ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ
ਸੰਗਰੂਰ, 31 ਅਕਤੂਬਰ (ਚੌਧਰੀ ਨੰਦ ਲਾਲਾ ਗਾਂਧੀ)-ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ’ਚ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ’ਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੇਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ਼ ਸਿੰਘ ਸੇਖੋਂ, ਕਿਸ਼ੋਰੀ ਲਾਲ, ਡਾਕਟਰ ਮਨਮੋਹਨ ਸਿੰਘ ,ਮੀਤ ਪ੍ਰਧਾਨ ਰਜਿੰਦਰ ਗੋਇਲ, ਜਨਕ ਰਾਜ ਜੋਸ਼ੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਮੁੱਖ ਸਲਾਹਕਾਰ ਐਰ .
ਸੰਗਰੂਰ, 31 ਅਕਤੂਬਰ (ਚੌਧਰੀ ਨੰਦ ਲਾਲਾ ਗਾਂਧੀ)-ਸਥਾਨਕ ਜ਼ਿਲ੍ਹਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਸਮਾਜ ਸੇਵੀ ਸੰਸਥਾ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਵਲੋਂ ਸੱਭਿਆਚਾਰਕ ਅਤੇ ਸਨਮਾਨ ਸਮਾਰੋਹ ਦਾ ਆਯੋਜਨ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ’ਚ ਹੋਇਆ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ’ਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ, ਵਾਇਸ ਚੇਅਰਮੈਨ ਲਾਲ ਚੰਦ ਸੇਣੀ, ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਖ਼ਾਲਸਾ, ਕਰਨੈਲ਼ ਸਿੰਘ ਸੇਖੋਂ, ਕਿਸ਼ੋਰੀ ਲਾਲ, ਡਾਕਟਰ ਮਨਮੋਹਨ ਸਿੰਘ ,ਮੀਤ ਪ੍ਰਧਾਨ ਰਜਿੰਦਰ ਗੋਇਲ, ਜਨਕ ਰਾਜ ਜੋਸ਼ੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਮੁੱਖ ਸਲਾਹਕਾਰ ਐਰ . ਐਲ.ਪਾਂਧੀ, ਆਰਗੇਨਾਈਜ਼ਰ ਰਾਜ ਕੁਮਾਰ ਬਾਂਸਲ, ਨੈਸ਼ਨਲ ਐਵਾਰਡੀ ਸਤਦੇਵ ਸ਼ਰਮਾ, ਵਿੱਤ ਸਕੱਤਰ ਸੁਰਿੰਦਰ ਸਿੰਘ ਸੋਢੀ, ਸੁਰਿੰਦਰ ਪਾਲ ਗਰਗ ਆਦਿ ਮੌਜੂਦ ਸਨ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਉਘੇ ਸਮਾਜ ਸੇਵੀ ਗੋਪਾਲ ਦਾਸ ਗੋਇਲ, ਡੀ.ਸੀ.ਬੀ ਬੈਂਕ ਤੋਂ ਮੈਡਮ ਅਨੂੰ ਗੁਪਤਾ, ਰਾਜ ਦੀਪ ਸਿੰਘ ਅਤੇ ਮੈਡਮ ਚੰਚਲ ਗਰਗ , ਕਿਰਨ ਕਪੂਰ ਆਦਿ ਹਾਜ਼ਰ ਸਨ। ਐਸੋਸੀਏਸ਼ਨ ਦੇ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਐਸੋਸੀਏਸ਼ਨ ਵਲੋਂ ਸਮੇਂ-ਸਮੇਂ ’ਤੇ ਧਾਰਮਿਕ, ਸਮਾਜਿਕ ਸਮਾਗਮ ਕੀਤੇ ਜਾਂਦੇ ਹਨ। ਐਸੋਸੀਏਸ਼ਨ ’ਚ ਵੱਖ-ਵੱਖ ਸਰਕਾਰੀ, ਅਰਧ-ਸਰਕਾਰੀ ਬੈਂਕ ਅਤੇ ਜੁਡੀਸਰੀ ’ਚੋਂ ਸ਼ਾਨਦਾਰ ਸੇਵਾਵਾਂ ਕਰਕੇ ਸੇਵਾ ਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਸਮਾਜ ਸੇਵਾ ਅਤੇ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੇ ਹੋਏ ਹਨ। ਉਨ੍ਹਾਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਵਾਤਾਵਰਣ ਦੀ ਸ਼ੁੱਧਤਾ ਲਈ ਪ੍ਰਦਰਸ਼ਨ ਰਹਿਤ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕੀਤੀ। ਸਰਵ ਸ਼ਾਂਤੀ ਲਈਇਸ ਸਾਲ ਵੀ ਸੁੰਦਰ ਕਾਂਡ ਦੇ ਪਾਠ 28 ਨਵੰਬਰ ਨੂੰ ਮਾਤਾ ਮਨਸਾ ਦੇਵੀ ਮੰਦਰ ਨਾਭਾ ਗੇਟ ਵਿਖੇ ਕਰਵਾਏ ਜਾਣਗੇ। ਇਸ ਮੌਕੇ ਤੇ ਚੈਅਰਮੈਨ ਰਵਿੰਦਰ ਸਿੰਘ ਗੂਡੂ , ਕੁਲਵੰਤ ਰਾਏ ਬਾਂਸਲ, ਮਹੇਸ ਜੋਹਰ, ਅਸੋਕ ਨਾਗਪਾਲ, ਆਰ.ਐਲ ਪਾਂਧੀ, ਸੁਰਿੰਦਰ ਪਾਲ ਗਰਗ ਆਦਿ ਨੇ ਕਿਹਾ ਕਿ ਸਾਨੂੰ ਆਪਣੀ ਰਿਟਾਇਰਮੈਂਟ ਜਿੰਦਗੀ ਵਧੀਆ ਢੰਗ ਨਾਲ ਆਪਣੇ ਪਰਿਵਾਰ ਵਿੱਚ ਰਹਿ ਕੇ ਬਿਤਾਉਣੀ ਚਾਹੀਦੀ ਹੈ। ਇਸ ਮੌਕੇ ਸੱਭਿਆਚਾਰਕ ਸਮਾਗਮ ’ਚ ਸੱਭਿਆਚਾਰਕ ਗੀਤਾਂ ਨਾਲ ਸੀਨੀਅਰ ਸਿਟੀਜਨ ਦਾ ਮਨੋਰੰਜਨ ਕੀਤਾ ਗਿਆ। ਅਕਤੂਬਰ ਮਹੀਨੇ ’ਚ ਜਿਨ੍ਹਾਂ ਦੇ ਜਨਮ ਦਿਨ ਹਨ, ਉਨ੍ਹਾਂ ’ਚ ਨੈਸ਼ਨਲ ਅਵਾਰਡੀ ਵਿਨੇ ਕੁਮਾਰ ਗੁਲਾਟੀ, ਜਗਦੀਸ਼ ਸਿੰਘ ਵਾਲੀਆਂ, ਯੁਧਿਸ਼ਟਰ ਕੁਮਾਰ, ਰਾਮ ਪ੍ਰਕਾਸ਼, ਸੁਭਾਸ਼ ਸ਼ਰਮਾ, ਸੰਤੋਖ਼ ਰਿਸ਼ੀ, ਪਰਮਜੀਤ ਸਿੰਘ ਟਿਵਾਣਾ, ਰਾਮ ਲਾਲ ਗੁਲਾਟੀ, ਰੀਟਾ ਗੋਇਲ , ਵਿਜੇ ਕੁਮਾਰ ਦੇ ਨਾਲ ਸ੍ਰੀ ਸੁਰਜੀਤ ਕੁਮਾਰ ਜੇ.