ਲਹਿਰਾਗਾਗਾ ਦੇ ਅੰਡਰਪਾਸ ’ਚ ਭਰਿਆ ਬਰਸਾਤੀ ਪਾਣੀ
ਲਹਿਰਾਗਾਗਾ, 15 ਅਕਤੂਬਰ (ਅਸ਼ੋਕ ਗਰਗ)-ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਲਹਿਰਾਗਾਗਾ ਸ਼ਹਿਰ ਦੇ ਅੰਦਰੂਨੀ ਅੰਡਰਪਾਸ ਪੁਲ ’ਚ ਬਰਸਾਤੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਹੀ ਓਵਰਬ੍ਰਿਜ ਦੀ ਮੁਰੰਮਤ ਕਾਰਨ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਲਈ ਅੰਡਰਪਾਸ ’ਚ ਪਾਣੀ ਭਰ ਜਾਣਾ ਹੋਰ ਵੀ ਵੱਡੀ ਮੁਸੀਬਤ ਬਣ ਗਿਆ ਹੈ।
ਓ
ਓਵਰਬ੍ਰਿਜ ਦੀ ਮੁਰੰਮਤ ਕਾਰਨ ਛੇ ਮਹੀਨਿਆਂ ਤੋਂ ਆਵਾਜਾਈ ਬੰਦ
16-10-2026
ਲਹਿਰਾਗਾਗਾ, 15 ਅਕਤੂਬਰ (ਅਸ਼ੋਕ ਗਰਗ)-ਅੱਜ ਤੜਕਸਾਰ ਹੋਈ ਤੇਜ਼ ਬਰਸਾਤ ਕਾਰਨ ਲਹਿਰਾਗਾਗਾ ਸ਼ਹਿਰ ਦੇ ਅੰਦਰੂਨੀ ਅੰਡਰਪਾਸ ਪੁਲ ’ਚ ਬਰਸਾਤੀ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਪਹਿਲਾਂ ਹੀ ਓਵਰਬ੍ਰਿਜ ਦੀ ਮੁਰੰਮਤ ਕਾਰਨ ਆਵਾਜਾਈ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਲਈ ਅੰਡਰਪਾਸ ’ਚ ਪਾਣੀ ਭਰ ਜਾਣਾ ਹੋਰ ਵੀ ਵੱਡੀ ਮੁਸੀਬਤ ਬਣ ਗਿਆ ਹੈ। ਇਸ ਕਾਰਨ ਸ਼ਹਿਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਆਉਣ-ਜਾਣ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ’ਚ ਵਾਧਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਲਹਿਰਾਗਾਗਾ ਸ਼ਹਿਰ ਦੇ ਵਿਚਕਾਰੋਂ ਰੇਲਵੇ ਲਾਈਨ ਲੰਘਦੀ ਹੋਣ ਕਾਰਨ ਸ਼ਹਿਰ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ। ਦੋਵਾਂ ਹਿੱਸਿਆਂ ਨੂੰ ਆਪਸ ’ਚ ਜੋੜਨ ਵਾਲੇ ਓਵਰਬ੍ਰਿਜ ਦੀ ਮੁਰੰਮਤ ਦਾ ਕੰਮ ਪਿਛਲੇ ਛੇ ਮਹੀਨਿਆਂ ਤੋਂ ਚੱਲ ਰਿਹਾ ਹੈ, ਜਿਸ ਕਾਰਨ ਇਸ ਉੱਪਰ ਆਵਾਜਾਈ ਬੰਦ ਹੈ । ਲੋਕਾਂ ਦੀ ਆਵਾਜਾਈ ਲਈ ਅੰਡਰਪਾਸ ਅਤੇ ਰੇਲਵੇ ਫਾਟਕ ਵਾਲੇ ਰਸਤੇ ਹੀ ਮੁੱਖ ਸਹਾਰਾ ਬਣੇ ਹੋਏ ਹਨ। ਪਰ ਅੱਜ ਸਵੇਰੇ ਹੋਈ ਤੇਜ਼ ਬਰਸਾਤ ਕਾਰਨ ਅੰਡਰਪਾਸ ਵਿੱਚ ਪਾਣੀ ਭਰ ਜਾਣ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ। ਬੱਸ ਸਟੈਂਡ ਪਿੰਡ ਵਾਲੀ ਸਾਈਡ ਹੋਣ ਕਰਕੇ ਬਹੁਤ ਸਾਰੇ ਲੋਕਾਂ ਨੂੰ ਪੁਲ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਪੁਲ ਉੱਪਰ ਦੀ ਰੇਲਵੇ ਲਾਈਨਾਂ ਕਰਾਸ ਕਰਕੇ ਪੈਦਲ ਲੰਘਣਾ ਪੈਂਦਾ ਹੈ। ਰੇਲਵੇ ਲਾਈਨ ਕਰਾਸ ਕਰਦੇ ਸਮੇਂ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਜਨਮ ਲੈ ਸਕਦਾ ਹੈ। ਰੇਲਵੇ ਫਾਟਕ ਬੰਦ ਰਹਿਣ ਕਾਰਨ ਲੱਗਦੇ ਹਨ ਲੰਮੇ ਜਾਮ ਅੰਡਰਪਾਸ ਵਿੱਚ ਪਾਣੀ ਭਰ ਜਾਣ ਕਾਰਨ ਹੁਣ ਲੋਕਾਂ ਕੋਲ ਰੇਲਵੇ ਫਾਟਕ ਵਾਲੇ ਰਸਤੇ ਤੋਂ ਲੰਘਣ ਦਾ ਹੀ ਵਿਕਲਪ ਬਚਿਆ ਹੈ। ਰੇਲਗੱਡੀਆਂ ਦੀ ਆਵਾਜਾਈ ਵਧੇਰੇ ਹੋਣ ਕਾਰਨ ਰੇਲਵੇ ਫਾਟਕ ਅਕਸਰ ਬੰਦ ਰਹਿੰਦਾ ਹੈ, ਜਿਸ ਕਾਰਨ ਦੋਵਾਂ ਪਾਸਿਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਜਾਂਦੀਆਂ ਹਨ। ਸਥਿਤੀ ਇਹ ਬਣ ਜਾਂਦੀ ਹੈ ਕਿ ਸੜਕ ਦੇ ਦੋਵੇਂ ਪਾਸੇ ਲੰਬਾ ਜਾਮ ਲੱਗ ਜਾਂਦਾ ਹੈ। ਇਸ ਕਾਰਨ ਰੋਜ਼ਾਨਾ ਕੰਮਾਂ ਲਈ ਜਾਣ ਵਾਲੇ ਲੋਕਾਂ, ਦੁਕਾਨਦਾਰਾਂ, ਵਾਹਨ ਚਾਲਕਾਂ ਅਤੇ ਹੋਰ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅੰਡਰਪਾਸ ਵਿੱਚ ਬਰਸਾਤੀ ਪਾਣੀ ਭਰਨ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ਹਰ ਵਾਰ ਬਰਸਾਤ ਹੋਣ ਤੋਂ ਬਾਅਦ ਪੁਲ ਹੇਠ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਨੂੰ ਕੱਢਣ ਲਈ ਨਗਰ ਕੌਂਸਲ ਲਹਿਰਾਗਾਗਾ ਦੇ ਸਫ਼ਾਈ ਸੇਵਕਾਂ ਨੂੰ ਕਾਫ਼ੀ ਜੱਦੋ ਜਹਿਦ ਕਰਨੀ ਪੈਂਦੀ ਹੈ। ਸ਼ਹਿਰ ਵਾਸੀਆਂ ਨੇ ਸਬੰਧਤ ਵਿਭਾਗਾਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅੰਡਰਪਾਸ ਪੁਲ ਵਿੱਚ ਬਰਸਾਤੀ ਪਾਣੀ ਇਕੱਠਾ ਹੋਣ ਦੀ ਸਮੱਸਿਆ ਦਾ ਸਥਾਈ ਹੱਲ ਕੀਤਾ ਜਾਵੇ।