18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼ੇਰੋਂ ਅਤੇ ਤੂਰਬੰਜਾਰਾ ਦੀਆਂ ਘਟਨਾਵਾਂ ‘ਆਪ’ ਸਰਕਾਰ ਦੇ ਪਤਨ ਦਾ ਕਾਰਨ ਬਣਨਗੀਆਂ- ਮੇਸੀ, ਢੀਂਗਰਾ ਵਿਅਕਤੀ ਵਲੋਂ ਗਲ਼ ਫਾਹਾ ਲੈ ਕੇ ਖ਼ੁਦਕੁਸ਼ੀ

ਸੰਗਾਰੂਰ, 17 ਸਤੰਬਰ (ਅਮਨਦੀਪ ਸਿੰਘ ਬਿੱਟਾ)– ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੀਨੀਅਰ ਕਾਂਗਰਸ ਆਗੂ ਮਹੇਸ਼ ਕੁਮਾਰ ਮੇਸ਼ੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ, ਕੌਂਸਲਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ‘ਆਪ’ ਸਰਕਾਰ ਖਿਲਾਫ਼ ਕੀਤੀ ਰੋਸ ਰੈਲੀ ਨੇ ਜਿੱਥੇ ਪੂਰੀ ਕਾਂਗਰਸ ਨੂੰ ਇਕਜੁਟ ਕੀਤਾ ਹੈ, ਉੱਥੇ ਇਸ ਪ੍ਰਦਰਸ਼ਨ ਮਗਰੋਂ 2027 ’ਚ ਕਾਂਗਰਸ ਸਰਕਾਰ ਦੇ ਗਠਨ ਦੀ ਵੀ ਚਰਚਾ ਛੇੜ ਦਿੱਤੀ ਹੈ । ਮੇਸ਼ੀ ਅਤੇ ਢੀਂਗਰਾ ਨੇ ਕਿਹਾ ਕਿ ਸੰਗਰੂਰ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕਰ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਮਾਲਵਾ ਖਿੱਤੇ ਦੇ ਇਸ ਇਲਾਕੇ ’ਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ ।

ਅਜੀਤ ਡੈਸਕ 18-09-2026
ਸੰਗਾਰੂਰ, 17 ਸਤੰਬਰ (ਅਮਨਦੀਪ ਸਿੰਘ ਬਿੱਟਾ)– ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੀਨੀਅਰ ਕਾਂਗਰਸ ਆਗੂ ਮਹੇਸ਼ ਕੁਮਾਰ ਮੇਸ਼ੀ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਸਕੱਤਰ, ਕੌਂਸਲਰ ਨੱਥੂ ਲਾਲ ਢੀਂਗਰਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਦੀ ਅਗਵਾਈ ਹੇਠ ‘ਆਪ’ ਸਰਕਾਰ ਖਿਲਾਫ਼ ਕੀਤੀ ਰੋਸ ਰੈਲੀ ਨੇ ਜਿੱਥੇ ਪੂਰੀ ਕਾਂਗਰਸ ਨੂੰ ਇਕਜੁਟ ਕੀਤਾ ਹੈ, ਉੱਥੇ ਇਸ ਪ੍ਰਦਰਸ਼ਨ ਮਗਰੋਂ 2027 ’ਚ ਕਾਂਗਰਸ ਸਰਕਾਰ ਦੇ ਗਠਨ ਦੀ ਵੀ ਚਰਚਾ ਛੇੜ ਦਿੱਤੀ ਹੈ । ਮੇਸ਼ੀ ਅਤੇ ਢੀਂਗਰਾ ਨੇ ਕਿਹਾ ਕਿ ਸੰਗਰੂਰ ਤੋਂ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਕਾਂਗਰਸ ਵਰਕਰਾਂ ਨੇ ਸ਼ਮੂਲੀਅਤ ਕਰ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਮਾਲਵਾ ਖਿੱਤੇ ਦੇ ਇਸ ਇਲਾਕੇ ’ਚ ਕਾਂਗਰਸ ਵੱਡੀ ਜਿੱਤ ਦਰਜ ਕਰੇਗੀ । ਸੰਗਰੂਰ ਹਲਕੇ ’ਚ ਹਰ ਬੂਥ ਕਾਂਗਰਸ ਨੂੰ ਮਜ਼ਬੂਤ ਕਰਨ ਦੀ ਵਿੱਢੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦਾ ਦਾਅਵਾ ਕਰਦਿਆਂ ਕਾਂਗਰ ਆਗੂਆਂ ਨੇ ਕਿਹਾ ਕਿ ਹਰੇਕ ਘਰ ’ਚ ਕੌਮੀ ਆਗੂ ਰਾਹੁਲ ਗਾਂਧੀ ਦਾ ਸੰਦੇਸ਼ ਲਿਜਾਣ ਲਈ ਮਹਿਲਾ ਕਾਂਗਰਸ ਯੂਥ ਕਾਂਗਰਸ ਦੇ ਵਰਕਰਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ‘ਆਪ’ ਦੀ ਰਾਜਨੀਤਕ ਹਵਾ ਸੰਗਰੂਰ ਜ਼ਿਲ੍ਹੇ ਤੋਂ ਆਰੰਭ ਹੋਈ ਸੀ ਅਤੇ ਇਸ ਜ਼ਿਲ੍ਹੇ ਤੋਂ ਹੀ ਇਸ ਪਾਰਟੀ ਦਾ ਪਤਨ ਹੋਵੇਗਾ। ਪਿੰਡ ਸੇਰੋਂ ਅਤੇ ਪਿੰਡ ਤੂਰਬਨਜਾਰਾ ਦੀ ਘਟਨਾਵਾਂ ਦਾ ਹਵਾਲਾ ਦਿੰਦਿਆਂ ਮੇਸੀ ਅਤੇ ਢੀਂਗਰਾ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਦਾ ਸੰਬੰਧ ਨਸ਼ਿਆਂ ਨਾਲ਼ ਜੁੜਿਆ ਹੋਇਆ ਹੈ ਅਤੇ ‘ਆਪ’ ਸਰਕਾਰ ਦੇ ਪਤਨ ਦਾ ਵੀ ਮੁੱਖ ਕਾਰਨ ਇਹ ਘਟਨਾਵਾਂ ਨਾਲ਼ ਜੁੜਿਆ ਹੋਇਆ ਹੈ ।
ਪਿਛਲੀ ਖ਼ਬਰ ਡਿਜ਼ੀਟਲ ਸੰਭਾਲ ਦੇ ਖੇਤਰਾਂ ’ਚ ਨਵੀਆਂ ਸੰਭਾਵਨਾਵਾਂ ਪੈਦਾ ਹੋ ਰਹੀਆਂ - ਗਗਨ ਫਿਰਦੋਸੀ ਅਗਲੀ ਖ਼ਬਰ ਮੇਲਾ ਛਪਾਰ ’ਚ ਚਿਰਾਂ ਬਾਅਦ ਮੁੜ ਜੰਮੇਗਾ ਸਿਆਸੀ ਕਾਨਫ਼ਰੰਸਾਂ ਦਾ ਅਖਾੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।