ਈ , ਹਰਚੈਨ ਸਿੰਘ, ਗੁਰਜੀਤ ਸਿੰਘ ਠਾਣੇਦਾਰ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਬਲਦੇਵ ਗੁਪਤਾ, ਹਰੀਸ਼ ਅਰੋੜਾ, ਬਲਦੇਵ ਰਾਜ ਗਰਗ, ਮਹੇਸ਼ ਜ਼ੋਹਰ, ਮੁਕੇਸ਼ ਕੁਮਾਰ, ਬਲਵੰਤ ਸਿੰਘ ਜੋਗਾ, ਪ੍ਰਹਲਾਦ ਸਿੰਘ, ਬਲਦੇਵ ਰਾਜ ਮਦਾਨ, ਕੈਪਟਨ ਅਨਿਲ ਗੋਇਲ ਨੂੰ ਵੀ ਸ਼ਲਾਘਾ ਯੋਗ ਸਮਾਜ਼ ਸੇਵੀ ਕੰਮਾਂ ਲਈ ਸਨਮਾਨਿਤ ਕੀਤਾ ਗਿਆ। ਮੰਗਤ ਰਾਜ ਸਖੀਜਾ, , ਬਲਦੇਵ ਸਿੰਘ ਰਤਨ, ਕੇਵਲ ਕ੍ਰਿਸ਼ਨ ਸ਼ਰਮਾ, , ਤਰਸੇਮ ਲਾਲ ਜਿੰਦਲ, ਜਸਪਾਲ ਸਿੰਘ ਵਾਲੀਆ, , ਰਾਮ ਪ੍ਰਕਾਸ਼ ਸ਼ਰਮਾ, ਵਰਿੰਦਰ ਬਾਂਸਲ, ਸਤਪਾਲ ਸਿੰਗਲਾ, ਕੁਲਵੰਤ ਰਾਏ ਬਾਂਸਲ, ਸ੍ਰੀਮਤੀ ਪਵਿੱਤਰ ਕੌਰ ਗਰੇਵਾਲ, ਹਰਬੰਸ ਕੌਰ, ਮੈਡਮ ਚੰਚਲ ਗਰਗ, ਕਿਰਨ ਕਪੂਰ, ਆਸ਼ਾ ਰਾਣੀ, ਸ਼ਿਵ ਕੁਮਾਰ ਅੰਬਾਲਵੀ, ਸਟੇਟ ਐਵਾਰਡੀ ਰਜਿੰਦਰ ਕੌਰ, ਗੋਬਿੰਦਰ ਸ਼ਰਮਾ,ਸੁਰਿੰਦਰ ਪਾਲ ਸਿੰਘ ਸਿਦਕੀ, ਜੀਵਨ ਸਿੰਘ ਮਿੱਤਲ, ਸੁਖਦਰਸ਼ਨ ਸਿੰਘ ਢਿੱਲੋਂ, ਮਹਿੰਦਰ ਸਿੰਘ ਢੀਂਡਸਾ, ਜਗਦੀਸ਼ ਸਿੰਗਲਾ,ਬਾਲ ਕ੍ਰਿਸ਼ਨ, ਜਸਵੰਤ ਸਿੰਘ ਭੁੱਲਰ, ਨੰਦ ਲਾਲ ਸ਼ਰਮਾ ਨੇ ਵੀ ਸੱਭਿਆਚਾਰਕ ਅਤੇ ਧਾਰਮਿਕ ਗੀਤਾਂ ਨਾਲ ਆਪਣੀ ਹਾਜ਼ਰੀ ਲਗਵਾਈ। ਇਸ ਮੌਕੇ ਤੇ ਡਾ. ਸੁਰਿੰਦਰ ਸ਼ੋਰੀ, ਸੁਰਜੀਤ ਸਿੰਘ, ਦਰਸ਼ਨ ਸਿੰਘ ਚੀਮਾ, ਬਲਵੰਤ ਸਿੰਘ, ,ਬਲਦੇਵ ਕ੍ਰਿਸ਼ਨ ਗਰਗ, ਵੈਦ ਹਾਕਮ ਸਿੰਘ, ਸੁਰਿੰਦਰਪਾਲ ਗਰਗ, ਜਗਦੀਸ਼ ਸਿੰਘ ਵਾਲੀਆ, ਮੁਕੇਸ਼ ਕੁਮਾਰ, ਰਾਮ ਕੁਮਾਰ, ਕੇਵਲ ਕ੍ਰਿਸ਼ਨ ਸ਼ਰਮਾ, ਰਾਮ ਪ੍ਰਕਾਸ਼ ਸ਼ਰਮਾ, ਓ.ਪੀ. ਗਰੋਵਰ, ਵਰਿੰਦਰ ਬਾਂਸਲ, ਸਤਪਾਲ ਸਿੰਗਲਾ, ਪ੍ਰਾਂਤਾ ਰਾਮ ਸਿੰਗਲਾ, ਗਿਆਨ ਚੰਦ ਸਿੰਗਲਾ,ਹਰੀ ਗੋਪਾਲ ਗਾਬਾ, ਡਾਕਟਰ ਕਰਮਜੀਤ ਪਾਲ,ਮਦਨ ਗੋਪਾਲ ਸਿੰਗਲਾ, ਸੁਰਜੀਤ ਸਿੰਘ, ਪਵਨ ਕੁਮਾਰ, ਪੁਸ਼ਪਾ ਰਾਣੀ, ਜਗਦੇਵ ਸ਼ਰਮਾ, ਗੁਰਜੰਟ ਸਿੰਘ ਸਿੱਧੂ, ਕਰਨੈਲ ਸਿੰਘ ਢੇਅ ਪਈ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੱਦੇਦਾਰ ਅਤੇ ਮੈਂਬਰ ਹਾਜ਼ਰ ਸਨ ।