03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

32 ਵਿਧਾਨ ਸਭਾ ਹਲਕਿਆਂ ਲਈ ਕੋਆਰਡੀਨੇਟਰ ਨਿਯੁਕਤ ਕਰਨ ’ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ

ਅਹਿਮਦਗੜ, 2 ਸਤੰਬਰ (ਸੁਖਜੀਤ ਸਿੰਘ ਖੇੜਾ) - ਅਨੰਦ ਈਸ਼ਰ ਸਕੂਲ ਛਪਾਰ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਮੁੱਕੇਬਾਜ਼ੀ ਵਿੱਚ ਮਨਰੀਤ ਕੌਰ ਅੰਡਰ-17, ਅਵਨੀਤ ਕੌਰ ਅੰਡਰ-14 ਹਾਕੀ ਵਿਚ ਅਤੇ ਅਰਮਾਨ ਢਿਲੋਂ ਅੰਡਰ-14 ਵਾਲੀਵਾਲ ਵਿਚ ਰਾਜ ਪੱਧਰ ਲਈ ਚੁਣੇ ਗਏ ।

ਰਣਜੀਤ ਸਿੰਘ ਛਾਜਲਾ 03-09-2026
ਅਹਿਮਦਗੜ, 2 ਸਤੰਬਰ (ਸੁਖਜੀਤ ਸਿੰਘ ਖੇੜਾ) - ਅਨੰਦ ਈਸ਼ਰ ਸਕੂਲ ਛਪਾਰ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ । ਮੁੱਕੇਬਾਜ਼ੀ ਵਿੱਚ ਮਨਰੀਤ ਕੌਰ ਅੰਡਰ-17, ਅਵਨੀਤ ਕੌਰ ਅੰਡਰ-14 ਹਾਕੀ ਵਿਚ ਅਤੇ ਅਰਮਾਨ ਢਿਲੋਂ ਅੰਡਰ-14 ਵਾਲੀਵਾਲ ਵਿਚ ਰਾਜ ਪੱਧਰ ਲਈ ਚੁਣੇ ਗਏ । ਰੱਸਾਕਸ਼ੀ ਵਿਚ ਅੰਡਰ -19 ਦੇ ਮੁੰਡਿਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਿਸ ਵਿਚ ਸ਼ਿਵਜੀਤ, ਮਨਮੀਤ, ਹਰਜਸ, ਅਰਮਾਨ ਸਿੰਘ ਅਤੇ ਜਸਮਨਦੀਪ ਸਿੰਘ ਨੇ ਰੱਸਾਕਸ਼ੀ ਵਿਚ ਵਧੀਆ ਪ੍ਰਦਰਸ਼ਨ ਕਰਕੇ ਜ਼ਿਲ੍ਹੇ ਵਿੱਚੋਂ ਰਨਰ ਅੱਪ ਰਹੇ । ਵਾਲੀਬਾਲ ਵਿੱਚ ਅੰਡਰ -14 ਵਿੱਚ ਸਕੂਲ ਦੀ ਲੜਕਿਆਂ ਦੀ ਟੀਮ ਨੇ ਜ਼ਿਲ੍ਹਾ ਪੱਧਰ ‘ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਜਿਸ ਵਿੱਚ ਅਰਮਾਨ ਢਿੱਲੋਂ, ਜਸ਼ਨਪ੍ਰੀਤ ਸਿੰਘ, ਸੁਖਪਾਲ ਸਿੰਘ ਅਤੇ ਪਰਮਮੀਤ ਸਿੰਘ ਨੇ ਹਿੱਸਾ ਲਿਆ । ਇਸ ਮੌਕੇ ਸਕੂਲ ਦੇ ਡਾਇਰੈਕਟਰ ਕਰਤਾਰ ਸਿੰਘ ਨੇ ਜੇਤੂ ਖਿਡਾਰੀਆਂ ਅਤੇ ਪੀ.ਟੀ.ਆਈ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿੱਚ ਅਨੁਸ਼ਾਸਨ, ਇਕਾਗਰਤਾ, ਸਮਰਪਣ, ਮਿਹਨਤ ਕਰਨਾ ਸਿਖਾਉਂਦੀਆਂ ਹਨ । ਉਨ੍ਹਾਂ ਕਿਹਾ ਕਿ ਸਾਨੂੰ ਜਿੱਤ-ਹਾਰ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਦਾ ਸਨਮਾਨ ਕਰਨਾ ਚਾਹੀਦਾ ਹੈ । ਇਸ ਮੌਕੇ ‘ਤੇ ਸਕੂਲ ਦੀ ਪ੍ਰਬੰਧਕ, ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਤੇ ਸਮੂਹ ਪੀ.ਟੀ.ਆਈ. ਹਾਜ਼ਰ ਸਨ।
ਪਿਛਲੀ ਖ਼ਬਰ ਖੇੜੀ ਕਲਾਂ ਦੀਆਂ ਲੜਕੀਆਂ ਨੇ ਜ਼ੋਨ ਪੱਧਰੀ ਅਥਲੈਟਿਕ ਮੁਕਾਬਲਿਆਂ ’ਚ ਮੱਲਾਂ ਮਾਰੀਆਂ ਅਗਲੀ ਖ਼ਬਰ ਖੇਤਾਂ ਵਾਲੀ ਬਿਜਲੀ ਸਪਲਾਈ ’ਚ ਲੱਗ ਰਹੇ ਬੇਲੋੜੇ ਕੱਟ ਬੰਦ ਕੀਤੇ ਜਾਣ - ਰਾਮਫਲ ਜਲੂਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।