21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਅਹਿਮਦਗੜ੍ਹ ਦੇ ਆਰਥ੍ਰੋਸਕੋਪਿਕ ਦੇ ਮਾਹਿਰ ਡਾ. ਮੋਹਿਤ ਸਿੰਗਲਾ ਨੇ ਕੀਤੀ ਇਲਾਕੇ ਦੀ ਪਹਿਲੀ ਆਧੁਨਿਕ ਦੂਰਬੀਨ ਨਾਲ ਗਿੱਟੇ ਦੀ ਸਰਜਰੀ

ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਫਗਵਾੜਾ ਵਾਸੀ ਮੀਨਾਕਸ਼ੀ ਪਿਛਲੇ ਦੋ ਸਾਲਾਂ ਤੋਂ ਗਿੱਟੇ ਦੇ ਲਗਾਤਾਰ ਦਰਦ ਕਾਰਨ ਪਰੇਸ਼ਾਨ ਸੀ।

ਅਹਿਮਦਗੜ੍ਹ ਦੇ ਆਰਥ੍ਰੋਸਕੋਪਿਕ ਦੇ ਮਾਹਿਰ ਡਾ. ਮੋਹਿਤ ਸਿੰਗਲਾ ਮਰੀਜ਼ ਦੇ ਗਿੱਟੇ ਦੀ ਦੂਰਬੀਨ ਰਾਹੀਂ ਸਰਜਰੀ ਕਰਦੇ ਹੋਏ। ਅਜੀਤ ਤਸਵੀਰ 21-09-2026
ਲੁਧਿਆਣਾ, 20 ਸਤੰਬਰ (ਡਾ. ਤਰਲੋਚਨ ਸਿੰਘ)-ਫਗਵਾੜਾ ਵਾਸੀ ਮੀਨਾਕਸ਼ੀ ਪਿਛਲੇ ਦੋ ਸਾਲਾਂ ਤੋਂ ਗਿੱਟੇ ਦੇ ਲਗਾਤਾਰ ਦਰਦ ਕਾਰਨ ਪਰੇਸ਼ਾਨ ਸੀ। ਦਰਦ ਕਾਰਨ ਉਸ ਦੀ ਰੋਜ਼ਾਨਾ ਦੀਆਂ ਗਤੀਵਿਧੀਆਂ ਵੀ ਪ੍ਰਭਾਵਿਤ ਹੋ ਰਹੀਆਂ ਸਨ। ਉਸ ਨੇ ਕਈ ਡਾਕਟਰਾਂ ਤੋਂ ਇਲਾਜ ਕਰਵਾਇਆ, ਪਰ ਲੰਬੇ ਸਮੇਂ ਤੱਕ ਉਮੀਦ ਮੁਤਾਬਕ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਮੀਨਾਕਸ਼ੀ ਨੇ ਅਹਿਮਦਗੜ੍ਹ ਦੇ ਆਰਥਰੋਸਕੋਪੀ ਅਤੇ ਸਪੋਰਟਸ ਇੰਜਰੀ ਦੇ ਮਾਹਿਰ ਡਾ. ਮੋਹਿਤ ਸਿੰਗਲਾ ਨਾਲ ਸੰਪਰਕ ਕੀਤਾ। ਉਨ੍ਹਾਂ ਵਿਸਥਾਰਪੂਰਵਕ ਜਾਂਚ ਤੋਂ ਬਾਅਦ ਮਰੀਜ਼ ਨੂੰ ਗਿੱਟੇ ਦੀ ਦੂਰਬੀਨ ਰਾਹੀਂ ਇਲਾਜ ਦੀ ਸਲਾਹ ਦਿੱਤੀ। ਡਾ. ਮੋਹਿਤ ਸਿੰਗਲਾ ਨੇ ਦੱਸਿਆ ਕਿ ਗਿੱਟੇ ਦੀ ਦੂਰਬੀਨ ਰਾਹੀਂ ਸਰਜਰੀ ਇੱਕ ਮਿਨੀਮਲੀ ਇਨਵੇਸਿਵ ਤਕਨੀਕ ਹੈ, ਜਿਸ ਵਿੱਚ ਛੋਟੇ-ਛੋਟੇ ਚੀਰਾਂ ਰਾਹੀਂ ਕੈਮਰੇ ਅਤੇ ਵਿਸ਼ੇਸ਼ ਯੰਤਰਾਂ ਦੀ ਮਦਦ ਨਾਲ ਗਿੱਟੇ ਦੇ ਜੋੜ ਦੇ ਅੰਦਰਲੀ ਸਮੱਸਿਆ ਦੀ ਜਾਂਚ ਅਤੇ ਇਲਾਜ ਕੀਤਾ ਜਾਂਦਾ ਹੈ। ਇਸ ਤਕਨੀਕ ਵਿੱਚ ਵੱਡੇ ਚੀਰੇ ਦੀ ਲੋੜ ਨਹੀਂ ਹੁੰਦੀ, ਖੂਨ ਦੀ ਕਮੀ ਆਮ ਤੌਰ ਤੇ ਘੱਟ ਹੁੰਦੀ ਹੈ ਅਤੇ ਮਰੀਜ਼ ਦੀ ਰਿਕਵਰੀ ਵੀ ਛੇਤੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮਰੀਜ਼ ਦੀ ਐਂਕਲ ਆਰਥਰੋਸਕੋਪੀ ਸਰਜਰੀ ਸਫਲਤਾਪੂਰਵਕ ਕੀਤੀ ਗਈ। ਸਰਜਰੀ ਤੋਂ ਬਾਅਦ ਮਰੀਜ਼ ਦੀ ਹਾਲਤ ਵਿੱਚ ਸੁਧਾਰ ਦੇਖਣ ਨੂੰ ਮਿਲਿਆ। ਡਾ. ਸਿੰਗਲਾ ਨੇ ਕਿਹਾ ਕਿ ਗਿੱਟੇ ਦੀਆਂ ਸਮੱਸਿਆਵਾਂ ਨੂੰ ਅਕਸਰ ਸਿਰਫ਼ ਦਵਾਈਆਂ ਜਾਂ ਆਰਾਮ ਨਾਲ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਕੁਝ ਮਰੀਜ਼ਾਂ ਵਿੱਚ ਲਗਾਤਾਰ ਦਰਦ ਦਾ ਕਾਰਨ ਪਤਾ ਲਗਾਉਣ ਲਈ ਵਿਸਥਾਰਪੂਰਵਕ ਜਾਂਚ ਅਤੇ ਜ਼ਰੂਰਤ ਪੈਣ ’ਤੇ ਆਰਥਰੋਸਕੋਪਿਕ ਇਲਾਜ ਦੀ ਲੋੜ ਹੋ ਸਕਦੀ ਹੈ। ਡਾ. ਮੋਹਿਤ ਸਿੰਗਲਾ ਮਲੇਰਕੋਟਲਾ ਜ਼ਿਲ੍ਹੇ ਵਿੱਚ ਐਂਕਲ ਆਰਥਰੋਸਕੋਪੀ ਸੇਵਾਵਾਂ ਸ਼ੁਰੂ ਕਰਨ ਵਾਲੇ ਪਹਿਲੇ ਸਰਜਨਾਂ ਵਿੱਚੋਂ ਇੱਕ ਹਨ। ਉਨ੍ਹਾਂ ਅਨੁਸਾਰ ਆਧੁਨਿਕ ਆਰਥਰੋਸਕੋਪਿਕ ਤਕਨੀਕਾਂ ਦੇ ਉਪਲਬਧ ਹੋਣ ਨਾਲ ਗਿੱਟੇ ਦੀਆਂ ਜਟਿਲ ਸਮੱਸਿਆਵਾਂ ਵਾਲੇ ਮਰੀਜ਼ਾਂ ਨੂੰ ਉੱਚ ਪੱਧਰੀ ਇਲਾਜ ਲਈ ਦੂਰ-ਦੁਰਾਡੇ ਜਾਣ ਦੀ ਲੋੜ ਘੱਟ ਹੋ ਰਹੀ ਹੈ।
ਪਿਛਲੀ ਖ਼ਬਰ ਮੁਫ਼ਤ ਮੈਡੀਕਲ ਕੈਂਪ ਲਗਾਇਆ ਅਗਲੀ ਖ਼ਬਰ ਭਗਵਾਨ ਖਾਟੂ ਵਾਲੇ ਦੀ ਭਜਨ ਸੰਧਿਆ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।