06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸ਼ੈਲਰ ਦੀ ਕੰਧ ਹੇਠ ਆਉਣ ਕਾਰਨ ਔਰਤ ਦੀ ਮੌਤ

ਧੂਰੀ, 5 ਸਤੰਬਰ (ਲਖਵੀਰ ਸਿੰਘ ਧਾਂਦਰਾ) - ਅਧਿਆਪਕ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਧੂਰੀ ਪਿੰਡ ਵਿੱਚ ਮਨਾਇਆ ਗਿਆ। ਸਟੇਜ ਸਕੱਤਰ ਸ ਸਰਬਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਮੁੱਖ ਮਹਿਮਾਨ ਸ ਸੰਤ ਸਿੰਘ ਸੇਵਾ ਮੁਕਤ ਲੈਕਚਰ ਦਾ ਪਹੁੰਚਣ ਤੇ ਸਵਾਗਤ ਕੀਤਾ।

ਸਰਕਾਰੀ ਸਕੂਲ ’ਚ ਅਧਿਆਪਕ ਦਿਵਸ ਮਨਾਇਆ 06-09-2026
ਧੂਰੀ, 5 ਸਤੰਬਰ (ਲਖਵੀਰ ਸਿੰਘ ਧਾਂਦਰਾ) - ਅਧਿਆਪਕ ਦਿਵਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਰਟ ਧੂਰੀ ਪਿੰਡ ਵਿੱਚ ਮਨਾਇਆ ਗਿਆ। ਸਟੇਜ ਸਕੱਤਰ ਸ ਸਰਬਜੀਤ ਸਿੰਘ ਲੈਕਚਰਾਰ ਪੰਜਾਬੀ ਨੇ ਮੁੱਖ ਮਹਿਮਾਨ ਸ ਸੰਤ ਸਿੰਘ ਸੇਵਾ ਮੁਕਤ ਲੈਕਚਰ ਦਾ ਪਹੁੰਚਣ ਤੇ ਸਵਾਗਤ ਕੀਤਾ। ਉਨਾਂ ਨੇ ਸੁਖਬੀਰ ਸਿੰਘ ਡੀ ਪੀ ਸਾਹਿਬ ਦਾ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਪ੍ਰਾਪਤੀਆਂ ਦਾ ਜਿਕਰ ਕੀਤਾ। ਉਹਨਾਂ ਨੇ ਸਕੂਲ ਦੀਆਂ ਵਿਦਿਆਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਸਕੂਲ ਵਿੱਚ ਕੌਮੀ ਸੇਵਾ ਯੋਜਨਾ ਰਾਹੀਂ ਵਲੰਟੀਅਰ ਦਰਖਤ ਸਾਂਝੀਆਂ ਥਾਵਾਂ ਤੇ ਲਾਉਂਦੇ ਹਨ। ਮੁੱਖ ਮਹਿਮਾਨ ਸ ਸੰਤ ਸਿੰਘ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਟੈਕਸਟ ਪਾਠ ਪੁਸਤਕਾਂ ਪੜ੍ਹਨ ਲਈ ਪ੍ਰੇਰਨਾ ਦਿੱਤੀ। ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪ੍ਰਸ਼ਨਾਂ ਦੇ ਉੱਤਰ ਸਤਿਕਾਰ ਨਾਲ ਦੇਣੇ ਚਾਹੀਦੇ ਹਨ। ਵਿਦਿਆਰਥੀਆਂ ਨੂੰ ਆਪਣੀਆਂ ਪਾਠ ਪੁਸਤਕਾਂ ਨਾਲ ਪਿਆਰ ਕਰਨਾ ਚਾਹੀਦਾ ਹੈ ਕਦੇ ਵੀ ਉਨ੍ਹਾਂ ਨੂੰ ਵੇਚਣਾ ਨਹੀਂ ਚਾਹੀਦਾ ਹੈ ਹੈ। ਸੁਖਬੀਰ ਸਿੰਘ ਡੀ ਪੀ ਸਾਹਿਬ ਤੋਂ ਪ੍ਰੇਰਨਾ ਲੈ ਕੇ ਤੁਸੀਂ ਖੇਡਾਂ ਵਿੱਚ ਭਾਗ ਲੈ ਰਹੇ ਹੋ ਆਉਣ ਵਾਲੇ ਸਮੇਂ ਵਿੱਚ ਤੁਸੀਂ ਨਸ਼ਿਆਂ ਤੋਂ ਮੁਕਤ ਵੀ ਰਹੋਗੇ। ਸਮਾਗਮ ਦੀ ਸਮਾਪਤੀ ਸਮੇਂ ਇਨਚਾਰਜ ਪ੍ਰਿੰਸੀਪਲ ਸ੍ਰੀਮਤੀ ਨੀਲਮ ਸ਼ਰਮਾ ਨੇ ਮੁੱਖ ਮਹਿਮਾਨ ਦਾ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕੀਤਾ। ਇਸ ਸਕੂਲ ਦੇ ਅਧਿਆਪਕ ਇੱਕ ਜੇਤੂ ਟੀਮ ਵਾਂਗ ਰਲ ਮਿਲ ਕੇ ਕੰਮ ਕਰਦੇ ਹਨ ਉਹ ਇਸ ਸਕੂਲ ਨੂੰ ਤਰੱਕੀ ਦੀ ਲਿਜਾਣ ਲਈ ਮੇਰਾ ਬਹੁਤ ਸਹਿਯੋਗ ਦਿੰਦੇ ਹਨ। ਅਸੀਂ ਇਸ ਸਕੂਲ ਦੀ ਹਰ ਸਮੱਸਿਆ ਇੱਕ ਦੂਜੇ ਦੇ ਸਹਿਯੋਗ ਨਾਲ ਹੱਲ ਕਰ ਲੈਂਦੇ ਹਾਂ। ਇਸ ਸਮੇਂ ਅੰਗਰੇਜ਼ੀ ਦੇ ਲੈਕਚਰ ਸ੍ਰੀ ਬਲਬੀਰ ਸਿੰਘ, ਕਮਰਸ ਦੇ ਲੈਕਚਰ ਸ੍ਰੀ ਵਿਜੇ ਕੁਮਾਰ ਅਤੇ ਯਸ਼ਪਾਲ ਅਧਿਆਪਕ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
ਪਿਛਲੀ ਖ਼ਬਰ ਅਧਿਆਪਕਾਂ ਨੇ ਮੁੱਖ ਮੰਤਰੀ ਨਿਵਾਸ ਬਾਹਰ ਪ੍ਰਦਸ਼ਨ ਦੌਰਾਨ ਬੂਟ ਪਾਲਿਸ਼ ਕਰ ਕੇ ਜਤਾਇਆ ਰੋਸ ਅਗਲੀ ਖ਼ਬਰ ਸੁਨਾਮ ਮੰਡੀ ’ਚ ਝੋਨੇ ਦੀ ਆਮਦ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।