ਨਸ਼ੀਲੀਆਂ ਦਵਾਈਆਂ ਦੀ ਆੜ ’ਚ ਪੂਰੇ ਕੈਮਿਸਟ ਭਾਈਚਾਰੇ ਨੂੰ ਭੰਡਣਾ ਜਾਇਜ਼ ਨਹੀਂ-ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ
ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ,ਜਨਰਲ ਸਕੱਤਰ ਰਾਜੀਵ ਜੈਨ ਅਤੇ ਚੇਅਰਮੈਨ ਸੰਜੇ ਧੂਰੀ ਨੇ ਨਸ਼ੀਲੀਆਂ ਦਵਾਈਆਂ ਦੀ ਆੜ ਵਿਚ ਪੂਰੇ ਕੈਮਿਸਟ ਭਾਈਚਾਰੇ ਨੂੰ ਭੰਡਣ ’ਤੇ ਤੁਲੇ ਮੀਡੀਆ ਅਤੇ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੁਝ ਲਾਲਚੀ ਅਤੇ ਭ੍ਰਿਸ਼ਟ ਕਾਰੋਬਾਰੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਠੀਕਰਾ ਪੂਰੇ ਮੈਡੀਕਲ ਸਟੋਰ ਮਾਲਕਾਂ ਦੇ ਸਿਰ ਭੰਨਣਾ ਜਾਇਜ ਨਹੀ ਅਤੇ ਬਰਦਾਸ਼ਤ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਹਰ ਦਵਾਈ ਇਨਸਾਨ ਦਾ ਰੋਗ ਮਿਟਾਉਣ ਲਈ ਬਣਦੀ ਹੈ।
ਜ
ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਆਹੁਦੇਦਾਰ। ਤਸਵੀਰ-ਭੁੱਲਰ
ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਗੂ। ਅਜੀਤ- ਤਸਵੀਰ
17-10-2026
ਸੁਨਾਮ ਊਧਮ ਸਿੰਘ ਵਾਲਾ, 16 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ,ਹਰਚੰਦ ਸਿੰਘ ਭੁੱਲਰ)-ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ,ਜਨਰਲ ਸਕੱਤਰ ਰਾਜੀਵ ਜੈਨ ਅਤੇ ਚੇਅਰਮੈਨ ਸੰਜੇ ਧੂਰੀ ਨੇ ਨਸ਼ੀਲੀਆਂ ਦਵਾਈਆਂ ਦੀ ਆੜ ਵਿਚ ਪੂਰੇ ਕੈਮਿਸਟ ਭਾਈਚਾਰੇ ਨੂੰ ਭੰਡਣ ’ਤੇ ਤੁਲੇ ਮੀਡੀਆ ਅਤੇ ਪ੍ਰਸ਼ਾਸਨ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਕੁਝ ਲਾਲਚੀ ਅਤੇ ਭ੍ਰਿਸ਼ਟ ਕਾਰੋਬਾਰੀਆਂ ਦੀਆਂ ਕਾਲੀਆਂ ਕਰਤੂਤਾਂ ਦਾ ਠੀਕਰਾ ਪੂਰੇ ਮੈਡੀਕਲ ਸਟੋਰ ਮਾਲਕਾਂ ਦੇ ਸਿਰ ਭੰਨਣਾ ਜਾਇਜ ਨਹੀ ਅਤੇ ਬਰਦਾਸ਼ਤ ਤੋਂ ਬਾਹਰ ਹੈ।