26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਸੰਗਰੂਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 9 ਵਿੱਚੋਂ 7, ਪ੍ਰਿੰਸੀਪਲਾਂ ਦੀਆਂ 95 ਵਿੱਚੋਂ 68, ਮੁੱਖ ਅਧਿਆਪਕਾਂ ਦੀਆਂ 75 ਵਿੱਚੋਂ 32 ਦੀਆਂ ਆਸਾਮੀਆਂ

ਸੰਗਰੂਰ, 25 ਸਤੰਬਰ (ਧੀਰਜ ਪਸੋਰੀਆ ) - ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੌਰਾਨ ਜਿਲਾ ਸੰਗਰੂਰ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਹੋਣ ਦੇ ਨਾਲ ਨਾਲ ਬਲਾਕ ਪ੍ਰਾਇਮਰੀ ਅਧਿਕਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਜਿਲੇ ਵਿੱਚ ਸਿੱਖਿਆ ਢਾਂਚਾ ਗੜਬੜਾਇਆ ਹੋਇਆ ਹੈ । ਇਸ ਸਬੰਧੀ “ਅਜੀਤ” ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰ ਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ, ਸਰਬਜੀਤ ਸਿੰਘ ਧਾਲੀਵਾਲ ਅਤੇ ਕਰਨੈਲ ਸਿੰਘ ਮੂਣਕ ਨੇ ਦੱਸਿਆਂ ਕਿ ਸੰਗਰੂਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 9 ਵਿੱਚੋਂ 7, ਪ੍ਰਿੰਸੀਪਲਾਂ ਦੀਆਂ 95 ਵਿੱਚੋਂ 68, ਮੁੱਖ ਅਧਿਆਪਕਾਂ ਦੀਆਂ 75 ਵਿੱਚੋਂ 32 ਦੀਆਂ ਪੋਸਟਾਂ ਖਾਲੀ ਹਨ।

ਅਜੀਤ ਡੈਸਕ 26-09-2026
ਸੰਗਰੂਰ, 25 ਸਤੰਬਰ (ਧੀਰਜ ਪਸੋਰੀਆ ) - ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਦਾਅਵਿਆਂ ਦੌਰਾਨ ਜਿਲਾ ਸੰਗਰੂਰ ਦੇ ਵੱਡੀ ਗਿਣਤੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਤੇ ਮੁੱਖ ਅਧਿਆਪਕਾਂ ਦੀਆਂ ਵੱਡੀ ਗਿਣਤੀ ਅਸਾਮੀਆਂ ਖਾਲੀ ਹੋਣ ਦੇ ਨਾਲ ਨਾਲ ਬਲਾਕ ਪ੍ਰਾਇਮਰੀ ਅਧਿਕਾਰੀਆਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਜਿਸ ਕਾਰਨ ਜਿਲੇ ਵਿੱਚ ਸਿੱਖਿਆ ਢਾਂਚਾ ਗੜਬੜਾਇਆ ਹੋਇਆ ਹੈ । ਇਸ ਸਬੰਧੀ “ਅਜੀਤ” ਨੂੰ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰ ਜ਼ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦੇਵੀ ਦਿਆਲ, ਸਤਵੰਤ ਸਿੰਘ ਆਲਮਪੁਰ, ਸਰਬਜੀਤ ਸਿੰਘ ਧਾਲੀਵਾਲ ਅਤੇ ਕਰਨੈਲ ਸਿੰਘ ਮੂਣਕ ਨੇ ਦੱਸਿਆਂ ਕਿ ਸੰਗਰੂਰ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ 9 ਵਿੱਚੋਂ 7, ਪ੍ਰਿੰਸੀਪਲਾਂ ਦੀਆਂ 95 ਵਿੱਚੋਂ 68, ਮੁੱਖ ਅਧਿਆਪਕਾਂ ਦੀਆਂ 75 ਵਿੱਚੋਂ 32 ਦੀਆਂ ਪੋਸਟਾਂ ਖਾਲੀ ਹਨ। ਜੇਕਰ ਸੰਸਥਾਂ ਨੂੰ ਚਲਾਉਣ ਲਈ ਮੁੱਖੀ ਹੀ ਨਹੀਂ ਤਾਂ ਉਸ ਸੰਸਥਾਂ ਤੋਂ ਚੰਗੇ ਨਤੀਜਿਆਂ ਦੀ ਬਹੁਤੀ ਆਸ ਨਹੀਂ ਕੀਤੀ ਜਾ ਸਕਦੀ। ਸੰਗਰੂਰ ਜਿਲ੍ਹੇ ਦੇ ਵੱਡੇ ਸਹਿਰੀ ਸਕੂਲ ਜਿਵੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ) ਸੰਗਰੂਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ) ਧੂਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ) ਸੁਨਾਮ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਗਰਲਜ) ਲਹਿਰਾਗਾਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਰੀ ਪਿੰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਲਹਿਰਾਗਾਗਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮੂਣਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਮੂਣਕ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਖਨੌਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਖਨੌਰੀ ਪ੍ਰਿੰਸੀਪਲਾਂ ਤੋਂ ਬਿਨ੍ਹਾਂ ਚੱਲ ਰਹੇ ਹਨ। ਤਹਿਸੀਲ ਮੂਣਕ ਅਤੇ ਲਹਿਰਾਗਾਗਾ ਦੇ ਸਾਰੇ ਸਕੂਲ ਬਿਨ੍ਹਾਂ ਪ੍ਰਿੰਸੀਪਲਾਂ ਤੋਂ ਚੱਲ ਰਹੇ ਹਨ। ਜਿਲ੍ਹੇ ਤੇ 9 ਸਿੱਖਿਆ ਬਲਾਕ ਹਨ। ਇੱਕ ਬਲਾਕ ਨਾਲ 50 ਦੇ ਲੱਗਭੱਗ ਪ੍ਰਾਇਮਰੀ ਸਕੂਲ ਜੁੜੇ ਹੋਏ ਹਨ। 9 ਸਿੱਖਿਆ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਦੀਆਂ ਅਸਾਮੀ ਵਿੱਚੋਂ 7 ਖਾਲੀ ਹਨ। ਇਸੇ ਤਰ੍ਹਾਂ ਮੁੱਖ ਅਧਿਆਪਕਾਂ ਦੀਆਂ ਜਿਲ੍ਹੇ ਵਿੱਚ 32 ਅਸਾਮੀਆਂ ਖਾਲੀ ਹਨ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਸੱਚਮੁੱਚ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੀ ਹੈ ਤਾਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ, ਸਕੂਲ ਪ੍ਰਿੰਸੀਪਲ, ਮੁੱਖ ਅਧਿਆਪਕ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਪਹਿਲ ਦੇ ਅਧਾਰ ਤੇ ਭਰੇ ਅਤੇ ਅਧਿਆਪਕਾਂ ਤੋਂ ਲਏ ਜਾ ਂਦੇ ਗੈਰ ਵਿਦਿਅਕ ਕੰਮ ਬੰਦ ਕਰੇ।
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ਪੀ.ਟੀ.ਯੂ. ਅੰਤਰ-ਕਾਲਜ ਫੁੱਟਬਾਲ ਟੂਰਨਾਮੈਂਟ ਦੇ ਦੂਜੇ ਦਿਨ ਹੋਏ ਫਸਵੇਂ ਮੁਕਾਬਲੇ ਐਂਟੀ ਡਰੱਗ ਟੀ... ਅਗਲੀ ਖ਼ਬਰ ਸਿੱਖਿਆ ਵਿਭਾਗ ਵੱਲੋਂ ਜਾਰੀ ਪੱਤਰ ਨੂੰ ਇਨ ਬਿਨ ਲਾਗੂ ਕੀਤੇ ਜਾਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।