19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਮੈਡੀਕਲ ਸਟੋਰਾਂ ’ਤੇ ਸੀ.ਸੀ.ਟੀ.ਵੀ. ਕੈਮਰੇ ਲਾਜ਼ਮੀ ਕਰਨ ਦਾ ਵਿਰੋਧ

ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ (ਏ. ਆਈ.

ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਆਗੂ। ਤਸਵੀਰ - ਭੁੱਲਰ 19-09-2026
ਸੁਨਾਮ ਊਧਮ ਸਿੰਘ ਵਾਲਾ, 18 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ) - ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ ਕੈਮਿਸਟਸ ਐਂਡ ਡਰੱਗਿਸਟਸ (ਏ. ਆਈ. ਓ. ਸੀ. ਡੀ.) ਵਲੋਂ ਮੁਲਕ ਭਰ ਦੇ ਮੈਡੀਕਲ ਸਟੋਰਾਂ ‘ਤੇ ਸੀ. ਸੀ. ਟੀ. ਵੀ. ਕੈਮਰੇ ਲਾਜ਼ਮੀ ਕੀਤੇ ਜਾਣ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ, ਜਨਰਲ ਸਕੱਤਰ ਰਾਜੀਵ ਜੈਨ ਅਤੇ ਚੇਅਰਮੈਨ ਸੰਜੇ ਗਰਗ ਧੂਰੀ ਨੇ ਕਿਹਾ ਕਿ ਇਸ ਫੈਸਲੇ ਨਾਲ ਛੋਟੇ ਤੇ ਮੱਧ ਵਰਗ ਦੇ ਦਵਾਈ ਵਿਕਰੇਤਾਵਾਂ ‘ਤੇ ਭਾਰੀ ਆਰਥਿਕ ਬੋਝ ਪਵੇਗਾ। ਕੈਮਿਸਟ ਆਗੂਆਂ ਨਾਲ ਕਿਹਾ ਕਿ ਕੈਮਿਸਟ ਦੀ ਹਰ ਦੁਕਾਨ ‘ਤੇ 6 ਤੋਂ 8 ਸੀ.ਸੀ.ਟੀ.ਵੀ. ਕੈਮਰੇ, ਡੀ. ਵੀ. ਆਰ./ਐਨ. ਵੀ. ਆਰ. ਪ੍ਰਣਾਲੀ, ਸਟੋਰੇਜ, ਵਾਇਰਿੰਗ ਤੇ ਇੰਟਰਨੈਟ ਦਾ ਸੈਟਅੱਪ ਲਾਉਣ ਲਈ ਰਪੁਏ 50,000 ਤੋਂ 1,00,000 ਰੁਪਏ ਜਾਂ ਇਸ ਤੋਂ ਵੀ ਜ਼ਿਆਦਾ ਖਰਚਾ ਆਉਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਜੋ ਛੋਟੇ ਕੈਮਿਸਟ ਝੱਲਣ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਪੇਂਡੂ ਤੇ ਦੂਰ-ਦੁਰਾਡੇ ਦੇ ਇਲਾਕਿਆਂ ਵਿਚ ਬਿਜਲੀ ਦੇ ਕੱਟਾਂ, ਕਮਜ਼ੋਰ ਇੰਟਰਨੈਟ ਤੇ ਤਕਨੀਕੀ ਅਮਲੇ ਦੀ ਘਾਟ ਕਾਰਨ 24 ਘੰਟੇ ਲਗਾਤਾਰ ਰਿਕਾਰਡਿੰਗ ਤੇ ਡਾਟਾ ਸੰਭਾਲਣਾ ਕਿਸੇ ਤਰ੍ਹਾਂ ਵੀ ਸੰਭਵ ਨਹੀ। ਆਗੂਆਂ ਨੇ ਕਿਹਾ ਕਿ ਜੇਕਰ ਸੁਰੱਖਿਆ ਦੇ ਦ੍ਰਿਸ਼ਟੀਕੋਣ ਤੋਂ ਸੀ. ਸੀ. ਟੀ. ਵੀ. ਕੈਮਰੇ ਲਾਜ਼ਮੀ ਹੀ ਕਰਨੇ ਹਨ ਤਾਂ ਸਰਕਾਰ ਕੈਮਿਸਟਾਂ ਨੂੰ ਇਸ ਲਈ ਬੁਨਿਆਦੀ ਢਾਂਚਾ ਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਏ। ਉਨ੍ਹਾਂ ਸਰਕਾਰ ਤੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਸ਼ਰਤ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਪਿਛਲੀ ਖ਼ਬਰ ਬੀ.ਸੀ.ਏ ਸਮੈਸਟਰ ਤੀਜਾ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਅਕਾਲੀ ਦਲ ਵੱਲੋਂ ਦਿੜ੍ਹਬਾ ਵਿਖੇ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।