12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਲੌਂਗੋਵਾਲ ਸਟੇਡੀਅਮ ’ਤੇ ਭਖੀ ਸਿਆਸਤ

ਲੌਂਗੋਵਾਲ, 11 ਅਕਤੂਬਰ (ਵਿਨੋਦ ਸ਼ਰਮਾ, ਸ. ਸ.

ਲੌਂਗੋਵਾਲ ਵਿਖੇ ਸਟੇਡੀਅਮ ਦੇ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਐਡ. ਗੁਰਤੇਗ ਸਿੰਘ ਲੌਂਗੋਵਾਲ। ਤਸਵੀਰ - ਵਿਨੋਦ 12-10-2026
ਲੌਂਗੋਵਾਲ, 11 ਅਕਤੂਬਰ (ਵਿਨੋਦ ਸ਼ਰਮਾ, ਸ.ਸ. ਖੰਨਾ) – ਲੌਂਗੋਵਾਲ ਵਿਖੇ ਪ੍ਰਸਤਾਵਿਤ ਖੇਡ ਸਟੇਡੀਅਮ ਨੂੰ ਪੰਛੀਆਂ ਅਤੇ ਵਾਤਾਵਰਨ ਦੀ ਰਾਖੀ ਦੇ ਨਾਮ ‘ਤੇ ਉਸਾਰੀ ਰੋਕ ਦੇਣ ਦੀਆਂ ਖਬਰਾਂ ਤੋਂ ਬਾਅਦ ਲੌਂਗੋਵਾਲ ਇਲਾਕੇ ਦੇ ਖਿਡਾਰੀਆਂ ਵਲੋਂ ਰੋਸ ਪ੍ਰਦਰਸ਼ਨ ਕੀਤੇ ਜਾਣ ਉਪਰੰਤ ਲੌਂਗੋਵਾਲ ਦਾ ਸਿਆਸੀ ਪਿੜ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ। ਇਸ ਸਬੰਧੀ ਯੂਥ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਐਡ. ਗੁਰਤੇਗ ਸਿੰਘ ਲੌਂਗੋਵਾਲ ਨੇ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਪਣੇ ਆਪ ’ਤੇ ਲੱਗੇ ਸਟੇਡੀਅਮ ਰੋਕਣ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਉਹਨਾਂ ਕਿਹਾ ਕਿ ਉਹ ਖੁਦ ਫੁੱਟਬਾਲ ਦੇ ਖਿਡਾਰੀ ਹਨ ਅਤੇ ਲੌਂਗੋਵਾਲ ਵਿਚ ਸਟੇਡੀਅਮ ਬਣਨ ਦੇ ਪੱਖ ਵਿੱਚ ਹਨ। ਵਿਰੋਧੀ ਪਾਰਟੀ ਦੇ ਆਗੂਆਂ ਵਲੋਂ ਸਟੇਡੀਅਮ ਰੋਕਣ ਲਈ ਅਦਾਲਤੀ ਕਰਵਾਈ ਵਿਚ ਮੇਰਾ ਨਾਮ ਲੈਣਾ ਬੇਹੱਦ ਨੀਵੇਂ ਦਰਜ਼ੇ ਦੀ ਰਾਜਨੀਤੀ ਹੈ। ਉਹਨਾਂ ਸਪਸ਼ੱਟ ਕੀਤਾ ਕਿ ਸਟੇਡੀਅਮ ਦੀ ਉਸਾਰੀ ਨੂੰ ਰੋਕ ਦੇਣ ਲਈ ਨਾ ਹੀ ਉਹਨਾਂ ਕਦੇ ਕੋਈ ਰਿੱਟ ਪਟੀਸ਼ਨ ਦਾਇਰ ਕੀਤੀ ਹੈ ਅਤੇ ਨਾ ਹੀ ਇਸਦਾ ਕਦੇ ਸਮਰਥਨ ਕੀਤਾ ਹੈ। ਐਡ. ਗੁਰਤੇਗ ਨੇ ਦੱਸਿਆ ਕਿ ਉਹਨਾਂ ਨੇ ਹਰੇਕ ਮੰਚ ‘ਤੇ ਸਰਕਾਰ ਪਾਸੋਂ ਲੌਂਗੋਵਾਲ ਵਿਚ ਸਟੇਡੀਅਮ ਬਣਾਏ ਜਾਣ ਦੀ ਮੰਗ ਕੀਤੀ ਹੈ ਅਤੇ ਬਣ ਜਾਣ ‘ਤੇ ਸਭ ਤੋਂ ਪਹਿਲਾ ਧੰਨਵਾਦ ਵੀ ਮੈਂ ਕਰਾਂਗਾ। ਉਹਨਾਂ ਕਿਹਾ ਉਹ ਵਿਕਾਸ ਦੇ ਵਿਰੋਧੀ ਨਹੀਂ ਹਨ, ਸਗੋਂ ਉਹਨਾਂ ਨੇ ਤਾਂ ਸਰਕਾਰ ਦੇ ਚੰਗੇ ਕੰਮਾਂ ਦਾ ਸਵਾਗਤ ਹੀ ਕੀਤਾ ਹੈ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਨਾ ਗੱਲ ਤੋਂ ਉਹਨਾਂ ਨੂੰ ਬਦਨਾਮ ਕੀਤਾ ਗਿਆ ਤਾਂ ਉਹਨਾਂ ਨੂੰ ਸਬਕ ਸਿਖਾਉਣ ਲਈ ਅਦਾਲਤ ਦਾ ਜਰੂਰ ਸਹਾਰਾ ਲਿਆ ਜਾਵੇਗਾ। ਉਹਨਾਂ ਅਪੀਲ ਕੀਤੀ ਕਿ ਮੇਰਾ ਨਾਮ ਲੈ ਕੇ ਖਿਡਾਰੀਆਂ ਨੂੰ ਮੁੱਦੇ ਤੋਂ ਨਾ ਭਟਕਾਇਆ ਜਾਵੇ ਅਤੇ ਸਰਕਾਰ ਸਪਸ਼ੱਟ ਕਰੇ ਕਿ ਸਟੇਡੀਅਮ ਦੀ ਉਸਾਰੀ ਵਿੱਚ ਕਿੱਥੇ ਦਿੱਕਤ ਪ੍ਰੇਸ਼ਾਨੀ ਹੈ। ਉਹਨਾਂ ਤੁਰੰਤ ਨਿਰਮਾਣ ਕਾਰਜ਼ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਮੈਡੀਕਲ ਕਾਲਜਾਂ ਦੇ ਨਿਰਮਾਣ ਵਾਂਗ ਕਦੇ ਇਹ ਮੁੱਦਾ ਵੀ ਅਧਰੰਗ ਮਾਰੇ ਹੱਥ ਵਾਂਗ ਲਟਕ ਨੇ ਰਹਿ ਜਾਵੇ। ਇਸ ਮੌਕੇ ਯੂਥ ਕਾਂਗਰਸ ਦੇ ਹਲਕਾ ਸੁਨਾਮ ਤੋਂ ਪ੍ਰਧਾਨ ਦਿਲਪ੍ਰੀਤ ਸਿੰਘ ਸਿੱਧੂ ਅਤੇ ਕਾਂਗਰਸ ਦੇ ਜ਼ਿਲ੍ਹਾ ਆਗੂ ਬੁੱਧ ਰਾਮ ਗਰਗ ਮੌਜੂਦ ਸਨ।
ਪਿਛਲੀ ਖ਼ਬਰ ਸਮਿਤ ਮਾਨ ਨੇ ਪਿੰਡ ਮੰਨਵੀ ਸਮੇਤ ਪੰਜ ਪਿੰਡਾਂ ’ਚ ਕੀਤੀਆਂ ਮੀਟਿੰਗਾਂ ਆਮ ਆਦਮੀ ਦੀ ਸੂਬਾ ਸਰਕਾਰ ਹਰ ਫਰੰਟ ’ਤੇ ਫੇਲ੍ਹ-... ਅਗਲੀ ਖ਼ਬਰ ਬਾਬਾ ਗੰਡਾ ਸਿੰਘ ਸਕੂਲ ’ਚ ਸੀ.ਬੀ.ਐੱਸ.ਈ. ਦਾ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।