21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

10 ਫ਼ੀਸਦੀ ਇੰਪਰੂਵਡ ਚੌਲ ਦੀ 100 ਫ਼ੀਸਦੀ ਸਪਲਾਈ ਕਰਨ ’ਚ ਅਸਮਰੱਥ ਸ਼ੈਲਰ ਮਾਲਕ - ਬੁੱਟਰ, ਟੀਟੂ

ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਦੀ ਅਗਵਾਈ ਹੇਠ ਸੰਗਰੂਰ ਵਿਖੇ ਰਾਈਸ ਮਿੱਲਰਾਂ ਦੀ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੁੱਟਰ ਅਤੇ ਲੋਕਲ ਸ਼ੈਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਦੱਸਿਆ ਕਿ ਮੀਟਿੰਗ ਵਿੱਚ ਰਾਈਸ ਮਿੱਲਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਝੋਨੇ ਦੀ ਸਟੋਰੇਜ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਰਦੀਪ ਸਿੰਘ ਬੁੱਟਰ ਅਤੇ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਰਾਈਸ ਮਿੱਲਰ 10 ਫ਼ੀਸਦੀ ਵਾਧੂ/ਇੰਪਰੂਵਡ ਰਾਈਸ ਦੀ 100 ਫ਼ੀਸਦੀ ਮਾਤਰਾ ਦੇਣ ਵਿੱਚ ਅਸਮਰਥ ਹਨ।

ਬੈਠਕ ਤੋਂ ਬਾਅਦ ਗੱਲਬਾਤ ਕਰਦੇ ਹੋਏ ਸ਼ੈਲਰ ਮਾਲਕ। ਤਸਵੀਰ – ਮੁਕੇਸ਼ ਕੁਮਾਰ 21-09-2026
ਸੰਗਰੂਰ, 20 ਸਤੰਬਰ (ਧੀਰਜ ਪਸ਼ੌਰੀਆ) - ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਰਾਈਸ ਮਿੱਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਦੀ ਅਗਵਾਈ ਹੇਠ ਸੰਗਰੂਰ ਵਿਖੇ ਰਾਈਸ ਮਿੱਲਰਾਂ ਦੀ ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਬੁੱਟਰ ਅਤੇ ਲੋਕਲ ਸ਼ੈਲਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਦੱਸਿਆ ਕਿ ਮੀਟਿੰਗ ਵਿੱਚ ਰਾਈਸ ਮਿੱਲਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਝੋਨੇ ਦੀ ਸਟੋਰੇਜ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਹਰਦੀਪ ਸਿੰਘ ਬੁੱਟਰ ਅਤੇ ਵਰਿੰਦਰਪਾਲ ਸਿੰਘ ਟੀਟੂ ਨੇ ਕਿਹਾ ਕਿ ਰਾਈਸ ਮਿੱਲਰ 10 ਫ਼ੀਸਦੀ ਵਾਧੂ/ਇੰਪਰੂਵਡ ਰਾਈਸ ਦੀ 100 ਫ਼ੀਸਦੀ ਮਾਤਰਾ ਦੇਣ ਵਿੱਚ ਅਸਮਰਥ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਤਾਂ ਨੂੰ ਧਿਆਨ ਵਿੱਚ ਰੱਖਦਿਆਂ ਮਿੱਲਰਾਂ ਵਲੋਂ ਆਪਣੀ ਸਮਰੱਥਾ ਅਨੁਸਾਰ ਹੀ ਰਾਈਸ ਦੀ ਡਿਲਿਵਰੀ ਕੀਤੀ ਜਾ ਸਕਦੀ ਹੈ।ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਰਾਈਸ ਮਿੱਲਰ 17 ਫ਼ੀਸਦੀ ਤੋਂ ਵੱਧ ਨਮੀ ਵਾਲਾ ਝੋਨਾ ਸਟੋਰ ਨਹੀਂ ਕਰਨਗੇ ਅਤੇ ਨਿਰਧਾਰਿਤ ਮਾਪਦੰਡਾਂ ਅਨੁਸਾਰ ਹੀ ਝੋਨੇ ਦੀ ਸਟੋਰੇਜ ਕੀਤੀ ਜਾਵੇਗੀ। ਮਿੱਲਰਾਂ ਵਲੋਂ ਓਨੀ ਹੀ ਮਾਤਰਾ ਵਿੱਚ ਝੋਨਾ ਲਗਾਇਆ/ਸਟੋਰ ਕੀਤਾ ਜਾਵੇਗਾ, ਜਿੰਨੀ ਸਰਕਾਰ ਜਾਂ ਐੱਫ.ਸੀ.ਆਈ. ਵਲੋਂ ਸਪੇਸ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਟੋਰੇਜ ਸਪੇਸ ਦੀ ਉਪਲਬਧਤਾ ਦੇ ਅਨੁਸਾਰ ਹੀ ਮਿੱਲਰਾਂ ਵੱਲੋਂ ਝੋਨੇ ਦੀ ਲਿਫ਼ਟਿੰਗ ਅਤੇ ਸਟੋਰੇਜ ਕੀਤੀ ਜਾਵੇਗੀ। ਮੀਟਿੰਗ ਦੌਰਾਨ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਰਕਾਰ ਅਤੇ ਸੰਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਰਾਈਸ ਮਿੱਲਰਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਅਤੇ ਲੋੜੀਂਦੀ ਸਟੋਰੇਜ ਸਪੇਸ ਮੁਹੱਈਆ ਕਰਵਾਈ ਜਾਵੇ, ਤਾਂ ਜੋ ਝੋਨੇ ਦੇ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਮੀਟਿੰਗ ਵਿੱਚ ਪਰਮਜੀਤ ਸਿੰਘ, ਸਤੀਸ਼ ਮਿੱਤਲ, ਸੰਦੀਪ ਜਿੰਦਲ, ਸੰਜੀਵ (ਪੋਪੀ), ਚੰਦਨਦੀਪ ਸਿੰਗਲਾ, ਰਜੇਸ਼ ਕੁਮਾਰ (ਗਾਂਧੀ) ਸੁਨੀਲ ਕੁਮਾਰ (ਬੱਬੂ) ਸੰਜੀਵ ਕੁਮਾਰ (ਬੌਬੀ) ਵੀ ਮੌਜੂਦ ਸਨ।
ਪਿਛਲੀ ਖ਼ਬਰ ਭਗਵਾਨ ਖਾਟੂ ਵਾਲੇ ਦੀ ਭਜਨ ਸੰਧਿਆ ਕਰਵਾਈ ਅਗਲੀ ਖ਼ਬਰ ਨਰਵਾਣਾ ਰੋਡ ’ਤੇ ਕਰੰਟ ਦੀ ਲਪੇਟ ’ਚ ਆਉਣ ਕਾਰਨ ਮੱਝ ਮਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।