19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਪਿੰਡ ਦੇਹਲਾ ਸ਼ੀਹਾਂ ਵਿਖੇ ਬੇਸਹਾਰਾ ਕੁੱਤਿਆਂ ਦੀ ਭਰਮਾਰ, ਲੋਕਾਂ ਵਿੱਚ ਸਹਿਮ ਇੱਕੋ ਰਾਤ ’ਚ ਵਧੀ ਕੁੱਤਿਆਂ ਦੀ ਗਿਣਤੀ - ਪਿੰਡ ਵਾਸੀ

ਮੂਨਕ, 18 ਸਤੰਬਰ (ਪ੍ਰਵੀਨ ਮਦਾਨ) - ਪੂਰੇ ਰਾਜ ਵਿੱਚ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਜਿੱਥੇ ਲਗਭਗ ਹਰ ਰੋਜ਼ ਮਾਸੂਮ ਬੱਚੇ, ਬਜ਼ੁਰਗ ਅਤੇ ਹੋਰ ਲੋਕ ਆਪਣੀਆਂ ਜਾਨਾਂ ਤੋ ਹੱਥ ਧੋ ਰਹੇ ਹਨ ਜਾਂ ਗੰਭੀਰ ਜ਼ਖ਼ਮੀ ਹੋ ਰਹੇ ਹਨ । ਉਸ ਕਾਰਨ ਸਰਕਾਰਾਂ ਦੀ ਨਾਲਾਇਕੀ ਕਾਰਨ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ।

ਬਹਾਦਰਪੁਰ ਵਿਖੇ ਬੱਸਾਂ ਨਾ ਰੁਕਣ ਦੇ ਰੋਸ ਵਜੋਂ ਧਰਨਾ 19-09-2026
ਮੂਨਕ, 18 ਸਤੰਬਰ (ਪ੍ਰਵੀਨ ਮਦਾਨ) - ਪੂਰੇ ਰਾਜ ਵਿੱਚ ਅਵਾਰਾ ਕੁੱਤਿਆਂ ਦੇ ਵੱਢਣ ਨਾਲ ਜਿੱਥੇ ਲਗਭਗ ਹਰ ਰੋਜ਼ ਮਾਸੂਮ ਬੱਚੇ, ਬਜ਼ੁਰਗ ਅਤੇ ਹੋਰ ਲੋਕ ਆਪਣੀਆਂ ਜਾਨਾਂ ਤੋ ਹੱਥ ਧੋ ਰਹੇ ਹਨ ਜਾਂ ਗੰਭੀਰ ਜ਼ਖ਼ਮੀ ਹੋ ਰਹੇ ਹਨ । ਉਸ ਕਾਰਨ ਸਰਕਾਰਾਂ ਦੀ ਨਾਲਾਇਕੀ ਕਾਰਨ ਇਸ ਸਮੱਸਿਆ ਦਾ ਹੱਲ ਨਹੀਂ ਕੱਢਿਆ ਜਾ ਸਕਿਆ। ਸੁਪਰੀਮ ਕੋਰਟ ਦੀਆਂ ਗਾਈਡ ਲਾਈਨਾਂ ਵੀ ਸਰਕਾਰਾਂ ਨੇ ਲਾਗੂ ਨਹੀਂ ਕੀਤੀਆਂ। ਜਿਸ ਦਾ ਖ਼ਮਿਆਜ਼ਾ ਲੋਕ ਭੁਗਤ ਰਹੇ ਹਨ । ਕੁੱਤਿਆਂ ਦੀ ਨਿਰੰਤਰ ਵੱਧ ਰਹੀ ਗਿਣਤੀ ਸਮੱਸਿਆ ਬਣਦੀ ਜਾ ਰਹੀ ਹੈ। ਇਸ ਤਰਾਂ ਦੀ ਸਮੱਸਿਆ ਤੋ ਨਜ਼ਦੀਕੀ ਪਿੰਡ ਦੇਹਲਾ ਸ਼ੀਹਾਂ ਦੀ ਹੈ। ਜਿੱਥੇ ਪਿਛਲੇ ਕਈ ਦਿਨਾਂ ਤੋਂ ਅਵਾਰਾ ਕੁੱਤਿਆਂ ਦੀ ਵਧ ਰਹੀ ਗਿਣਤੀ ਕਾਰਨ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੀਆਂ ਗਲੀਆਂ, ਮੋੜਾਂ ਅਤੇ ਘਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਅਵਾਰਾ ਕੁੱਤੇ ਘੁੰਮਦੇ ਦੇਖੇ ਜਾ ਰਹੇ ਹਨ, ਜਿਸ ਕਾਰਨ ਖ਼ਾਸ ਕਰਕੇ ਛੋਟੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਮਾਪੇ ਚਿੰਤਤ ਹਨ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੀ ਰਾਤ ਵਿੱਚ ਅਚਾਨਕ ਅਵਾਰਾ ਕੁੱਤਿਆਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ। ਸੂਤਰਾਂ ਮੁਤਾਬਿਕ ਨਾਲ ਕਿਸੇ ਹੋਰ ਵੱਲੋਂ ਵੱਡੀ ਗਿਣਤੀ ਵਿੱਚ ਅਵਾਰਾ ਕੁੱਤਿਆਂ ਨੂੰ ਇਕੱਠਾ ਕਰਕੇ ਕਿਸੇ ਸਾਧਨ ਰਾਹੀਂ ਦੇਹਲਾ ਸ਼ੀਹਾਂ ਦੀ ਹੱਦ ਵਿੱਚ ਛੱਡੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਵੇਂ ਆਏ ਕੁੱਤਿਆਂ ਅਤੇ ਪਹਿਲਾਂ ਤੋਂ ਪਿੰਡ ਵਿੱਚ ਮੌਜੂਦ ਅਵਾਰਾ ਕੁੱਤਿਆਂ ਵਿਚਕਾਰ ਅਕਸਰ ਲੜਾਈ ਹੁੰਦੀ ਰਹਿੰਦੀ ਹੈ। ਦਿਨ-ਰਾਤ ਕੁੱਤਿਆਂ ਦੇ ਝੁੰਡ ਗਲੀਆਂ ਵਿੱਚ ਘੁੰਮਦੇ ਰਹਿੰਦੇ ਹਨ। ਕਈ ਥਾਵਾਂ ’ਤੇ ਇੱਕੋ ਸਮੇਂ ਪੰਜ ਤੋਂ ਸੱਤ ਜਾਂ ਇਸ ਤੋਂ ਵੀ ਵੱਧ ਕੁੱਤੇ ਇਕੱਠੇ ਦੇਖਣ ਨੂੰ ਮਿਲ ਰਹੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਿੰਡ ਵਿੱਚ ਵਧੀ ਅਵਾਰਾ ਕੁੱਤਿਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਕੁੱਤਿਆਂ ਨੂੰ ਪਿੰਡ ਵਿੱਚ ਛੱਡੇ ਜਾਣ ਸਬੰਧੀ ਸਾਹਮਣੇ ਆ ਰਹੀਆਂ ਚਰਚਾਵਾਂ ਦੀ ਵੀ ਜਾਂਚ ਕੀਤੀ ਜਾਵੇ। ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਕੋਈ ਢੁਕਵਾਂ ਕਦਮ ਨਾ ਚੁੱਕਿਆ ਗਿਆ ਤਾਂ ਕਿਸੇ ਸਮੇਂ ਵੀ ਕੋਈ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਿਸ ਦੀ ਜ਼ਿੰਮੇਵਾਰੀ ਪੂਰਨ ਤੌਰ ਤੇ ਸੰਬੰਧਿਤ ਵਿਭਾਗ, ਪ੍ਰਸ਼ਾਸਨ ਅਤੇ ਸਰਕਾਰ ਦੀ ਹੋਵੇਗੀ।
ਪਿਛਲੀ ਖ਼ਬਰ ਐਕਸ਼ਨ ਕਮੇਟੀ ਇਨਸਾਫ਼ ਮੋਰਚਾ ਵੱਲੋਂ ਮੁੱਖ ਮੰਤਰੀ ਦੀ ਸੰਗਰੂਰ ਕੋਠੀ ਅੱਗੇ ਪੱਕਾ ਮੋਰਚਾ 22 ਤੋਂ ਅਗਲੀ ਖ਼ਬਰ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਵਿਖੇ ਸਰੋਵਰ ਦੀ ਗਾਰ ਕੱਢਣ ਦੀ ਕਾਰ-ਸੇਵਾ ਕੱਲ੍ਹ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।