ਬੈਂਕ ’ਚ ਕਿਸਾਨਾਂ ਨਾਲ ਧੋਖਾ-ਧੜੀ ਦੇ ਕਥਿਤ ਦੋਸ਼ਾਂ ਹੇਠ ਡਾਇਰੈਕਟਰ ਵਿਜੀਲੈਂਸ ਨੂੰ ਭੇਜੀ ਸ਼ਿਕਾਇਤ
ਬੈਂਕ ਦੇ ਚੇਅਰਮੈਨ ਨੇ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਸੰਗਰੂਰ, 3 ਅਕਤੂਬਰ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਪੰਜਾਬ ਗਰਾਮੀਣ ਬੈਂਕ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਕਥਿਤ ਦੋਸ਼ ਲਗਾਉਂਦਿਆਂ ਡਾਇਰੈਕਟਰ ਵਿਜੀਲੈਂਸ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਇਸ ਸਬੰਧੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਵਿਜੀਲੈਂਸ ਵਿਭਾਗ ਨੂੰ ਭੇਜੇ ਗਏ ਪੱਤਰ ਵਿੱਚ ਜਥੇਬੰਦੀ ਦੇ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਹੈ ਕਿ ਪੰਜਾਬ ਦੀ ਕਿਸਾਨੀ ਕਰਜ਼ਿਆਂ ਅਤੇ ਵਿਆਜ ਦੇ ਭਾਰ ਥੱਲੇ ਦੱਬੀ ਹੋਈ ਹੈ।
ਗ
ਗੁਰਦੁਆਰਾ ਸਾਹਿਬ ਨਾਨਕਪੂਰਾ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੋਸਾਇਟੀ ਦੀ ਹੋਈ ਸਾਂਝੀ ਮੀਟਿੰਗ ਦਾ ਦ੍ਰਿਸ਼ l ਤਸਵੀਰ :- ਮੁਕੇਸ਼ ਕੁਮਾਰ
04-10-2026
ਸੰਗਰੂਰ, 3 ਅਕਤੂਬਰ (ਧੀਰਜ ਪਸ਼ੌਰੀਆ) - ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨੇ ਪੰਜਾਬ ਗਰਾਮੀਣ ਬੈਂਕ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟ ਖਸੁੱਟ ਦੇ ਕਥਿਤ ਦੋਸ਼ ਲਗਾਉਂਦਿਆਂ ਡਾਇਰੈਕਟਰ ਵਿਜੀਲੈਂਸ ਪੰਜਾਬ ਨੂੰ ਸ਼ਿਕਾਇਤ ਭੇਜ ਕੇ ਇਸ ਸਬੰਧੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਵਿਜੀਲੈਂਸ ਵਿਭਾਗ ਨੂੰ ਭੇਜੇ ਗਏ ਪੱਤਰ ਵਿੱਚ ਜਥੇਬੰਦੀ ਦੇ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਕਿਹਾ ਹੈ ਕਿ ਪੰਜਾਬ ਦੀ ਕਿਸਾਨੀ ਕਰਜ਼ਿਆਂ ਅਤੇ ਵਿਆਜ ਦੇ ਭਾਰ ਥੱਲੇ ਦੱਬੀ ਹੋਈ ਹੈ। ਜੋ ਕਰਜ਼ੇ ਕਿਸਾਨ ਆਪਣੀਆਂ ਲੋੜਾਂ ਲਈ ਵਰਤ ਰਹੇ ਨੇ ਉਸ ਦਾ ਵਿਆਜ ਤਾਂ ਕਿਸਾਨ ਨੂੰ ਦੇਣਾ ਹੀ ਪੈਂਦਾ ਹੈ ਤੇ ਹੀਲੇ-ਵਸੀਲੇ ਨਾਲ ਮੋੜ ਵੀ ਰਿਹਾ ਹੈ। ਕਈ ਬੈਂਕ ਆਪਣੇ ਅੰਕੜੇ ਵਧਾਉਣ ਲਈ ਕਿਸਾਨਾਂ ਦੀਆਂ ਲਿਮਟਾਂ ’ਚੋਂ ਪੈਸੇ ਕੱਢ ਕੇ ਉਨ੍ਹਾਂ ਦੇ ਬੱਚਤ ਖਾਤਿਆਂ ’ਚ ਪਾ ਰਹੇ ਹਨ ਤੇ ਕੁਝ ਦਿਨਾਂ ਬਾਅਦ ਦੁਬਾਰਾ ਫਿਰ ਬੱਚਤ ਖਾਤੇ ’ਚੋਂ ਕੱਢ ਕੇ ਲਿਮਟ ’ਚ ਜਮਾਂ ਕਰ ਦਿੰਦੇ ਹਨ। ਜ਼ਿਆਦਾਤਰ ਕਿਸਾਨਾਂ ਨੂੰ ਇਸ ਸਬੰਧੀ ਜਾਣਕਾਰੀ ਨਹੀਂ ਹੁੰਦੀ ਜਾਂ ਫਿਰ ਉਨ੍ਹਾਂ ਨੂੰ ਗੁਮਰਾਹ ਕਰ ਕੇ ਬੈਂਕ ਅਧਿਕਾਰੀ ਦਸਤਖ਼ਤ ਕਰਵਾ ਲੈਂਦੇ ਹਨ। ਯੂਨੀਅਨ ਆਗੂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਪੰਜਾਬ ਗ੍ਰਾਮੀਣ ਬੈਂਕ ਵਲੋਂ ਆਪਣੀਆਂ ਕਈ ਬਰਾਂਚਾਂ ’ਚ ਸਤੰਬਰ ਮਹੀਨੇ ਦੇ ਆਖ਼ਰੀ ਦਿਨਾਂ ਵਿੱਚ ਕਰੋੜਾਂ ਦੀਂ ਰਾਸ਼ੀਆਂ ਕਿਸਾਨਾਂ ਦੇ ਲਿਮਟਾਂ ਵਾਲੇ ਖਾਤਿਆਂ ਵਿੱਚੋਂ ਕੱਢ ਕੇ ਉਨ੍ਹਾਂ ਦੇ ਬੱਚਤ ਖਾਤਿਆਂ ਵਿੱਚ ਪਾ ਦਿੱਤੀਆਂ ਗਈਆਂ ਹਨ ਤੇ ਅਕਤੂਬਰ ਦੇ ਪਹਿਲੇ ਦਿਨਾ ਵਿੱਚ ਲਿਮਟ ਵਾਲੇ ਖਾਤਿਆਂ ਵਿੱਚ ਵਾਪਸ ਟਰਾਂਸਫ਼ਰ ਕਰ ਦਿੱਤੀਆਂ ਗਈਆਂ ਹਨ। ਸਾਰੀਆਂ ਰਾਸ਼ੀਆਂ ਬੈਂਕ ਕੋਲ ਹੀ ਪਈਆਂ ਰਹੀਆਂ। ਕਿਸਾਨਾਂ ਨੇ ਕੋਈ ਪੈਸਾ ਵਰਤਿਆ ਹੀ ਨਹੀਂ ਪਰ ਉਨ੍ਹਾਂ ਦੇ ਲਿਮਟਾਂ ਵਾਲਿਆਂ ਖਾਤਿਆਂ ਨੂੰ ਵਿਆਜ ਲੱਗ ਗਿਆ। ਬੈਂਕ ਨੇ ਆਪਣੇ ਕਰਜ਼ਿਆਂ ਅਤੇ ਜਮਾ ਰਾਸ਼ੀਆਂ ਦੇ ਅੰਕੜੇ ਵੀ ਵਧਾ ਲਏ ਤੇ ਵਿਆਜ ਵੀ ਕਮਾ ਲਿਆ ਤੇ ਵਿਆਜ ਦੇਣਾ ਪਿਆ ਕਿਸਾਨ ਨੂੰ । ਅੰਦਾਜ਼ਾ ਹੈ ਕਿ ਬੈਂਕ ਨੇ 500 ਕਰੋੜ ਦੇ ਆਸ ਪਾਸ ਦੀਆ ਰਕਮਾਂ ਕਿਸਾਨਾਂ ਦੇ ਲਿਮਟ ਵਾਲੇ ਖਾਤਿਆਂ ’ਚੋਂ ਸੇਵਿੰਗ ਤੇ ਫੇਰ ਸੇਵਿੰਗ ਵਿੱਚੋਂ ਲਿਮਟ ਖਾਤੇ ਵਿੱਚ ਟਰਾਂਸਫ਼ਰ ਕੀਤੀਆਂ ਹਨ । ਲਿਮਟ ਦਾ ਵਿਆਜ ਕਰੀਬ 11% ਸਾਲਾਨਾ ਹੈ । ਸ਼ਿਕਾਇਤ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਗ੍ਰਾਮੀਣ ਬੈਂਕ ਜਿਸ ’ਚ ਪੰਜਾਬ ਸਰਕਾਰ ਦੀ 15% ਹਿੱਸੇਦਾਰੀ ਵੀ ਹੈ ਦੀ ਤੁਰੰਤ ਆਡਿਟ ਕਰਵਾਈ ਜਾਏ ਤੇ ਗੈਰ-ਕਾਨੂੰਨੀ ਤਰੀਕੇ ਨਾਲ ਕਿਸਾਨਾਂ ਦੇ ਖਾਤਿਆਂ ਨੂੰ ਲਗਾਇਆ ਗਿਆ ਇਹ ਵਿਆਜ ਜੋ ਕਿ ਕਰੋੜਾ ਵਿੱਚ ਹੋ ਸਕਦਾ ਹੈ ਕਿਸਾਨਾਂ ਨੂੰ ਵਾਪਸ ਕਰਵਾਏ ਜਾਣ । ਜੇ ਕਿਤੇ ਕੋਈ ਸਮੱਸਿਆ ਹੈ ਤਾਂ ਉਸ ਦੀ ਜਾਂਚ ਪੜਤਾਲ ਕਰਵਾ ਕੇ ਕਾਰਵਾਈ ਕੀਤੀ ਜਾਵੇਗੀ – ਚੇਅਰਮੈਨ ਇਸ ਸਬੰਧੀ ਜਦੋਂ ਪੰਜਾਬ ਗਰਾਮੀਣ ਬੈਂਕ ਦੇ ਚੇਅਰਮੈਨ ਗੈਜਿੰਦਰ ਕੁਮਾਰ ਨੇਗੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਲਗਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਹੋਇਆ ਕਿਹਾ ਕਿ ਬੈਂਕ ਦੀ ਕਿਸੇ ਵੀ ਬਰਾਂਚ ਵਿੱਚ ਅਜਿਹੀ ਸਮੱਸਿਆ ਦੀ ਕੋਈ ਜਾਣਕਾਰੀ ਅਜੇ ਤੱਕ ਨਹੀਂ ਹੈ। ਜੇਕਰ ਕਿਤੇ ਵੀ ਕੋਈ ਸਮੱਸਿਆ ਹੈ ਤਾਂ ਬੈਂਕ ਦੇ ਅਧਿਕਾਰੀਆਂ ਨੂੰ ਦੱਸਿਆ ਜਾਵੇ, ਪੜਤਾਲ ਕਰਵਾ ਕੇ ਜੇਕਰ ਕਿਤੇ ਕੋਈ ਖ਼ਾਮੀ ਹੋਈ ਤਾਂ ਉਸ ਨੂੰ ਦਰੁਸਤ ਕੀਤਾ ਜਾਵੇਗਾ। ਜੇਕਰ ਕਿਸੇ ਕਿਸਾਨ ਨੂੰ ਕੋਈ ਗ਼ਲਤ ਵਿਆਜ ਲੱਗਿਆ ਹੋਵੇਗਾ ਤਾਂ ਉਸ ਦੀ ਵਾਪਸੀ ਕਰ ਦਿੱਤੀ ਜਾਵੇਗੀ।