪ-ਕੁਲਪਤੀ ਬਣਨ ’ਤੇ ਇਲਾਕੇ ਵਿਚ ਖੁਸ਼ੀ ਦੀ ਲਹਿਰ

ਚੀਮਾ ਮੰਡੀ, 24 ਅਗਸਤ (ਗੁਰਜੀਤ ਸਿੰਘ ਚਹਿਲ) - ਪੰਜਾਬ ਸਰਕਾਰ ਵਲੋਂ ਚੀਮਾ ਮੰਡੀ (ਸੰਗਰੂਰ) ਦੇ ਜੰਮਪਲ ਡਾ. ਰਜਿੰਦਰ ਕੁਮਾਰ ਬਾਂਸਲ (ਨਿਉਰੋਲੋਜਿਸਟ) ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦਾ ਉੱਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ।

ਡਾ. ਰਜਿੰਦਰ ਕੁਮਾਰ ਬਾਂਸਲ। ਤਸਵੀਰ- ਚਹਿਲ 25-08-2026
ਚੀਮਾ ਮੰਡੀ, 24 ਅਗਸਤ (ਗੁਰਜੀਤ ਸਿੰਘ ਚਹਿਲ) - ਪੰਜਾਬ ਸਰਕਾਰ ਵਲੋਂ ਚੀਮਾ ਮੰਡੀ (ਸੰਗਰੂਰ) ਦੇ ਜੰਮਪਲ ਡਾ. ਰਜਿੰਦਰ ਕੁਮਾਰ ਬਾਂਸਲ (ਨਿਉਰੋਲੋਜਿਸਟ) ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਫਰੀਦਕੋਟ ਦਾ ਉੱਪ ਕੁਲਪਤੀ ਨਿਯੁਕਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਡਾ. ਬਾਂਸਲ ਜਿੱਥੇ ਡੀ.ਐਮ.ਸੀ ਲੁਧਿਆਣਾ ’ਚ ਨਿਉਰੋ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ ਉਸ ਦੇ ਨਾਲ ਹੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਦੇ ਬੋਰਡ ਆਫ ਡਾਇਰੈਕਟਰਜ ਦਾ ਵੀ ਹਿੱਸਾ ਰਹੇ ਹਨ। ਭਾਵੇਂ ਉਕਤ ਯੂਨੀਵਰਸਿਟੀ ਦਾ ਵੀ.ਸੀ ਲੱਗਣ ਲਈ 70 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਪਰ ਪੰਜਾਬ ਸਰਕਾਰ ਵਲੋਂ ਗਵਰਨਰ ਨੂੰ 3 ਉਮੀਦਵਾਰਾਂ ਦਾ ਪੈਨੇਲ ਭੇਜਿਆ ਸੀ ਜਿਸ ਚੋਂ ਡਾ. ਬਾਂਸਲ ਨੂੰ ਚੁਣਿਆ ਗਿਆ। ਉਨ੍ਹਾਂ ਦੀ ਇਸ ਨਿਯੁਕਤੀ ਉੱਤੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ, ਉੱਪ ਪ੍ਰਧਾਨ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ), ਮਾਡਰਨ ਕਾਲਜ ਆਫ ਐਜੂਕੇਸ਼ਨ ਬੀਰ ਕਲਾਂ ਦੇ ਚੇਅਰਮੈਨ ਡਾ. ਰਵਿੰਦਰ ਬਾਂਸਲ, ਪ੍ਰਿੰਸੀਪਲ ਡਾ. ਵੀ.ਕੇ ਰਾਏ, ਡਾ. ਵਿਕਾਸ ਗੁਪਤਾ ਸੰਗਰੂਰ ਅਸੀਸਟੈਂਟ ਡਾਇਰੈਕਟਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਡਾ. ਰਾਮ ਲਾਲ ਗੋਇਲ ਧਰਮਗੜ੍ਹ, (ਮੋਹਾਲੀ) ਜਸਵੰਤ ਸਿੰਘ ਗਰੇਵਾਲ ਸੀਨੀਅਰ ਪੱਤਰਕਾਰ, ਮਹਿੰਦਰਪਾਲ ਬਾਤਿਸ਼, ਗੁਰਜੀਤ ਸਿੰਘ ਚਹਿਲ ਪ੍ਰਧਾਨ ਪ੍ਰੈਸ ਕਲੱਬ ਧਰਮਗੜ੍ਹ, ਧਰਮ ਸਿੰਘ ਸ਼ਾਰੌਂ ਚੇਅਰਮੈਨ ਜਗਤਜੀਤ ਐਗਰੋ ਇੰਨਡਸਰੀ, ਚੀਮਾ, ਜਗਤਜੀਤ ਸਿੰਘ ਮੈਨੇਜਿੰਗ ਡਾਇਰੈਕਟਰ, ਜਗਤਜੀਤ ਐਗਰੋ ਇੰਨਡਸਟਰੀ ਚੀਮਾ, ਬੀਰਬਲ ਸਿੰਘ ਪ੍ਰਧਾਨ ਨਗਰ ਪੰਚਾਇਤ ਚੀਮਾ, ਦਰਸ਼ਨ ਸਿੰਘ ਗੀਤੀਮਾਨ ਚੇਅਰਮੈਨ ਮਾਰਕੀਟ ਕਮੇਟੀ ਚੀਮਾ, ਕੁਲਦੀਪ ਸਿੰਘ ਸਿੱਧੂ, ਲਖਵਿੰਦਰ ਕੁਮਾਰ ਲੱਖੀ, ਮਨਪ੍ਰੀਤ ਮਨੀ, ਬਹਾਦੁਰ ਸਿੰਘ ਚਹਿਲ (ਸਾਰੇ ਕੌਂਸਲਰ ਚੀਮਾ), ਬਲਵਿੰਦਰ ਸਿੰਘ ਮਾੜੂ, ਸਾਬਕਾ ਸਰਪੰਚ ਰਾਜਵੀਰ ਸਿੰਘ ਤੋਗਾਵਾਲ, ਕੌਮਾਂਤਰੀ ਪਹਿਲਵਾਨ ਜਗਤਾਰ ਸਿੰਘ ਗੋਲੂ, ਨਿਰਮਲ ਸਿੰਘ ਸਾਬਕਾ ਸਰਪੰਚ ਤੋਲਾਵਾਲ, ਸਤਵੰਤ ਸਿੰਘ ਵਾਲੀਆ ਤੋਂ ਇਲਾਵਾ ਇਲਾਕੇ ਭਰ ਦੇ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਬਾਂਸਲ ਨੂੰ ਵਧਾਈ ਦਿੱਤੀ।
ਪਿਛਲੀ ਖ਼ਬਰ ਕਾਲਜ ਦੀ ਪ੍ਰਧਾਨਗੀ ਸੰਬੰਧੀ ਤਕਰਾਰਬਾਜ਼ੀ ਦੇ ਚਲਦਿਆਂ ਹੋਏ ਕਤਲ ਦੇ ਦੋਸ਼ਾਂ ’ਚੋਂ 9 ਬਰੀ ਅਗਲੀ ਖ਼ਬਰ ਮੀਰੀ-ਪੀਰੀ ਦਿਵਸ ਦੀਆਂ ਤਿਆਰੀਆਂ ਨੂੰ ਸੰਬੰਧੀ ਸ਼੍ਰੋਮਣੀ ਕਮੇਟੀ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।