09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਗੀਤ ਮੁਕਾਬਲਿਆਂ ‘ਚ ਪਾਇਨੀਅਰ ਕਾਨਵੈਂਟ ਸਕੂਲ ਨੇ ਲਹਿਰਾਇਆ ਜਿੱਤ ਦਾ ਪ੍ਰਚਮ

ਮਾਲੇਰਕੋਟਲਾ, 8 ਅਕਤੂਬਰ ( ਮਨਜਿੰਦਰ ਸਿੰਘ ਸਰੌਦ)-ਭਾਰਤ ਵਿਕਾਸ ਪਰਿਸ਼ਦ ਮਾਲੇਰਕੋਟਲਾ ਵੱਲੋਂ ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ ਇੰਟਰ-ਸਕੂਲ ਦਾ ਆਯੋਜਨ ਮਾਲੇਰਕੋਟਲਾ ਵਿਖੇ ਕਰਵਾਇਆ । ਇਸ ਪ੍ਰਤੀਯੋਗਤਾ ਵਿੱਚ ਪਾਇਨੀਅਰ ਕਾਨਵੈਂਟ ਸਕੂਲ, ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਗਾਇਕੀ, ਸੁਰਾਂ ਦੀ ਪਕੜ ਤੇ ਟੀਮ ਵਰਕ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਤਿੰਨ ਮਹੱਤਵਪੂਰਨ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ।

ਨੌਜਵਾਨੀ ਨੂੰ ਖੇਡ ਮੈਦਾਨ ਨਾਲ ਜੋੜਨਾ ਸਮੇਂ ਦੀ ਲੋੜ - ਪ੍ਰਿੰਸੀਪਲ ਬੀਬਾ ਮੰਡੇਰ ਜੇਤੂ ਵਿਦਿਆਰਥੀ ਖੇਡ ਪ੍ਰਬੰਧਕਾਂ ਦੇ ਨਾਲ । 09-10-2026
ਮਾਲੇਰਕੋਟਲਾ, 8 ਅਕਤੂਬਰ ( ਮਨਜਿੰਦਰ ਸਿੰਘ ਸਰੌਦ)-ਭਾਰਤ ਵਿਕਾਸ ਪਰਿਸ਼ਦ ਮਾਲੇਰਕੋਟਲਾ ਵੱਲੋਂ ਨੈਸ਼ਨਲ ਗਰੁੱਪ ਸੌਂਗ ਕੰਪੀਟੀਸ਼ਨ ਇੰਟਰ-ਸਕੂਲ ਦਾ ਆਯੋਜਨ ਮਾਲੇਰਕੋਟਲਾ ਵਿਖੇ ਕਰਵਾਇਆ । ਇਸ ਪ੍ਰਤੀਯੋਗਤਾ ਵਿੱਚ ਪਾਇਨੀਅਰ ਕਾਨਵੈਂਟ ਸਕੂਲ, ਗੱਜਣਮਾਜਰਾ ਦੇ ਵਿਦਿਆਰਥੀਆਂ ਨੇ ਆਪਣੀ ਸ਼ਾਨਦਾਰ ਗਾਇਕੀ, ਸੁਰਾਂ ਦੀ ਪਕੜ ਤੇ ਟੀਮ ਵਰਕ ਦਾ ਵਧੀਆ ਪ੍ਰਦਰਸ਼ਨ ਕਰਦਿਆਂ ਤਿੰਨ ਮਹੱਤਵਪੂਰਨ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ । ਪਾਇਨੀਅਰ ਕਾਨਵੈਂਟ ਸਕੂਲ ਦੀ ਟੀਮ ਨੇ ਵੱਖ-ਵੱਖ ਸ਼੍ਰੇਣੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਿੰਦੀ ਗਰੁੱਪ ਸੌਂਗ, ਪਹਿਲਾ ਸਥਾਨ, ਸੰਸਕ੍ਰਿਤ ਗਰੁੱਪ ਸੌਂਗ, ਤੀਜਾ ਸਥਾਨ, ਪੰਜਾਬੀ ਗਰੁੱਪ ਫੋਕ ਸੌਂਗ, ਪਹਿਲਾ ਸਥਾਨ ਹਾਸਿਲ ਕੀਤਾ । ਇਹ ਸ਼ਾਨਦਾਰ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ, ਸੁਰ-ਤਾਲ ਦੀ ਸਮਝ, ਟੀਮ ਵਰਕ ਤੇ ਸੰਗੀਤ ਪ੍ਰਤੀ ਸਮਰਪਣ ਦਾ ਪ੍ਰਤੀਕ ਹੈ । ਵਿਦਿਆਰਥੀਆਂ ਨੇ ਹਿੰਦੀ, ਸੰਸਕ੍ਰਿਤ ਤੇ ਪੰਜਾਬੀ ਭਾਸ਼ਾ ਦੇ ਗੀਤਾਂ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਭਾਸ਼ਾਈ ਵਿਭਿੰਨਤਾ ਤੇ ਏਕਤਾ ਦਾ ਸੁੰਦਰ ਸੰਦੇਸ਼ ਪੇਸ਼ ਕੀਤਾ । ਇਸ ਪ੍ਰਤੀਯੋਗਤਾ ਵਿੱਚ ਪਾਇਨੀਅਰ ਕਾਨਵੈਂਟ ਸਕੂਲ ਦੀ ਨੁਮਾਇੰਦਗੀ ਕਰਨ ਵਾਲੇ 9 ਹੋਣਹਾਰ ਵਿਦਿਆਰਥੀ ਜਪਨੀਤ ਕੌਰ, ਗੁਰਵੀਰ ਸਿੰਘ, ਸਹਿਜਪ੍ਰੀਤ ਕੌਰ, ਸਮਰਪ੍ਰੀਤ ਕੌਰ, ਪ੍ਰਭਸੀਰਤ ਕੌਰ, ਹਰਨੂਰ ਕੌਰ, ਜਸ਼ਨਪ੍ਰੀਤ ਕੌਰ, ਨਵਲੀਨ ਕੌਰ, ਸਮਰਦੀਪ ਸਿੰਘ ਮੰਡੇਰ ਤੋਂ ਇਲਾਵਾ ਰਜ਼ੀਆ (ਹਾਰਮੋਨੀਅਮ) ਤੇ ਆਰਿਫ਼ ਖ਼ਾਨ (ਤਬਲਾ) ਨੇ ਐਸਕੋਰਟ ਅਧਿਆਪਕਾਂ ਵਜੋਂ ਭਾਗ ਲਿਆ ਤੇ ਆਪਣੇ ਸੰਗੀਤਕ ਸਹਿਯੋਗ ਨਾਲ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ । ਪਾਇਨੀਅਰ ਅਦਾਰੇ ਦੇ ਪ੍ਰਿੰਸੀਪਲ ਬੀਬਾ ਪਰਮਿੰਦਰ ਕੌਰ ਮੰਡੇਰ ਵੱਲੋਂ ਸਮੂਹ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ, ਮਾਰਗਦਰਸ਼ਕ ਅਧਿਆਪਕਾਂ ਤੇ ਇਸ ਸਫਲਤਾ ਵਿੱਚ ਯੋਗਦਾਨ ਪਾਉਣ ਵਾਲੇ ਸਮੂਹ ਮੈਂਬਰਾਂ ਨੂੰ ਹਾਰਦਿਕ ਵਧਾਈ ਦਿੰਦਿਆਂ ਕਿਹਾ ਕਿ ਨੌਜਵਾਨੀ ਨੂੰ ਖੇਡ ਮੈਦਾਨਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ ।
ਪਿਛਲੀ ਖ਼ਬਰ ਮਿਡ ਡੇਅ ਮੀਲ ਦੀਆਂ ਅਦਾਇਗੀਆਂ ਕਰਨ ਦੇ ਨਵੇਂ ਸਿਸਟਮ ਨੇਂ ਅਧਿਆਪਕ ਕੀਤੇ ਪ੍ਰੇਸ਼ਾਨ ਅਗਲੀ ਖ਼ਬਰ 10 ਅਤੇ 11 ਨੂੰ ਧੂਮਧਾਮ ਨਾਲ ਮਨਾਈ ਜਾਵੇਗੀ ਮਹਾਰਾਜਾ ਅਗਰਸੈਨ ਦੀ ਜੈਅੰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।