03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-10-2026

ਬਿਰਧ ਆਸ਼ਰਮ ਵਿਖੇ ਮਨਾਇਆ ਅੰਤਰਰਾਸ਼ਟਰੀ ਸੀਨੀਅਰ ਸਿਟੀਜ਼ਨ ਦਿਵਸ

ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਅੱਜ ਜ਼ਿਲ੍ਹਾ ਸੁਰੱਖਿਆ ਅਫਸਰ ਸ੍ਰੀਮਤੀ ਲਵਲੀਨ ਕੌਰ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਵਿਖੇ ਅੰਤਰਰਾਸ਼ਟਰੀ ਸੀਨੀਅਰ ਦਿਵਸ ਮਾਨਾਇਆ ਗਿਆ। ਬਜ਼ੁਰਗਾਂ ਦੀ ਸਿਹਤ ਦੇ ਚੈੱਕਅਪ ਲਈ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਸੰਗਰੂਰ ਤੋਂ ਡਾਕਟਰ ਰਜਨੀਸ਼ ਗਰਗ ਆਪਣੀ ਪੂਰੀ ਟੀਮ ਨਾਲ਼ ਪਹੁੰਚੇ ਹੋਏ ਸਨ ਅਤ ਸਾਰੇ ਬਜ਼ੁਰਗਾਂ ਨੂੰ ਚੈੱਕ ਕਰਨ ਉਪਰੰਤ ਲੋੜੀਦੀਆਂ ਦਵਾਈਆਂ ਦਿੱਤੀਆਂ ਗਈਆਂ।

ਅਜੀਤ ਡੈਸਕ 03-10-2026
ਸੰਗਰੂਰ, 2 ਅਕਤੂਬਰ (ਸੁਖਵਿੰਦਰ ਸਿੰਘ ਫੁੱਲ) - ਅੱਜ ਜ਼ਿਲ੍ਹਾ ਸੁਰੱਖਿਆ ਅਫਸਰ ਸ੍ਰੀਮਤੀ ਲਵਲੀਨ ਕੌਰ ਵੜਿੰਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਵਿਖੇ ਅੰਤਰਰਾਸ਼ਟਰੀ ਸੀਨੀਅਰ ਦਿਵਸ ਮਾਨਾਇਆ ਗਿਆ। ਬਜ਼ੁਰਗਾਂ ਦੀ ਸਿਹਤ ਦੇ ਚੈੱਕਅਪ ਲਈ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਸੰਗਰੂਰ ਤੋਂ ਡਾਕਟਰ ਰਜਨੀਸ਼ ਗਰਗ ਆਪਣੀ ਪੂਰੀ ਟੀਮ ਨਾਲ਼ ਪਹੁੰਚੇ ਹੋਏ ਸਨ ਅਤ ਸਾਰੇ ਬਜ਼ੁਰਗਾਂ ਨੂੰ ਚੈੱਕ ਕਰਨ ਉਪਰੰਤ ਲੋੜੀਦੀਆਂ ਦਵਾਈਆਂ ਦਿੱਤੀਆਂ ਗਈਆਂ। ਕਮਿਊਨਿਟੀ ਹੈਲਥ ਸੈਂਟਰ ਲੌਂਗੋਵਾਲ ਤੋਂ ਡਾਕਟਰ ਰਾਜਵੰਤ ਕੌਰ ਨੇ ਬਜ਼ੁਰਗਾਂ ਦੀ ਐਕਸਰੇ ਅਤੇ ਈਸੀਜੀ ਕੀਤੀ ਗਈ। ਆਯੁਰਵੈਦਿਕ ਵਿਭਾਗ ਤੋਂ ਡਾਕਟਰ ਰੋਜੀ ਵੱਲੋਂ ਬਜ਼ੁਰਗਾਂ ਨੂੰ ਯੋਗ ਪ੍ਰਕਿਰਿਆ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਯੋਗਾ ਕਰਵਾਇਆ ਗਿਆ। ਅਕਾਲ ਕਾਲਜ ਆਫ ਐਜੂਕੇਸ਼ਨ ਮਸਤੂਆਣਾ ਸਾਹਿਬ ਤੋਂ ਬੀ.ਐੱਡ. ਦੇ 50 ਬੱਚੇ ਸਪੈਸ਼ਲ ਤੌਰ ਤੇ ਬਜ਼ੁਰਗਾਂ ਨਾਲ਼ ਉਨ੍ਹਾਂ ਦੇ ਤਜਰਬੇ ਸਾਂਝੇ ਕਰਨ ਲਈ, ਬਜ਼ੁਰਗਾਂ ਨਾਲ਼ ਯੋਗਾ ਕਰਨ ਲਈ, ਬਜ਼ੁਰਗਾਂ ਨਾਲ਼ ਨੱਚਣ ਲਈ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਸੰਬੰਧੀ ਸਹੁੰ ਚੁੱਕਣ ਲਈ ਸਪੈਸ਼ਲ ਤੌਰ ਤੇ ਪਹੁੰਚੇ ਸਨ। ਸੀ.ਡੀ.ਪੀ.ਓ. ਦਫਤਰ ਤੋਂ ਪਹੁੰਚੇ ਹੋਏ ਸੁਪਰਵਾਈਜ਼ਰ ਜਤਿੰਦਰ ਕੌਰ ਵੱਲੋਂ ਮਹਿਕਮੇ ਦੀਆਂ ਸਕੀਮਾਂ ਸੰਬੰਧੀ ਜਾਣਕਾਰੀ ਦਿੱਤੀ ਗਈ। ਬੈਂਕ ਦੀਆਂ ਸਕੀਮਾਂ ਅਤੇ ਧੋਖਾਧੜੀ ਤੋਂ ਬਚਣ ਲਈ ਸਰਦਾਰ ਸੁਰਮੁਖ ਸਿੰਘ ਐੱਲ.ਬੀ.ਐੱਮ. ਵੱਲੋਂ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਕਾਨੂੰਨ ਸੇਵਾਵਾਂ ਅਥਾਰਟੀ ਵੱਲੋਂ ਬਜ਼ੁਰਗਾਂ ਨੂੰ ਆਪਣੇ ਹੱਕਾਂ ਸੰਬੰਧੀ ਜਾਗਰੂਕ ਕੀਤਾ ਗਿਆ। ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮਾ ਟਰੱਸਟ ਦੇ ਮੈਂਬਰ ਮਾਸਟਰ ਮਹਿੰਦਰ ਸਿੰਘ, ਇੰਦਰਪਾਲ ਸਿੰਘ ਵੱਲੋਂ ਬੱਚਿਆਂ ਨੂੰ ਬਜ਼ੁਰਗਾਂ ਦੇ ਮਾਨ ਸਤਿਕਾਰ ਲਈ ਪ੍ਰੇਰਿਤ ਕੀਤਾ ਗਿਆ। ਸਕੱਤਰ ਸੁਖਮਿੰਦਰ ਸਿੰਘ ਭੱਠਲ ਵੱਲੋਂ ਮੰਚ ਸੰਚਾਲਨ ਦੇ ਨਾਲ਼-ਨਾਲ਼ ਆਏ ਸਾਰੇ ਮਹਿਮਾਨਾਂ ਅਤੇ ਬੱਚਿਆਂ ਦਾ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਕਾਂਗਰਸੀ ਆਗੂ ਕਮਲ ਧਾਲੀਵਾਲ ਵਲੋਂ ਕੈਨੇਡਾ ’ਚ ਪ੍ਰਵਾਸੀ ਆਗੂਆਂ ਨਾਲ ਮੁਲਾਕਾਤ ਅਗਲੀ ਖ਼ਬਰ ਤੀਰਥ ਯਾਤਰਾ ਨਾਲ ਬਜ਼ੁਰਗਾਂ ਦੀ ਦਿਲੀ ਇੱਛਾ ਹੋ ਰਹੀ ਪੂਰੀ - ਭਰਾਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।