06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ਹਿਰ ਦੇ ਵੱਖ-ਵੱਖ ਮੰਦਰਾਂ ਵਿੱਚ ਮਨਾਇਆ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ

ਅਹਿਮਦਗੜ, 5 ਸਤੰਬਰ (ਮਹੋਲੀ,) - ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਮੰਦਰ, ਸ੍ਰੀ ਲਕਸ਼ਮੀ ਨਰਾਇਣ ਮੰਦਿਰ, ਸ੍ਰੀ ਸਤ ਨਰਾਇਣ ਮੰਦਰ, ਸ੍ਰੀ ਹਨੂੰਮਾਨ ਮੰਦਰ, ਸ੍ਰੀ ਸ਼ਿਵ ਮੰਦਿਰ, ਸ਼੍ਰੀ ਅਖੰਡ ਸਤਿਸੰਗ ਗੀਤਾ ਭਵਨ ਮੰਦਰ ਸਮੇਤ ਹੋਰਨਾਂ ਮੰਦਰਾਂ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਤੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਸਮੇਂ ਨੂੰ ਦਰਸਾਉਂਦੀਆਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ।

ਪੈਸ਼ਨਰਾਂ ਵੱਲੋਂ ਮਨਾਏ ਗਏ ਅਧਿਆਪਕ ਦਿਵਸ ਦੀ ਇੱਕ ਝਲਕ। ਤਸਵੀਰ – ਮੁਕੇਸ਼ ਕੁਮਾਰ 06-09-2026
ਅਹਿਮਦਗੜ, 5 ਸਤੰਬਰ (ਮਹੋਲੀ,) - ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਓਹਾਰ ਸ਼ਹਿਰ ਦੇ ਵੱਖ-ਵੱਖ ਮੰਦਰਾਂ ਦੇ ਵਿੱਚ ਧੂਮ ਧਾਮ ਨਾਲ ਮਨਾਇਆ ਗਿਆ। ਸ੍ਰੀ ਰਾਮ ਮੰਦਰ, ਸ੍ਰੀ ਲਕਸ਼ਮੀ ਨਰਾਇਣ ਮੰਦਿਰ, ਸ੍ਰੀ ਸਤ ਨਰਾਇਣ ਮੰਦਰ, ਸ੍ਰੀ ਹਨੂੰਮਾਨ ਮੰਦਰ, ਸ੍ਰੀ ਸ਼ਿਵ ਮੰਦਿਰ, ਸ਼੍ਰੀ ਅਖੰਡ ਸਤਿਸੰਗ ਗੀਤਾ ਭਵਨ ਮੰਦਰ ਸਮੇਤ ਹੋਰਨਾਂ ਮੰਦਰਾਂ ਨੂੰ ਖੂਬਸੂਰਤ ਤਰੀਕੇ ਨਾਲ ਸਜਾਇਆ ਗਿਆ ਤੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਸਮੇਂ ਨੂੰ ਦਰਸਾਉਂਦੀਆਂ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼ਰਧਾਲੂਆਂ ਤੋਂ ਇਲਾਵਾ ਹਲਕਾ ਅਮਰਗੜ ਤੋਂ ਵੱਖ-ਵੱਖ ਪਾਰਟੀ ਦੇ ਆਗੂਆਂ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾ, ਕਾਂਗਰਸ ਹਲਕਾ ਅਮਰਗੜ੍ਹ ਇੰਚਾਰਜ ਸਮਿਤ ਸਿੰਘ ਮਾਨ, ਕਾਂਗਰਸੀ ਆਗੂ ਹਲਕਾ ਅਮਰਗੜ੍ਹ ਬੀਬੀ ਅਮਨਦੀਪ ਕੌਰ ਖੰਗੂੜਾ, ਕਾਂਗਰਸੀ ਆਗੂ ਅਮਰਗੜ੍ਹ ਕਮਲ ਧਾਲੀਵਾਲ ਯੂ ਕੇ, ,ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਅਮਰਗੜ੍ਹ ਇੰਚਾਰਜ ਜਸਵੀਰ ਸਿੰਘ ਜੱਸੀ ਮਨਵੀ, ਭਾਜਪਾ ਹਲਕਾ ਇੰਚਾਰਜ ਅਮਰਗੜ ਹੀਰਾ ਸਿੰਘ, ਕਾਂਗਰਸ ਬਲਾਕ ਪ੍ਰਧਾਨ ਸ਼ਹਿਰੀ ਦੀਪਕ ਸ਼ਰਮਾ, ਸਾਬਕਾ ਪ੍ਰਧਾਨ ਵਿੱਕੀ ਸ਼ਰਮਾ, ਸਾਬਕਾ ਪ੍ਰਧਾਨ ਵਿਕਾਸ ਟੰਡਨ, ਸਾਬਕਾ ਪ੍ਰਧਾਨ ਅਵਤਾਰ ਸਿੰਘ ਜੱਸਲ, ਕੌਂਸਲਰ ਰੇਖਾ ਰਾਣੀ, ਸੀਨੀਅਰ ਆਗੂ ਹਨੀ ਗੁਪਤਾ, ਕੌਂਸਲਰ ਗੁਰਦੀਪ ਸਿੰਘ ਰਿੰਪੀ ਕੜਵਲ, ਕੌਂਸਲਰ ਕਮਿਕਰ ਰਾਮ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਚੌੜਾ ਬਾਜ਼ਾਰ ਵੈਲਫੇਅਰ ਐਸੋਸੀਏਸ਼ਨ ਸਕੱਤਰ ਤਰਸੇਮ ਗਰਗ, ਦਲਜੀਤ ਸਿੰਘ ਕੜਵਲ, ਸੁਪਰਡੈਂਟ ਮਨੋਜ ਗਰਗ, ਇੰਦਰ ਸਿੰਘ ਘਟੌੜਾ, ਮਾ ਬਲਵੀਰ ਸਿੰਘ ਧਲੇਰ, ਮਾ ਪਰਮਜੀਤ ਸਿੰਘ ਜਵੰਦਾ, ਮਾ ਕੁਲਦੀਪ ਸਿੰਘ, ਭੋਜਰਾਜ ਸ਼ਰਮਾ, ਐਡਵੋਕੇਟ ਅਮਿਤ ਕਰੀਰ, ਪ੍ਰਮੋਦ ਗੁਪਤਾ, ਅਸ਼ੋਕ ਵਰਮਾ, ਰਾਜਨ ਘਈ, , ਪੀ ਏ ਧੀਰਜ, ਜੱਗਾ ਰਾਮ ਧਰਮਸੋਤ, ਚਰਨੀ ਮਿਨੀ ਛਪਾਰ, ਸਨੀ ਚੀਮਾ, ਨਿੰਦੀ ਖੰਗੂੜਾ, ਗਾਇਤਰੀ ਸ਼ਰਮਾ, ਇੰਦਰਪਾਲ ਵਾਲੀਆ, ਕਾਲਾ ਮਨਵੀ, ਗੁਰਮੀਤ ਸਿੰਘ ਉੱਭੀ , ਹਰਵਿੰਦਰ ਬੱਬੂ, ਓਪਿਦਰ ਸੋਫਤ ਆਦਿ ਆਗੂਆ ਨੇ ਵਿਸ਼ੇਸ਼ ਤੌਰ ਤੇ ਸਮੂਲੀਅਤ ਕੀਤੀ ਅਤੇ ਨਤਮਸਤਕ ਹੁੰਦੇ ਹੋਏ ਭਗਵਾਨ ਸ੍ਰੀ ਕ੍ਰਿਸ਼ਨ ਜੀ ਦੇ ਭਜਨਾਂ ਦਾ ਅਨੰਦ ਮਾਣਿਆ। ਮੰਦਰ ਪ੍ਰਬੰਧਕ ਕਮੇਟੀਆਂ ਦੇ ਸਮੂਹ ਮੈਂਬਰਾ ਵੱਲੋ ਰਾਜਨੀਤਕ ਤੇ ਸਮਾਜਸੇਵੀ ਸਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਵਲੋਂ ਬਾਬਾ ਜੀਵਨ ਸਿੰਘ (ਭਾਈ ਜੈਤਾ) ਜੀ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਕੇ.ਸੀ.ਟੀ. ਕਾਲਜ ਵਿਖੇ ਜੈਵਿਕ ਖੇਤੀ ਸਬੰਧੀ ਸੈਮੀਨਾਰ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।