26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਹਲਕੇ ਕੁੱਤੇ ਨੇ ਭਵਾਨੀਗੜ੍ਹ ਦੇ ਬਾਜ਼ਾਰ ’ਚ ਮਚਾਈ ਦਹਿਸ਼ਤ, ਦਰਜਨ ਦੇ ਕਰੀਬ ਲੋਕਾਂ ਨੂੰ ਵੱਢਿਆ

ਭਵਾਨੀਗੜ੍ਹ, 25 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਸਥਾਨਕ ਸ਼ਹਿਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਹਲਕੇ ਕੁੱਤੇ ਨੇ ਬਾਜ਼ਾਰ ’ਚ ਦਾਖ਼ਲ ਹੋ ਕੇ ਰਾਹਗੀਰਾਂ ’ਤੇ ਹਮਲਾ ਕਰਦਿਆਂ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਕੱਟ ਲਿਆ, ਕਈ ਲੋਕ ਆਪਣਾ ਬਚਾਅ ਕਰਨ ਲਈ ਦੁਕਾਨਾਂ ਅੰਦਰ ਵੜ ਗਏ। ਜਾਣਕਾਰੀ ਦਿੰਦਿਆਂ ਮੇਨ ਬਾਜ਼ਾਰ ’ਚ ਚਾਹ ਦੀ ਰੇਹੜੀ ਲਗਾਉਣ ਵਾਲੇ ਜ਼ਖ਼ਮੀ ਸਨੀ ਸ਼ਰਮਾ ਨੇ ਦੱਸਿਆ ਕਿ ਉਹ ਬਾਜ਼ਾਰ ’ਚ ਚਾਹ ਦੇ ਰਿਹਾ ਸੀ।

ਅਜੀਤ ਡੈਸਕ 26-08-2026
ਭਵਾਨੀਗੜ੍ਹ, 25 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਸਥਾਨਕ ਸ਼ਹਿਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇੱਕ ਹਲਕੇ ਕੁੱਤੇ ਨੇ ਬਾਜ਼ਾਰ ’ਚ ਦਾਖ਼ਲ ਹੋ ਕੇ ਰਾਹਗੀਰਾਂ ’ਤੇ ਹਮਲਾ ਕਰਦਿਆਂ ਇੱਕ ਦਰਜਨ ਦੇ ਕਰੀਬ ਲੋਕਾਂ ਨੂੰ ਕੱਟ ਲਿਆ, ਕਈ ਲੋਕ ਆਪਣਾ ਬਚਾਅ ਕਰਨ ਲਈ ਦੁਕਾਨਾਂ ਅੰਦਰ ਵੜ ਗਏ। ਜਾਣਕਾਰੀ ਦਿੰਦਿਆਂ ਮੇਨ ਬਾਜ਼ਾਰ ’ਚ ਚਾਹ ਦੀ ਰੇਹੜੀ ਲਗਾਉਣ ਵਾਲੇ ਜ਼ਖ਼ਮੀ ਸਨੀ ਸ਼ਰਮਾ ਨੇ ਦੱਸਿਆ ਕਿ ਉਹ ਬਾਜ਼ਾਰ ’ਚ ਚਾਹ ਦੇ ਰਿਹਾ ਸੀ। ਇਸ ਦੌਰਾਨ ਜਦੋਂ ਉਹ ਇੱਕ ਦੁਕਾਨ ਤੋਂ ਬਾਹਰ ਆਇਆ ਤਾਂ ਦੁਕਾਨ ਦੇ ਬਾਹਰ ਬੈਠੇ ਕੁੱਤੇ ਨੇ ਅਚਾਨਕ ਉਸ ’ਤੇ ਹਮਲਾ ਕਰਕੇ ਉਸ ਦੀ ਲੱਤ ਤੋਂ ਕੱਟ ਲਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਕੁੱਤੇ ਨੇ ਬਾਜ਼ਾਰ ’ਚੋਂ ਲੰਘ ਰਹੇ ਹੋਰ ਲੋਕਾਂ ’ਤੇ ਵੀ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਕੁਝ ਹੀ ਸਮੇਂ ’ਚ ਬਾਜ਼ਾਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਲੋਕ ਕੁੱਤੇ ਤੋਂ ਬਚਣ ਲਈ ਦੁਕਾਨਾਂ ਅੰਦਰ ਵੜਦੇ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਕੁੱਤੇ ਨੇ ਦਰਜਨ ਦੇ ਕਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ। ਸ਼ਹਿਰ ਵਾਸੀਆਂ ਇਕੱਠੇ ਹੋ ਗਏ ਅਤੇ ਕੁੱਤੇ ਦੀ ਭਾਲ ਸ਼ੁਰੂ ਕਰ ਦਿੱਤੀ। ਬਾਅਦ ’ਚ ਲੋਕਾਂ ਨੇ ਕੁੱਤੇ ਨੂੰ ਕਾਬੂ ਕਰਕੇ ਮਾਰ ਦਿੱਤਾ, ਜਿਸ ਤੋਂ ਬਾਅਦ ਬਾਜ਼ਾਰ ਵਾਸੀਆਂ ਨੇ ਸੁੱਖ ਦਾ ਸਾਹ ਲਿਆ। ਕੁੱਤੇ ਦੇ ਹਮਲੇ ’ਚ ਜ਼ਖ਼ਮੀ ਹੋਏ ਕਈ ਵਿਅਕਤੀਆਂ ਨੇ ਸਥਾਨਕ ਹਸਪਤਾਲ ਪਹੁੰਚ ਕੇ ਇਲਾਜ ਕਰਵਾਇਆ। ਸਥਾਨਕ ਹਸਪਤਾਲ ਦੇ ਐਡੀਸ਼ਨਲ ਐੱਸ.ਐੱਮ.ਓ. ਡਾ. ਮੁਖਤਿਆਰ ਸਿੰਘ ਨੇ ਦੱਸਿਆ ਕਿ ਹਲਕੇ ਕੁੱਤੇ ਵੱਲੋਂ ਵੱਢੇ ਜਾਣ ਕਾਰਨ ਕਈ ਵਿਅਕਤੀ ਇਲਾਜ ਲਈ ਹਸਪਤਾਲ ਪਹੁੰਚੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਵੀ ਉਕਤ ਕੁੱਤੇ ਨੇ ਵੱਢਿਆ ਹੈ ਤਾਂ ਉਹ ਬਿਨਾਂ ਦੇਰੀ ਹਸਪਤਾਲ ਪਹੁੰਚ ਕੇ ਲੋੜੀਂਦਾ ਇਲਾਜ ਜ਼ਰੂਰ ਕਰਵਾਉਣ । ਉਨ੍ਹਾਂ ਕਿਹਾ ਕਿ ਹਰ ਮਹੀਨੇ ਕੁੱਤਿਆਂ ਦੇ ਵੱਢਣ ਦੇ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਬੰਧਤ ਵਿਭਾਗਾਂ ਨੂੰ ਪੱਤਰ ਲਿਖ ਕੇ ਸ਼ਹਿਰ ’ਚ ਘੁੰਮ ਰਹੇ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਢੁਕਵਾਂ ਹੱਲ ਕਰਨ ਦੀ ਮੰਗ ਕੀਤੀ ਗਈ ਹੈ।
ਪਿਛਲੀ ਖ਼ਬਰ ਮਨਿਸਟੀਰੀਅਲ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਦੌਰਾਨ ਦਫ਼ਤਰਾਂ ਵਿੱਚ ਸੁੰਨਸਾਨ ਪੱਸਰੀ ਅਗਲੀ ਖ਼ਬਰ ਕੱਲ੍ਹ ਦੇ ਪੰਜਾਬ ਬੰਦ ਸੰਬੰਧੀ ਆਗੂਆਂ ਵਲੋਂ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।