18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡਾਇਮੰਡ ਕਲੱਬ ਦਾ ਵਿਸ਼ੇਸ਼ ਸਨਮਾਨ

ਅਹਿਮਦਗੜ੍ਹ, 17 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸ੍ਰੀ ਰਾਮ ਲੀਲਾ ਕਮੇਟੀ ਦਾਣਾ ਮੰਡੀ, ਅਹਿਮਦਗੜ੍ਹ ਵਲੋਂ ਖੇਤਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ‘ਡਾਇਮੰਡ ਕਲੱਬ ਅਹਿਮਦਗੜ੍ਹ’ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ ਦੀਆਂ ਸਮਾਜਿਕ ਅਤੇ ਧਾਰਮਿਕ ਖੇਤਰ ’ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਸਾਡੇ ਸਮਾਜ ’ਚ ਰਾਮ ਲੀਲ੍ਹਾ ਦਾ ਬਹੁਤ ਵੱਡਾ ਧਾਰਮਿਕ ਅਤੇ ਨੈਤਿਕ ਮਹੱਤਵ ਹੈ।

ਡਾਇਮੰਡ ਕਲੱਬ ਦਾ ਵਿਸ਼ੇਸ਼ ਸਨਮਾਨ 18-10-2026
ਅਹਿਮਦਗੜ੍ਹ, 17 ਅਕਤੂਬਰ (ਸੁਖਜੀਤ ਸਿੰਘ ਖੇੜਾ)-ਸ੍ਰੀ ਰਾਮ ਲੀਲਾ ਕਮੇਟੀ ਦਾਣਾ ਮੰਡੀ, ਅਹਿਮਦਗੜ੍ਹ ਵਲੋਂ ਖੇਤਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ‘ਡਾਇਮੰਡ ਕਲੱਬ ਅਹਿਮਦਗੜ੍ਹ’ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦਾ ਉਨ੍ਹਾਂ ਦੀਆਂ ਸਮਾਜਿਕ ਅਤੇ ਧਾਰਮਿਕ ਖੇਤਰ ’ਚ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਵਿਸ਼ੇਸ਼ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ। ਇਸ ਸਮਾਗਮ ਦੌਰਾਨ ਬੋਲਦਿਆਂ ਸ੍ਰੀ ਰਾਮ ਲੀਲ੍ਹਾ ਕਮੇਟੀ ਦੇ ਬੁਲਾਰਿਆਂ ਨੇ ਕਿਹਾ ਕਿ ਸਾਡੇ ਸਮਾਜ ’ਚ ਰਾਮ ਲੀਲ੍ਹਾ ਦਾ ਬਹੁਤ ਵੱਡਾ ਧਾਰਮਿਕ ਅਤੇ ਨੈਤਿਕ ਮਹੱਤਵ ਹੈ। ਇਸ ਮੌਕੇ ਡਾਇਮੰਡ ਕਲੱਬ ਅਹਿਮਦਗੜ੍ਹ ਦੇ ਅਹੁਦੇਦਾਰਾਂ ਨੇ ਰੀਬਨ ਕੱਟ ਕੇ ਨੇ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸ ਚਾਟਲੀ, ਸਟੇਟ ਐਵਾਰਡੀ ਡਾ. ਅਰੁਣ ਵਰਮਾ, ਰਾਮ ਨਰੇਸ਼ ਡੀ.ਓ. ਮਲੇਰਕੋਟਲਾ, ਵਿਸ਼ ਸਿੰਗਲਾ, ਡਾ: ਸਚਿਨ ਗਰੋਵਰ, ਹਨੀ ਵਰਮਾ, ਗੁਰਸੇਵਕ ਸਿੰਘ,ਕਰਨ ਤੋਂ ਇਲਾਵਾ ਸ੍ਰੀ ਰਾਮ ਲੀਲਾ ਕਮੇਟੀ ਦੇ ਮੈਂਬਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਪਿਛਲੀ ਖ਼ਬਰ ਲਾਇਸੈਂਸ ਰੱਦ ਕਰਨ ਦੇ ਵਿਰੋਧ ’ਚ ਖਨੌਰੀ ਮੰਡੀ ਦੇ ਆੜ੍ਹਤੀਆਂ ਵਲੋਂ ਧਰਨਾ ਅਗਲੀ ਖ਼ਬਰ ਜ਼ਿਲ੍ਹਾ ਮਾਨਸਾ ’ਚ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਮਲੇਰਕੋਟਲਾ ਦੀਆਂ 2 ਸਕੀਆਂ ਭੈਣਾਂ ਨੇ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।