ਖਡਿਆਲ ਵਲੋਂ 12 ਸਰਕਲਾਂ ਦੇ ਯੂਥ ਪ੍ਰਧਾਨ ਨਿਯੁਕਤ
ਸੁਨਾਮ ਊਧਮ ਸਿੰਘ ਵਾਲਾ, 29 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸੁਨਾਮ ਵਿੱਚ ਪਾਰਟੀ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਸਰਕਲਾਂ ਦੇ ਨਵੇਂ ਯੂਥ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਨਿਯੁਕਤੀਆਂ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੀਤੀਆਂ ਗਈਆਂ।
ਸੁਨਾਮ ਊਧਮ ਸਿੰਘ ਵਾਲਾ, 29 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ-ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਸੁਨਾਮ ਵਿੱਚ ਪਾਰਟੀ ਦੀ ਜਥੇਬੰਦੀ ਨੂੰ ਹੋਰ ਮਜ਼ਬੂਤ ਕਰਨ ਅਤੇ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਦੇ ਉਦੇਸ਼ ਨਾਲ ਵੱਖ-ਵੱਖ ਸਰਕਲਾਂ ਦੇ ਨਵੇਂ ਯੂਥ ਸਰਕਲ ਪ੍ਰਧਾਨਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ। ਇਹ ਨਿਯੁਕਤੀਆਂ ਹਲਕਾ ਇੰਚਾਰਜ ਵਿਨਰਜੀਤ ਸਿੰਘ ਖਡਿਆਲ ਵਲੋਂ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰਾ ਕਰਨ ਉਪਰੰਤ ਕੀਤੀਆਂ ਗਈਆਂ। ਨਵ-ਨਿਯੁਕਤ ਯੂਥ ਸਰਕਲ ਪ੍ਰਧਾਨਾਂ ਵਿੱਚ ਸਰਕਲ ਸੁਨਾਮ ਸ਼ਹਿਰੀ ਤੋਂ ਵਰਿੰਦਰ ਸਿੰਘ ਥਿੰਦ ਸੁਨਾਮ, ਸਰਕਲ ਬਡਰੁੱਖਾਂ ਤੋਂ ਸਤਨਾਮ ਸਿੰਘ ਲਿੱਦੜਾਂ, ਸਰਕਲ ਉੱਭਵਾਲ ਤੋਂ ਪ੍ਰੀਤਪਾਲ ਸਿੰਘ ਪੈਰੀ ਉਪਲੀ, ਸਰਕਲ ਖੇੜੀ ਤੋਂ ਜਗਰਾਜ ਸਿੰਘ ਕੰਮੋ ਮਾਜਰਾ ਕਲਾਂ, ਸਰਕਲ ਸੰਘਰੇੜੀ ਤੋਂ ਸੁਰਿੰਦਰ ਸਿੰਘ ਬੰਟੀ ਗੱਗੜਪੁਰ ਅਤੇ ਸਰਕਲ ਚੀਮਾ ਤੋਂ ਮਨਪ੍ਰੀਤ ਸਿੰਘ ਮੰਨੀ ਚੀਮਾ ਸਰਕਲ ਸ਼ੇਰੋ ਤੋਂ ਹਰਦੀਪ ਸਿੰਘ ਨਮੋਲ, ਸਰਕਲ ਜਖੇਪਲ ਚੌਵਾਸ ਤੋਂ ਹਰਦੀਪ ਸਿੰਘ ਸਿੱਧੂ (ਜਖੇਪਲ ਚੌਵਾਸ, ਸਰਕਲ ਢੱਡਰੀਆਂ ਤੋਂ ਰਾਜਵੀਰ ਸਿੰਘ ਦਿਆਲਗੜ੍ਹ, ਸਰਕਲ ਲੌਂਗੋਵਾਲ ਸ਼ਹਿਰੀ ਤੋਂ ਗੁਰਨੂਰਪ੍ਰੀਤ ਸਿੰਘ ਲੌਂਗੋਵਾਲ, ਸਰਕਲ ਲੌਂਗੋਵਾਲ ਦਿਹਾਤੀ ਤੋਂ ਜਗਤਾਰ ਸਿੰਘ ਰੰਧਾਵਾ ਸਤੀਪੁਰਾ ਅਤੇ ਸਰਕਲ ਸੁਨਾਮ ਦਿਹਾਤੀ ਤੋਂ ਮਨਦੀਪ ਸਿੰਘ ਬਿਸ਼ਨਪੁਰਾ ਨੂੰ ਯੂਥ ਸਰਕਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।