25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਨਸ਼ੀਲੇ ਪਾਊਡਰ ‘ਚਿੱਟੇ’ ਦੇ ਮਾਮਲੇ ’ਚੋਂ ਬਰੀ

ਸੰਗਰੂਰ 24 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸਪੈਸ਼ਲ ਕੋਰਟ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਵੱਲੋਂ ਕੀਤੀ ਗਈ ਪੈਰਵੀ ’ਤੇ ਸੁਣਵਾਈ ਮੁਕੰਮਲ ਹੋਣ ਉੱਤੇ ਨਸ਼ੀਲੇ ਪਦਾਰਥ ਚਿੱਟੇ ਦੇ ਮਾਮਲੇ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੁਲਿਸ ਥਾਣਾ ਦਿੜ੍ਹਬਾ ਵਿਖੇ 21 ਜੂਨ 2019 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਨੂੰ ਵਹੀਕਲਾਂ ਅਤੇ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਗੁਪਤ ਇਤਲਾਹ ਮਿਲ ਕਿ ਇੱਕ ਵਿਅਕਤੀ ਨਸ਼ੀਲਾ ਪਾਊਡਰ ਖ਼ਰੀਦ ਕੇ ਕੋਹਰੀਆਂ ਸਾਈਡ ਤੋਂ ਦਿੜ੍ਹਬਾ ਵੱਲ ਨੂੰ ਆ ਰਿਹਾ ਹੈ।

ਅਜੀਤ ਡੈਸਕ 25-10-2026
ਸੰਗਰੂਰ 24 ਅਕਤੂਬਰ (ਧੀਰਜ ਪਸ਼ੌਰੀਆ)-ਜੱਜ ਸਪੈਸ਼ਲ ਕੋਰਟ ਮੈਡਮ ਸੰਜੀਤਾ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਤਾਰਨ ਸਿੰਘ ਵੱਲੋਂ ਕੀਤੀ ਗਈ ਪੈਰਵੀ ’ਤੇ ਸੁਣਵਾਈ ਮੁਕੰਮਲ ਹੋਣ ਉੱਤੇ ਨਸ਼ੀਲੇ ਪਦਾਰਥ ਚਿੱਟੇ ਦੇ ਮਾਮਲੇ ਵਿੱਚੋਂ ਇੱਕ ਵਿਅਕਤੀ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਗਿਆ ਹੈ। ਪੁਲਿਸ ਥਾਣਾ ਦਿੜ੍ਹਬਾ ਵਿਖੇ 21 ਜੂਨ 2019 ਨੂੰ ਦਰਜ ਮਾਮਲੇ ਮੁਤਾਬਕ ਪੁਲਿਸ ਪਾਰਟੀ ਨੂੰ ਵਹੀਕਲਾਂ ਅਤੇ ਸ਼ੱਕੀ ਪੁਰਸ਼ਾਂ ਦੀ ਕੀਤੀ ਜਾ ਰਹੀ ਚੈਕਿੰਗ ਦੌਰਾਨ ਗੁਪਤ ਇਤਲਾਹ ਮਿਲ ਕਿ ਇੱਕ ਵਿਅਕਤੀ ਨਸ਼ੀਲਾ ਪਾਊਡਰ ਖ਼ਰੀਦ ਕੇ ਕੋਹਰੀਆਂ ਸਾਈਡ ਤੋਂ ਦਿੜ੍ਹਬਾ ਵੱਲ ਨੂੰ ਆ ਰਿਹਾ ਹੈ। ਪੁਲਿਸ ਇਤਲਾਹ ਮਿਲਣ ਤੇ ਚੌਕਸ ਹੋਈ ਤਾਂ ਕੋਹਰੀਆਂ ਸਾਈਡ ਵਲੋਂ ਆ ਰਿਹਾ ਇੱਕ ਨੌਜਵਾਨ ਅੱਗੇ ਖੜੀ ਪੁਲਿਸ ਨੂੰ ਵੇਖ ਕੇ ਘਬਰਾ ਕੇ ਆਪਣੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਪੁਲਿਸ ਨੇ ਉਸ ਨੂੰ ਜਿਸ ਨੇ ਆਪਣਾ ਨਾਂ ਪਰਵਿੰਦਰ ਸਿੰਘ ਵਾਸੀ ਦਿੜ੍ਹਬਾ ਦੱਸਿਆ ਨੂੰ ਕਾਬੂ ਕਰ ਕੇ ਸੁੱਟੇ ਗਏ ਲਿਫ਼ਾਫ਼ੇ ਵਿੱਚੋਂ ਨਸ਼ੀਲੇ ਪਾਊਡਰ ਚਿੱਟਾ ਬਰਾਮਦ ਕੀਤਾ ਜਿਸ ਦਾ ਵਜ਼ਨ 30 ਗ੍ਰਾਮ ਹੋਇਆ। ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਇਹ ਪਾਊਡਰ ਪਿੰਡ ਜਿਉਣਪੁਰਾ ਨੇੜੇ ਪਾਤੜਾਂ ਤੋਂ ਮਨਵਿੰਦਰ ਸਿੰਘ ਉਰਫ਼ ਡੱਡੂ ਵਾਸੀ ਪਾਤੜਾਂ ਤੋਂ ਲਿਆਇਆ ਹੈ। ਪੁਲਿਸ ਨੇ ਦੋਨਾਂ ਖ਼ਿਲਾਫ਼ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕਰ ਲਿਆ। ਹੁਣ ਅਦਾਲਤ ਵਿੱਚ ਸੁਣਵਾਈ ਮੁਕੰਮਲ ਹੋਣ ਉੱਤੇ ਮਨਿੰਦਰ ਸਿੰਘ ਉਰਫ਼ ਡੱਡੂ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ ਜਦੋਂ ਕਿ ਪਰਵਿੰਦਰ ਸਿੰਘ ਇਸ ਮਾਮਲੇ ਵਿੱਚ ਅਜੇ ਭਗੌੜਾ ਹੈ।
ਪਿਛਲੀ ਖ਼ਬਰ ਨਾਬਾਲਗ ਲੜਕੀ ਨਾਲ ਕਥਿਤ ਛੇੜਛਾੜ ਦੇ ਮਾਮਲੇ ’ਚ ਕੇਸ ਦਰਜ ਅਗਲੀ ਖ਼ਬਰ ਪੈਨਸ਼ਨਰ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮ ਵੀ ਕਰ ਰਹੇ ਹਨ- ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।