24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਭਗਵਾਨ ਵਾਲਮੀਕਿ ਦੇ ਪਾਵਨ ਪ੍ਰਗਟ ਦਿਵਸ ਸੰਬੰਧੀ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ

ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਦੀ ਅਗਵਾਈ ਹੇਠ ਸ਼ਹਿਰ ਦੀ ਸੁੰਦਰ ਬਸਤੀ ਵਿਖੇ ਭਗਵਾਨ ਵਾਲਮੀਕਿ ਦੇ ਪਾਵਨ ਪ੍ਰਗਟ ਦਿਵਸ ਦੀ ਖੁਸ਼ੀ ਵਿੱਚ ਵਿਸ਼ਾਲ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਅਵਿਨਾਸ਼ ਰਾਣਾ ਘਰਾਚੋਂ ਉਘੇ ਸਮਾਜ ਸੇਵੀ, ਅਮਰਜੀਤ ਸਿੰਘ ਟੀਟੂ ਡਾਇਰੈਕਟਰ ਪੰਜਾਬ ਅਤੇ ਕਾਂਗਰਸੀ ਆਗੂ ਹਰਪਾਲ ਸਿੰਘ ਸੋਨੂੰ ਸ਼ਾਮਲ ਹੋਏ ਕੈਂਪ ਦੌਰਾਨ 65 ਨੌਜਵਾਨਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ।

ਖੂਨਦਾਨ ਕੈਂਪ ਵਿੱਚ ਮੌਜੂਦ ਦਰਸ਼ਨ ਸਿੰਘ ਕਾਂਗੜਾ, ਬੀਬੀ ਪੂਨਮ ਕਾਂਗੜਾ. ਹਰਪਾਲ ਸੌਨੂ ਸਮੇਤ ਹੋਰ ਸ਼ਖ਼ਸੀਅਤਾਂ। ਤਸਵੀਰ ਮੁਕੇਸ਼ ਕੁਮਾਰ 24-10-2026
ਸੰਗਰੂਰ, 23 ਅਕਤੂਬਰ (ਅਮਨਦੀਪ ਸਿੰਘ ਬਿੱਟਾ)-ਭਾਰਤੀਯ ਅੰਬੇਡਕਰ ਮਿਸ਼ਨ, ਭਾਰਤ ਵੱਲੋਂ ਮਿਸ਼ਨ ਦੇ ਮੁੱਖ ਸਰਪ੍ਰਸਤ ਪੂਨਮ ਕਾਂਗੜਾ ਦੀ ਅਗਵਾਈ ਹੇਠ ਸ਼ਹਿਰ ਦੀ ਸੁੰਦਰ ਬਸਤੀ ਵਿਖੇ ਭਗਵਾਨ ਵਾਲਮੀਕਿ ਦੇ ਪਾਵਨ ਪ੍ਰਗਟ ਦਿਵਸ ਦੀ ਖੁਸ਼ੀ ਵਿੱਚ ਵਿਸ਼ਾਲ ਖੂਨਦਾਨ ਕੈਂਪ ਅਤੇ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਉੱਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼੍ਰੀ ਅਵਿਨਾਸ਼ ਰਾਣਾ ਘਰਾਚੋਂ ਉਘੇ ਸਮਾਜ ਸੇਵੀ, ਅਮਰਜੀਤ ਸਿੰਘ ਟੀਟੂ ਡਾਇਰੈਕਟਰ ਪੰਜਾਬ ਅਤੇ ਕਾਂਗਰਸੀ ਆਗੂ ਹਰਪਾਲ ਸਿੰਘ ਸੋਨੂੰ ਸ਼ਾਮਲ ਹੋਏ ਕੈਂਪ ਦੌਰਾਨ 65 ਨੌਜਵਾਨਾਂ ਨੇ ਉਤਸ਼ਾਹ ਨਾਲ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਇਸੇ ਤਰ੍ਹਾਂ ਅੱਖਾਂ ਦੇ ਚੈੱਕਅਪ ਕੈਂਪ ਵਿੱਚ ਗਲ ੋਬਲ ਅੱਖਾਂ ਦਾ ਹਸਪਤਾਲ ਦੇ ਡਾਕਟਰਾਂ ਦੀ ਟੀਮ ਵੱਲੋਂ 180 ਵਿਅਕਤੀਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਮੁੱਖ ਮਹਿਮਾਨ ਪ੍ਰੀਤੀ ਮਹੰਤ ਨੇ ਮਿਸ਼ਨ ਵੱਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਨੂੰ ਲੋਕ ਭਲਾਈ ਦੇ ਕਾਰਜਾਂ ਨਾਲ ਜੋੜ ਕੇ ਮਨਾਉਣ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਪੂਨਮ ਕਾਂਗੜਾ ਨੇ ਕਿਹਾ ਕਿ ਭਗਵਾਨ ਵਾਲਮੀਕਿ ਜੀ ਨੇ ਆਪਣੀ ਬਾਣੀ ਅਤੇ ਸਿੱਖਿਆਵਾਂ ਰਾਹੀਂ ਸਮਾਜ ਨੂੰ ਸੱਚਾਈ, ਨੇਕੀ ਅਤੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੱਤਾ। ਕੈਂਪ ਵਿੱਚ ਮਿੱਤਲ ਹੈਲਥ ਕੇਅਰ ਹਸਪਤਾਲ ਬਲੱਡ ਸੇਂਟਰ ਸੰਗਰੂਰ ਦਾ ਵਿਸ਼ੇਸ਼ ਸਹਿਯੋਗ ਰਿਹਾ ਇਸ ਮੌਕੇ ਮਿਸ਼ਨ ਦੇ ਕੌਮੀ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਕਾਂਗੜਾ, ਵਿਜੈ ਸਾਹਨੀ, ਮਨਦੀਪ ਕੌਰ, ਜਗਸੀਰ ਸਿੰਘ ਖੈੜੀ ਚੰਦਵਾ,ਰਾਜ ਕੁਮਾਰ ਟੋਨੀ, ਬਲਵਿੰਦਰ ਸਿੰਘ ਧਾਲੀਵਾਲ, ਰਾਣਾ ਬਾਲੂ, ਜਗਸੀਰ ਜੱਗਾ, ਪਰਮਿੰਦਰ ਬਾਵਾ, ਹਿਮਾਂਸ਼ੂ, ਹਨੀ, ਨੀਸ਼ਾ ਖ਼ਾਨ, ਇੰਦਰਜੀਤ ਨੀਲੂ, ਜਤਿੰਦਰ ਕਾਗੋ, ਮਨੋਜ਼ ਕੁਮਾਰ, ਨੇਹਾ ਗਰੋਵਰ, ਵਿਕਰਾਂਤ ਮੇਹਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੌਂਸਲ ਦੇ ਹਾਊਸ ਦੀ ਮੀਟਿੰਗ ਵਿੱਚ ਕਈ ਏਜੰਡਿਆਂ ਨੂੰ ਸਰਬਸੰਮਤੀ ਨਾਲ਼ ਮਿਲ਼ੀ ਪ੍ਰਵਾਨਗੀ ਅਗਲੀ ਖ਼ਬਰ ਖਾਦਾਂ ਨਾਲ ਬੇਲੋੜੀਆਂ ਚੀਜਾਂ ਲਾ ਕੇ ਕੀਤੀ ਜਾ ਰਹੀ ਕਿਸਾਨਾਂ ਦੀ ਜਬਰੀ ਲੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।