07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ਸਿੱਖਿਆ ਕ੍ਰਾਂਤੀ ਨੂੰ ਮੂੰਹ ਚਿੜਾ ਰਿਹਾ ਅਹਿਮਦਗੜ੍ਹ ਦਾ ਸਰਕਾਰੀ ਹਾਈ ਸਕੂਲ 10 ਸਾਲ ਤੋਂ ਮੁੱਖ ਅਧਿਆਪਕ ਨਹੀਂ, ਤਨਖਾਹ ਲੈਣ ਅਧਿਆਪਕ ਜਾਂਦੇ ਨੇ 18 ਕਿਲੋਮੀਟਰ ਦੂਰ

ਅਹਿਮਦਗੜ੍ਹ, 6 ਸਤੰਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਵਲੋਂ ਆਪਣੀ ਸਿੱਖਿਆ ਨੀਤੀ ਨੂੰ ਸਿੱਖਿਆ ਕ੍ਰਾਂਤੀ ਵਜੋਂ ਪੇਸ਼ ਕਰਕੇ ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਐਲਾਨਣ ਦੀ ਵੱਡੀ ਪੱਧਰ ’ਤੇ ਇਸ਼ਤਿਹਾਰਬਾਜ਼ੀ ਅਤੇ ਦਗਮਜੇ ਮਾਰਨ ਦੀ ਬਿਆਨਬਾਜੀ ਹਰ ਰੋਜ਼ ਹੀ ਕੀਤੀ ਜਾਂਦੀ ਹੈ ਪਰ ਹਕੀਕਤ ਜਮੀਨੀ ਪੱਧਰ ’ਤੇ ਪਤਾ ਕਰਨ ’ਤੇ ਕੁਝ ਹੋਰ ਹੀ ਹੈ। ਅਜਿਹੀ ਹੀ ਉਦਾਹਰਣ ਅਹਿਮਦਗੜ੍ਹ ਦੇ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਦਾ ਪਦ ਖਾਲੀ ਹੋਣ ਕਾਰਨ ਸਕੂ ਲ ਦੀ ਪ੍ਰਬੰਧਕੀ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ।

ਅਜੀਤ ਡੈਸਕ 07-09-2026
ਅਹਿਮਦਗੜ੍ਹ, 6 ਸਤੰਬਰ (ਸੁਖਜੀਤ ਸਿੰਘ ਖੇੜਾ) - ਪੰਜਾਬ ਸਰਕਾਰ ਵਲੋਂ ਆਪਣੀ ਸਿੱਖਿਆ ਨੀਤੀ ਨੂੰ ਸਿੱਖਿਆ ਕ੍ਰਾਂਤੀ ਵਜੋਂ ਪੇਸ਼ ਕਰਕੇ ਪੰਜਾਬ ਨੂੰ ਸਿੱਖਿਆ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਐਲਾਨਣ ਦੀ ਵੱਡੀ ਪੱਧਰ ’ਤੇ ਇਸ਼ਤਿਹਾਰਬਾਜ਼ੀ ਅਤੇ ਦਗਮਜੇ ਮਾਰਨ ਦੀ ਬਿਆਨਬਾਜੀ ਹਰ ਰੋਜ਼ ਹੀ ਕੀਤੀ ਜਾਂਦੀ ਹੈ ਪਰ ਹਕੀਕਤ ਜਮੀਨੀ ਪੱਧਰ ’ਤੇ ਪਤਾ ਕਰਨ ’ਤੇ ਕੁਝ ਹੋਰ ਹੀ ਹੈ। ਅਜਿਹੀ ਹੀ ਉਦਾਹਰਣ ਅਹਿਮਦਗੜ੍ਹ ਦੇ ਹਾਈ ਸਕੂਲ ਵਿੱਚ ਮੁੱਖ ਅਧਿਆਪਕ ਦਾ ਪਦ ਖਾਲੀ ਹੋਣ ਕਾਰਨ ਸਕੂ ਲ ਦੀ ਪ੍ਰਬੰਧਕੀ ਵਿਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਕੂਲ ਵਰਗੀ ਮਹੱਤਵਪੂਰਨ ਸਿੱਖਿਆ ਸੰਸਥਾ ਨੂੰ ਮੁਖੀ ਤੋਂ ਬਿਨਾਂ ਚਲਾਉਣਾ ਅਧਿਆਪਕਾਂ , ਵਿਦਿਆਰਥੀਆਂ ਅਤੇ ਮਾਪਿਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ । ਇੱਥੇ ਜ਼ਿਕਰਯੋਗ ਹੈ ਕਿ ਇਹ ਸਕੂਲ 10 ਸਾਲ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ ਬਣਿਆ ਸੀ ।ਉਸ ਤੋਂ ਲੈ ਕੇ ਅੱਜ ਤੱਕ ਸਕੂਲ ਨੂੰ ਮੁੱਖ ਅਧਿਆਪਕ ਨਸੀਬ ਨਹੀਂ ਹੋਇਆ । ਇਸ ਸਕੂਲ ਦੇ ਅਧਿਆਪਕਾਂ ਨੂੰ ਆਪਣੀਆਂ ਤਨਖਾਹਾਂ ਲੈਣ ਲਈ ਵੀ ਸ਼ਹਿਰ ਤੋਂ 18 ਕਿਲੋਮੀਟਰ ਦੂਰ ਨਾਰੋਮਾਜਰਾ ਜਾਣਾ ਪੈਂਦਾ ਹੈ । ਜਦਕਿ ਪਹਿਲਾਂ ਇੱਥੋਂ ਨਾਲ ਹੀ ਪਿੰਡ ਜੰਡਾਲੀ ਤੋਂ ਤਨਖਾਹ ਮਿਲਦੀ ਸੀ ਜਿਸ ਕਾਰਨ ਜਿੱਥੇ ਅਧਿਆਪਕਾਂ ਦਾ ਸਮਾਂ ਬਰਬਾਦ ਹੁੰਦਾ ਹੈ, ਉੱਥੇ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ। ਇਸ ਸਬੰਧੀ ਸ਼ਹਿਰ ਦੇ ਸਮਾਜ ਸੇਵੀ ਅਤੇ ਰਾਜਨੀਤਿਕ ਆਗੂਆਂ ਨੇ ਸਰਕਾਰ ਦੀ ਇਸ ਅਣਗਹਿਲੀ ਨੂੰ ਨਿਸ਼ਾਨੇ ਤੇ ਲੈਂਦਿਆਂ ਆਪਣੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ ਅਤੇ ਸਰਕਾਰ ਦੀ ਇਸ ਅਣਗਹਿਲੀ ਦੀ ਸਖਤ ਨਿਖੇਧੀ ਕੀਤੀ ਹੈ। ਅਹਿਮਦਗੜ੍ਹ ਨੂੰ ਸਿੱਖਿਆ ਦੇ ਖੇਤਰ ’ਚ ਅਣਗੌਲਿਆ ਕਰ ਰਹੀ ਸਰਕਾਰ - ਕਰਨ ਕਰੀਰ, ਜੋਤੀ ਰਾਏ, ਸਾਹਿਲ ਜਿੰਦਲ, ਅਰੁਣ ਵਰਮਾ ਰੋਟਰੀ ਕਲੱਬ ਅਹਿਮਦਗੜ੍ਹ ਦੇ ਪ੍ਰਧਾਨ ਕਰਨ ਕਰੀਰ, ਸਮਾਜ ਸੇਵੀ ਜੋਤੀ ਰਾਏ, ਸਮਾਜ ਸੇਵੀ ਸਾਹਿਲ ਜਿੰਦਲ ਅਤੇ ਸਮਾਜ ਸੇਵੀ ਅਰੁਣ ਵਰਮਾ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ 180 ਦੇ ਕਰੀਬ ਅਧਿਆਪਕ ਪ੍ਰਮੋਟ ਕਰਕੇ ਹੈੱਡਮਾਸਟਰ ਬਣਾਏ ਹਨ ਪ੍ਰੰਤੂ ਬਦਕਿਸਮਤੀ ਵਾਲੀ ਗੱਲ ਹੈ ਕਿ ਸਰਕਾਰ ਨੂੰ ਅਹਿਮਦਗੜ੍ਹ ਸਰਕਾਰੀ ਹਾਈ ਸਕੂਲ ਦਾ ਚੇਤਾ ਹੀ ਭੁੱਲ ਗਿਆ ।ਇੱਥੇ 10 ਸਾਲ ਤੋਂ ਮੁੱਖ ਅਧਿਆਪਕ ਦਾ ਪਦ ਖਾਲੀ ਹੈ ਪਰ ਸਰਕਾਰ ਪਤਾ ਨਹੀਂ ਕਿਉਂ ਅਹਿਮਦਗੜ੍ਹ ਨੂੰ ਸਿੱਖਿਆ ਦੇ ਖੇਤਰ ਵਿੱਚ ਅਣਗੌਲਿਆ ਕਰ ਰਹੀ ਹੈ। ਸਰਕਾਰ ਦੀ ਸਿੱਖਿਆ ਕ੍ਰਾਂਤੀ ਮਹਿਜ ਇੱਕ ਡਰਾਮਾ - ਵਿਰੋਧੀ ਧਿਰਾਂ ਪੰਜਾਬ ਸਰਕਾਰ ਦੀ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਗੁਰਮੀਤ ਸਿੰਘ ਉਭੀ, ਅਕਾਲੀ ਦਲ ਵਾਰਿਸ ਪੰਜਾਬ ਦੇ ਸੀਨੀਅਰ ਆਗੂ ਅਵਤਾਰ ਸਿੰਘ ਜੱਸਲ, ਕਾਂਗਰਸ ਦੇ ਸੀਨੀਅਰ ਆਗੂ ਰਾਕੇਸ਼ ਸ਼ਾਹੀ ਅਤੇ ਭਾਜਪਾ ਮੰਡਲ ਦੇ ਨਵ ਨਿਯੁਕਤ ਜਨਰਲ ਸਕੱਤਰ ਰਿਸ਼ੀ ਕੌਸ਼ਲ ਨੇ ਸਰਕਾਰ ਦੀ ਇਸ ਕਥਿਤ ਨਾਲਾਇਕੀ ਦੀ ਨਖੇਧੀ ਕਰਦਿਆਂ ਵੱਖ ਵੱਖ ਪ੍ਤੀਕਿਰਿਆਵਾਂ ਜਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਕ੍ਰਾਂਤੀ ਦਾ ਬੜਾ ਵੱਡੀ ਪੱਧਰ ਤੇ ਪ੍ਰਚਾਰ ਕਰ ਰਹੀ ਹੈ ਪਰ ਅਹਿਮਦਗੜ ਅੰਦਰ ਸਿੱਖਿਆ ਸਹੂਲਤਾਂ ਦੇਖ ਕੇ ਇੰਜ ਲੱਗਦਾ ਹੈ ਕਿ ਇਹ ਪ੍ਰਚਾਰ ਮਹਿਜ ਇੱਕ ਡਰਾਮਾ ਹੀ ਹੈ । ਉਨ੍ਹਾਂ ਕਿਹਾ ਕਿ ਡਰਾਮੇਬਾਜੀ ਰਾਹੀਂ ਝੂਠ ਦਾ ਪ੍ਚਾ੍ਰ ਕਰਕੇ ਸਰਕਾਰ ਦੁਬਾਰਾ ਪੰਜਾਬ ’ਤੇ ਕਾਬਜ ਹੋਣਾ ਚਾਹੁੰਦੀ ਹੈ ਜਦਕਿ ਪੰਜਾਬ ਦੀ ਹਰ ਨੀਤੀ ਚਾਹੇ ਉਹ ਸਿੱਖਿਆ ਨੀਤੀ ਹੋਵੇ ਜਾਂ ਕੋਈ ਹੋਰ ਨੀਤੀ ਲੋਕ ਭਲੀ ਭਾਂਤ ਜਾਣੂ ਹਨ ਅਤੇ ਇਹਨਾਂ ਦੇ ਝੂਠ ਦਾ ਘੜਾ 2027 ਵਿੱਚ ਜਰੂਰ ਭੰਨਣਗੇ। ਉਨਾਂ ਨੇ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਹਿਮਦਗੜ੍ਹ ਦੇ ਹਾਈ ਸਕੂਲ ਵਿੱਚ ਤੁਰੰਤ ਪੱਕੇ ਮੁੱਖ ਅਧਿਆਪਕ ਦੀ ਨਿਯੁਕਤੀ ਕੀਤੀ ਜਾਵੇ, ਤੇ ਅਧਿਆਪਕਾਂ ਨੂੰ ਤਨਖਾਹ ਨੇੜੇ ਤੋਂ ਦੇਣ ਦੀ ਸਹੂਲਤ ਦਿੱਤੀ ਜਾਵੇ । ਕੀ ਕਹਿਣਾ ਹੈ ਜ਼ਿਲ੍ਹਾ ਸਿੱਖਿਆ ਅਫਸਰ ਦਾ ਜਦੋਂ ਇਸ ਸਬੰਧੀ ਜ਼ਿਲਾ ਸਿੱਖਿਆ ਅਫਸਰ ਤਰਵਿੰਦਰ ਕੌਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਗੋਲਮੋਲ ਜਵਾਬ ਦਿੰਦਿਆਂ ਕਿਹਾ ਕਿ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਹੀ ਵੱਡੀ ਗਿਣਤੀ ਵਿੱਚ ਮੁੱਖ ਅਧਿਆਪਕਾਂ ਦੇ ਤਬਾਦਲੇ ਕੀਤੇ ਹਨ ਜਦਕਿ ਸਕੂਲ ਅੰਦਰ ਇੰਚਾਰਜ ਸਾਹਿਬ ਮੁੱਖ ਅਧਿਆਪਕ ਦੀ ਡਿਊਟੀ ਸੰਭਾਲ ਰਹੇ ਹਨ ਅਤੇ ਇੱਕ ਮਹੀਨੇ ਦੇ ਵਿੱਚ ਹੀ ਨਵੇਂ ਮੁੱਖ ਅਧਿਆਪਕ ਸਾਹਿਬਾਨ ਅਹੁਦਾ ਸੰਭਾਲਣਗੇ। ਅਧਿਆਪਕਾਂ ਵੱਲੋਂ 18 ਕਿਲੋਮੀਟਰ ਦੀ ਦੂਰੀ ਤੋਂ ਤਨਖਾਹ ਲੈਣ ਜਾਣ ਬਾਰੇ ਉਹਨਾਂ ਨੇ ਕੋਈ ਵੀ ਜਵਾਬ ਨਹੀਂ ਦਿੱਤਾ।
ਪਿਛਲੀ ਖ਼ਬਰ ਅਕਾਲ ਕੌਂਸਲ ਵਲੋਂ 350 ਦੇ ਕਰੀਬ ਟੀਚਿੰਗ ਤੇ ਨਾਨ-ਟੀਚਿੰਗ ਸਟਾਫ ਦਾ ‘ਸੰਤ ਅਤਰ ਸਿੰਘ ਐਵਾਰਡ’ ਨਾਲ ਸਨਮਾਨ ਅਧਿਆਪਕ ਵਿਦਿ... ਅਗਲੀ ਖ਼ਬਰ ਸੰਤ ਅਤਰ ਸਿੰਘ ਦੇ 100 ਸਾਲਾ ਬਰਸੀ ਸਮਾਗਮ ਨੂੰ ਸਮਰਪਿਤ ‘ਸਾਈਕਲ ਰੈਲੀ’ 13 ਨੂੰ ‘ਚੀਮਾ ਤੋਂ ਮਸਤੂਆਣਾ ਸਾਹਿਬ ਤੱਕ ਸਾਈਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।