30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 29 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ)- ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ’ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੜੀਆਂ ਲਾਉਣ ਸਮੇਂ ਇਕ ਵੀਹ ਕੁ ਵਰ੍ਹਿਆਂ ਦੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਬਹੁਤ ਹੀ ਦੁਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰਦੇ ਕਮਲਜੀਤ ਸਿੰਘ (20) ਪੁੱਤਰ ਮਨਦੀਪ ਸਿੰਘ ਵਾਸੀ ਰਵਿਦਾਸਪੁਰਾ ਟਿੱਬੀ ਅੱਜ ਸਵੇਰੇ ਕਰੀਬ ਗਿਆਰਾਂ ਕੁ ਵਜੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ’ਤੇ ਲੜੀਆਂ ਲਾਉਣ ਲਈ ਦੁਕਾਨ ਦੀ ਛੱਤ ’ਤੇ ਚੜ੍ਹਿਆ ਸੀ ਪਰ ਲੜੀਆਂ ਲਾਉਣ ਸਮੇਂ ਅਚਾਨਕ ਉਹ ਦੁਕਾਨ ਤੋਂ ਲੰਘਦੀਆਂ ਹਾਈਵੋਲਟਜ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਿਆ।

ਅਜੀਤ ਡੈਸਕ 30-10-2026
ਸੁਨਾਮ ਊਧਮ ਸਿੰਘ ਵਾਲਾ, 29 ਅਕਤੂਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ, ਰੁਪਿੰਦਰ ਸਿੰਘ ਸੱਗੂ)- ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ’ਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੜੀਆਂ ਲਾਉਣ ਸਮੇਂ ਇਕ ਵੀਹ ਕੁ ਵਰ੍ਹਿਆਂ ਦੇ ਨੌਜਵਾਨ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋਣ ਦੀ ਬਹੁਤ ਹੀ ਦੁਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬਿਜਲੀ ਦੇ ਮਕੈਨਿਕ ਵਜੋਂ ਕੰਮ ਕਰਦੇ ਕਮਲਜੀਤ ਸਿੰਘ (20) ਪੁੱਤਰ ਮਨਦੀਪ ਸਿੰਘ ਵਾਸੀ ਰਵਿਦਾਸਪੁਰਾ ਟਿੱਬੀ ਅੱਜ ਸਵੇਰੇ ਕਰੀਬ ਗਿਆਰਾਂ ਕੁ ਵਜੇ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸਥਾਨਕ ਸਿਨਮਾ ਰੋਡ ਦੀ ਇਕ ਦੁਕਾਨ ’ਤੇ ਲੜੀਆਂ ਲਾਉਣ ਲਈ ਦੁਕਾਨ ਦੀ ਛੱਤ ’ਤੇ ਚੜ੍ਹਿਆ ਸੀ ਪਰ ਲੜੀਆਂ ਲਾਉਣ ਸਮੇਂ ਅਚਾਨਕ ਉਹ ਦੁਕਾਨ ਤੋਂ ਲੰਘਦੀਆਂ ਹਾਈਵੋਲਟਜ ਬਿਜਲੀ ਦੀਆਂ ਤਾਰਾਂ ਨਾਲ ਛੂਹ ਗਿਆ। ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸਬੰਧੀ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਕਿਹਾ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸੰਗਰੂਰ ’ਚ ਟਾਇਲਾਂ ਨਾਲ ਬਣੀਆਂ ਸੜਕਾਂ ਦੀ ਜਾਂਚ ਕਰਵਾਵਾਂਗੇ – ਪ੍ਰਧਾਨ ਨਹਿਲ ਅਗਲੀ ਖ਼ਬਰ ਜ਼ਿਲ੍ਹੇ ਦੇ 5 ਵਿਧਾਨ ਸਭਾ ਹਲਕਿਆਂ ’ਚੋਂ ਸਭ ਤੋਂ ਵੱਧ ਵੋਟਰ ਸੁਨਾਮ ਅਤੇ ਸਭ ਤੋਂ ਘੱਟ ਧੂਰੀ ਹਲਕੇ ’ਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।