ਸੂਬੇ ’ਚ ਜੰਗਲ ਰਾਜ ਕਾਰਨ ਲੋਕਾਂ ’ਚ ਡਰ ਦਾ ਮਾਹੌਲ- ਢੀਂਡਸਾ
ਮੁੂਣਕ, 13 ਅਕਤੂਬਰ (ਵਰਿੰਦਰ ਭਾਰਦਵਾਜ)-ਪੰਜਾਬ ’ਚ ਸ਼ਰੇਆਮ ਗੁੰਡਾਗਰਦੀ ਦਾ ਰਾਜ ਹੈ, ਕਨੂੰਨ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਚੁੱਕੀ ਹੈ ਪਰਮਿੰਦਰ ਸਿੰਘ ਝੋਟੇ ਦਾ ਜੋ ਕਤਲ ਹੋਇਆ ਹੈ ਉਹ ਗੁੰਡਾਗਰਦੀ ਦੀ ਮਿਸਾਲ ਨੂੰ ਸਾਫ ਦਰਸਾਉਂਦਾ ਹੈ ਕਿ ਮਾੜੇ ਅਨਸਰਾਂ ਤੇ ਨਸ਼ਾ ਵੇਚਣ ਵਾਲਿਆਂ ਦਾ ਰਾਜ ਹੈ ਅਤੇ ਸਰਕਾਰ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਪ ਪ੍ਰਧਾਨ ਵਲੋਂ ਸਾਬਕਾ ਸਰਪੰਚ ਦਲਵਾਰਾ ਸਿੰਘ ਦੇ ਘਰ ਪਿੰਡ ਕੜੈਲ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਮੁੂਣਕ, 13 ਅਕਤੂਬਰ (ਵਰਿੰਦਰ ਭਾਰਦਵਾਜ)-ਪੰਜਾਬ ’ਚ ਸ਼ਰੇਆਮ ਗੁੰਡਾਗਰਦੀ ਦਾ ਰਾਜ ਹੈ, ਕਨੂੰਨ ਵਿਵਸਥਾ ਬੁਰੀ ਤਰ੍ਹਾਂ ਚਰਮਰਾ ਚੁੱਕੀ ਹੈ ਪਰਮਿੰਦਰ ਸਿੰਘ ਝੋਟੇ ਦਾ ਜੋ ਕਤਲ ਹੋਇਆ ਹੈ ਉਹ ਗੁੰਡਾਗਰਦੀ ਦੀ ਮਿਸਾਲ ਨੂੰ ਸਾਫ ਦਰਸਾਉਂਦਾ ਹੈ ਕਿ ਮਾੜੇ ਅਨਸਰਾਂ ਤੇ ਨਸ਼ਾ ਵੇਚਣ ਵਾਲਿਆਂ ਦਾ ਰਾਜ ਹੈ ਅਤੇ ਸਰਕਾਰ ਉਹਨਾਂ ਦੀ ਪੁਸ਼ਤਪਨਾਹੀ ਕਰ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪਰਮਿੰਦਰ ਸਿੰਘ ਢੀਂਡਸਾ ਸਾਬਕਾ ਖਜ਼ਾਨਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਉਪ ਪ੍ਰਧਾਨ ਵਲੋਂ ਸਾਬਕਾ ਸਰਪੰਚ ਦਲਵਾਰਾ ਸਿੰਘ ਦੇ ਘਰ ਪਿੰਡ ਕੜੈਲ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ. ਢੀਂਡਸਾ ਨੇ ਕਿਹਾ ਇੱਕ ਮੈਡੀਕਲ ਵਾਲੇ ਨੂੰ ਨਸ਼ਾ ਵੇਚਣ ਤੋਂ ਰੋਕਣ ਤੇ ਮੈਡੀਕਲ ਵਾਲੇ ਨੇ ਨਿਡਰ ਹੋ ਕੇ ਬੇਖੌਫ ਪਰਮਿੰਦਰ ਝੋਟੇ ਨੂੰ ਦਿਨ ਦਿਹਾੜੇ ਗੋਲੀਆਂ ਮਾਰੀਆਂ ਉਸਦਾ ਕਸੂਰ ਬਸ ਇਹ ਸੀ ਕਿ ਉਹ ਮੈਡੀਕਲ ਵਾਲੇ ਨੂੰ ਨਸ਼ੇ ਵੇਚਣ ਤੋਂ ਹੀ ਰੋਕ ਰਿਹਾ ਸੀ। ਨਸ਼ਾ ਵੇਚਣ ਵਾਲਿਆਂ ਵਲੋਂ ਨਸ਼ਾ ਵੇਚਣ ਤੋਂ ਰੋਕਣ ਵਾਲਿਆਂ ਨੂੰ ਇਸ ਤਰ੍ਹ ਮੌਤ ਦੇ ਘਾਟ ਉਤਾਰਿਆ ਜਾਊਗਾ ਤਾਂ ਫਿਰ ਸੂਬੇ ਦੇ ਸਰਕਾਰ ਤੋਂ ਭਲੇ ਦੀ ਕੀ ਆਸ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਦਰਬਾਰਾ ਸਿੰਘ ਕੜੈਲ, ਪੀਏ ਹਰਜੋਤ ਸਿੰਘ, ਪਰਮਜੀਤ ਸਿੰਘ ਪੰਮੀ, ਅਵਤਾਰ ਸਿੰਘ ਫੂਲਦ, ਸਾਬਕਾ ਪੰਚ ਨਿਰਮਲ ਸਿੰਘ, ਗੁਰਮੀਤ ਸਿੰਘ, ਮੇਘ ਸਿੰਘ, ਬਲਕਾਰ ਸਿੰਘ, ਰੋਸ਼ਨ ਸਿੰਘ, ਹਰਜੀਤ ਸਿੰਘ, ਹਰਦੀਪ ਸਿੰਘ, ਭਗਵੰਤ ਸਿੰਘ, ਕੁਲਵੰਤ ਸਿੰਘ, ਸਮਨ ਸਿੰਘ, ਪੰਚ ਗੁਰਨਾਮ ਸਿੰਘ, ਵੀਰ ਸਿੰਘ, ਮਨਜੀਤ ਸਿੰਘ, ਦੀਪਾ ਸਿੰਘ, ਹਰਪਾਲ ਸਿੰਘ, ਵੀਰਪਾਲ ਸਿੰਘ ਨਾਮੀ ਤੇ ਪ੍ਰੇਮ ਸਿੰਘ ਆਦਿ ਮੋਜੂਦ ਸਨ।