ਉਨ੍ਹਾਂ ਕਿਹਾ ਕਿ ਹਰ ਦਵਾਈ ਇਨਸਾਨ ਦਾ ਰੋਗ ਮਿਟਾਉਣ ਲਈ ਬਣਦੀ ਹੈ। ਜੇਕਰ ਕੁਝ ਨਸ਼ੇੜੀ ਲੋਕ ਆਪਣੀ ਘਟੀਆ ਮਾਨਸਿਕਤਾ ਕਾਰਨ ਇਸ ਦੀ ਵੱਧ ਖ਼ੁਰਾਕ ਲੈਂਦੇ ਹਨ, ਤਾਂ ਇਸ ਲਈ ਪੂਰੀ ਦਵਾਈ ਜਾਂ ਉਸ ਨੂੰ ਵੇਚਣ ਵਾਲਾ ਹਰ ਕੈਮਿਸਟ ਜ਼ਿੰਮੇਵਾਰ ਕਿਵੇਂ ਹੋ ਗਿਆ? ਐਸੋਸੀਏਸ਼ਨ ਦੇ ਆਗੂਆਂ ਨੇ ਸਵਾਲ ਕਰਦਿਆਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਸਿਰਫ਼ ਛੋਟੇ ਦੁਕਾਨਦਾਰਾਂ ’ਤੇ ਸ਼ਿੰਕਜਾ ਕੱਸ ਕੇ ਆਪਣੀ ਪਿੱਠ ਕਿਉਂ ਥਪਥਪਾ ਰਹੇ ਹਨ ? ਜੇ ਹਿੰਮਤ ਹੈ ਤਾਂ ਉਨ੍ਹਾਂ ਫੈਕਟਰੀਆਂ ਦੇ ਮੁੱਖ ਦਰਵਾਜ਼ਿਆਂ ਨੂੰ ਤਾਲੇ ਮਾਰੋ ਜੋ ਇਹ ਜ਼ਹਿਰ ਖੁੱਲ੍ਹੇਆਮ ਬਣਾ ਰਹੀਆਂ ਹਨ। ਜਦੋਂ ਉਤਪਾਦਨ ਦਾ ਸਰੋਤ ਹੀ ਸੁੱਕ ਜਾਵੇਗਾ, ਤਾਂ ਨਾ ਦਵਾਈ ਬਾਜ਼ਾਰ ਵਿੱਚ ਉਤਰੇਗੀ, ਨਾ ਕੋਈ ਵੇਚ ਸਕੇਗਾ ਅਤੇ ਨਾ ਹੀ ਕੋਈ ਖਾ ਸਕੇਗਾ। ਅਸਲ ਜ਼ਹਿਰ ਤਾਂ ਦੁਕਾਨਾਂ ਤੋਂ ਬਾਹਰ ਆਨਲਾਈਨ ਅਤੇ ਮੋਬਾਈਲ ਫੋਨਾਂ ’ਤੇ ਘੁੰਮ-ਘੁੰਮ ਕੇ ਵੇਚਣ ਵਾਲੇ ਸ਼ਾਤਿਰ ਗ੍ਰੋਹ ਸਪਲਾਈ ਕਰ ਰਹੇ ਹਨ। ਪ੍ਰਸ਼ਾਸਨ ਦੀਆਂ ਅੱਖਾਂ ਇੰਨ੍ਹਾਂ ਵੱਡੇ ਸੌਦੇਬਾਜ਼ਾਂ ’ਤੇ ਕਿਉਂ ਬੰਦ ਹਨ? ਕੈਮਿਸਟ ਐਸੋਸੀਏਸ਼ਨ ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਭਰੇ ਲਹਿਜ਼ੇ ਵਿੱਚ ਆਗਾਹ ਕੀਤਾ ਹੈ ਕਿ ਇਸ ਗੰਭੀਰ ਮੁੱਦੇ ’ਤੇ ਬਿਆਨਬਾਜ਼ੀ ਬੰਦ ਕਰਕੇ ਤੁਰੰਤ ਠੋਸ ਅਤੇ ਪਾਰਦਰਸ਼ੀ ਕਦਮ ਚੁੱਕੇ ਜਾਣ, ਤਾਂ ਜੋ ਮਾਨਸਾ ਵਰਗੀਆਂ ਦਰਦਨਾਕ ਅਤੇ ਸ਼ਰਮਨਾਕ ਘਟਨਾਵਾਂ ਦਾ ਕਲੰਕ ਮੁੜ ਦੇਸ਼ ਜਾਂ ਸੂਬੇ ਦੇ ਮੱਥੇ ’ਤੇ ਨਾ ਲੱਗੇ।ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਕੰਮ ਕਰ ਰਹੇ ਕਿਸੇ ਵੀ ਕੇਮਿਸਟ ’ਤੇ ਆਂਚ ਨਹੀਂ ਆਉਣ ਦਿੱਤੀ ਜਾਵੇਗੀ।