08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਝੰਡਾ ਚੜ੍ਹਾਉਣ ਦੀ ਰਸਮ ਹੋਈ ਕੱਲ੍ਹ ਤੋਂ ਆਰੰਭ ਹੋਵੇਗੀ ਰਾਮਲੀਲ੍ਹਾ

ਸੰਗਰੂਰ, 10 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸ੍ਰੀ ਰਾਮਲੀਲ੍ਹਾ ਵੈਲਫੇਅਰ ਕਮੇਟੀ ਸ਼ੇਖਪੁਰਾ ਵਲੋਂ ਰਾਮਲੀਲ੍ਹਾ ਦੇ ਸ਼ੁਭ ਆਗਾਜ਼ ਤੋਂ ਪਹਿਲਾਂ ਬਜਰੰਗਬਲੀ ਦਾ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਗਾਬਾ ਨੇ ਕਿਹਾ, “ਰਾਮਲੀਲ੍ਹਾ ਦਾ ਮੰਚ ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਇੱਕ ਵਿਸ਼ਾਲ ਧਾਰਮਿਕ ਯੱਗ ਹੈ।

ਅਜੀਤ ਡੈਸਕ 08-10-2026
ਸੰਗਰੂਰ, 10 ਅਕਤੂਬਰ (ਅਮਨਦੀਪ ਸਿੰਘ ਬਿੱਟਾ) - ਸ੍ਰੀ ਰਾਮਲੀਲ੍ਹਾ ਵੈਲਫੇਅਰ ਕਮੇਟੀ ਸ਼ੇਖਪੁਰਾ ਵਲੋਂ ਰਾਮਲੀਲ੍ਹਾ ਦੇ ਸ਼ੁਭ ਆਗਾਜ਼ ਤੋਂ ਪਹਿਲਾਂ ਬਜਰੰਗਬਲੀ ਦਾ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਗਾਬਾ ਨੇ ਕਿਹਾ, “ਰਾਮਲੀਲ੍ਹਾ ਦਾ ਮੰਚ ਸਾਡੀ ਸੰਸਕ੍ਰਿਤੀ, ਪਰੰਪਰਾ ਅਤੇ ਇੱਕ ਵਿਸ਼ਾਲ ਧਾਰਮਿਕ ਯੱਗ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰਾਮਲੀਲ੍ਹਾ ਦਾ ਮੰਚਨ ਅਤੇ ਦੁਸਹਿਰੇ ਦਾ ਪਵਿੱਤਰ ਤਿਉਹਾਰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਰਾਮਲੀਲ੍ਹਾ ਦਾ ਮੰਚਨ 9 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ 20 ਅਕਤੂਬਰ ਨੂੰ ਦੁਸਹਿਰੇ ਦਾ ਪਵਿੱਤਰ ਤਿਉਹਾਰ ਮਨਾਇਆ ਜਾਵੇਗਾ। ਇਸ ਸ਼ੁਭ ਮੌਕੇ ਗੌਰਵ ਗੁਪਤਾ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ ਅਤੇ ਉਨ੍ਹਾਂ ਵਲੋਂ ਪਵਿੱਤਰ ਝੰਡਾ ਰਸਮ ਅਦਾ ਕੀਤੀ ਗਈ । ਰਾਜਿੰਦਰ ਹੰਸ ਵਲੋਂ ਭੂਮੀ ਪੂਜਨ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਸਵਾਗਤ ਰਮੇਸ਼ ਕੁਮਾਰ ਖੇਤਰਪਾਲ (ਡਾਇਰੈਕਟਰ), ਪ੍ਰਕਾਸ਼ ਚੰਦ ਕਾਲਾ (ਚੇਅਰਮੈਨ), ਰਾਜ ਕੁਮਾਰ ਅਰੋੜਾ (ਸਰਪ੍ਰਸਤ), ਹਰੀਸ਼ ਅਰੋੜਾ (ਸਰਪ੍ਰਸਤ), ਮਨੀਸ਼ ਸਿੰਗਲਾ (ਸਰਪ੍ਰਸਤ), ਐਮ.ਸੀ. ਜੋਤੀ ਗਾਬਾ, ਕੁਲਦੀਪ ਦੇਹਰ (ਕੈਸ਼ੀਅਰ) ਅਤੇ ਆਵਾ ਸਿੰਘ ਵਲੋਂ ਕੀਤਾ ਗਿਆ। ਇਸ ਮੌਕੇ ਅਗਰਵਾਲ ਸਭਾ ਦੇ ਪ੍ਰਧਾਨ ਬਦਰੀ ਜਿੰਦਲ, ਰੌਕੀ ਬਾਸਲ ਬਲਾਕ ਪ੍ਰਧਾਨ, ਸਰਜੀਵਨ ਜਿੰਦਲ ਜ਼ਿਲ੍ਹਾ ਪ੍ਰਧਾਨ ਭਾਜਪਾ, ਐਮ.ਸੀ. ਮਨੀ ਕਥੂਰੀਆ, ਸ਼ਕਤੀਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਸੈੱਲ, ਐਮ.ਸੀ. ਹਨੀ ਗਾਬਾ, ਐਮ.ਸੀ. ਰਵੀ ਚਾਵਲਾ, ਦੀਪਕ ਐਮ.ਸੀ., ਐਮ.ਸੀ. ਭਿਡਰ ਜੀ, ਜੇ.ਪੀ. ਗੌਇਲ, ਹਰਜੀਤ ਸਿੰਘ ਸਿੱਧੂ, ਪੰਡਿਤ ਵਿਸ਼ਵਜੀਤ, ਗੁਰਜੀਤ ਕਾਕਾ, ਜਸਪਾਲ ਗਰਗ, ਵਿਪਨ ਚਾਵਲਾ, ਦੀਪਕ ਗਰਗ ,ਰਾਜੇਸ਼ ਕਾਲੀ, ਸਰਬਜੀਤ ਸਿੰਘ ਰੇਖੀ, ਸ਼ੁਭਾਸ਼, ਹਾਜਨ , ਸੈਕਟਰੀ ਜਸਪਾਲ ਵਲੇਚਾ, ਸਦੀਪ ਗਾਧੀ , ਨਰੇਸ਼ ਬਾਗੀਆਂ, ਨਵੀਨ ਬਗਾ, ਪਾਰੁਲ ਹੰਸ, ਸ਼ਮੀ ਮਾਗੇਟ, ਦਵਿੰਦਰ ਮਨਚੰਦਾ, ਪਰਸ਼ੌਤਮ ਗਾਬਾ ,ਰਜਿੰਦਰ ਮਨਚੰਦਾ ਅਤੇ ਹਰੀਸ਼ ਟੁਟੇਜਾ ਸਮੇਤ ਵੱਡੀ ਗਿਣਤੀ ’ਚ ਪ੍ਰਮੁੱਖ ਸ਼ਖਸੀਅਤਾਂ ਨੇ ਵਿਸ਼ੇਸ਼ ਹਾਜ਼ਰੀ ਭਰੀ।
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਲਈ ਮੁਫਤ ਕੈਂਪ ਲਗਾਇਆ ਅਗਲੀ ਖ਼ਬਰ ਅਮਰਗੜ੍ਹ ਪੁਲਿਸ ਨੇ ਸਮਾਧਾਨ ਕੈਂਪ ’ਚ ਵੱਡੀ ਗਿਣਤੀ ਸ਼ਿਕਾਇਤਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।