02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਅਜੀਤ, ਜਲੰਧਰ ਟਰਾਈਡੈਂਟ ਦੇ ਦੀਵਾਲੀ ਮੇਲੇ ਨੇ ਬਿਖੇਰੀਆਂ ਰੌਣਕਾਂ, ਹਜ਼ਾਰਾਂ ਪਰਿਵਾਰਾਂ ਨੇ ਮਾਣਿਆ ਅਨੰਦ

ਬਰਨਾਲਾ, 1 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- ਟਰਾਈਡੈਂਟ ਗਰੁੱਪ ਵਲੋਂ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤ੍ਰਿਵੈਣੀ ਕੰਪਲੈਕਸ ਵਿਖੇ ਲਗਾਈ ਗਈ ਦੀਵਾਲੀ ਧਮਾਕਾ ਸੇਲ ਅਤੇ ਦੀਵਾਲੀ ਮੇਲੇ ਲਗਾਤਾਰ ਜਾਰੀ ਹੈ। ਟਰਾਈਡੈਂਟ ਗਰੁੱਪ ਨੇ ਤਿਉਹਾਰੀ ਸੀਜ਼ਨ ਵਿਚ ਲੋਕਾਂ ਦੀ ਜੇਬ ਦਾ ਖ਼ਾਸ ਖ਼ਿਆਲ ਰੱਖਦਿਆਂ ਬੇਮਿਸਾਲ ਛੋਟਾਂ ਦਿੱਤੀਆਂ ਹਨ, ਜਿਸ ਸਦਕਾ ਖ਼ਰੀਦਦਾਰਾਂ ਵਿਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰ ਖ਼ਰੀਦਦਾਰੀ ਅਤੇ ਮੇਲੇ ਦਾ ਆਨੰਦ ਮਾਣਨ ਲਈ ਪਹੁੰਚ ਰਹੇ ਹਨ।

ਟਰਾਈਡੈਂਟ ਦੀਵਾਲੀ ਮੇਲੇ ਵਿਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਹੋਏ ਕਲਾਕਾਰ। (ਹੇਠਾਂ ) ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਅਤੇ ਕਲਾਕਾਰਾਂ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਅਤੇ ਪ੍ਰਬੰਧਕ। ਤਸਵੀਰਾਂ : ਰਿੰਪੀ ਸਟੂਡੀਓ 02-11-2026
ਬਰਨਾਲਾ, 1 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)- ਟਰਾਈਡੈਂਟ ਗਰੁੱਪ ਵਲੋਂ ਗਰੁੱਪ ਦੇ ਚੇਅਰਮੈਨ ਅਤੇ ਰਾਜ ਸਭਾ ਮੈਂਬਰ ਪਦਮਸ੍ਰੀ ਰਾਜਿੰਦਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤ੍ਰਿਵੈਣੀ ਕੰਪਲੈਕਸ ਵਿਖੇ ਲਗਾਈ ਗਈ ਦੀਵਾਲੀ ਧਮਾਕਾ ਸੇਲ ਅਤੇ ਦੀਵਾਲੀ ਮੇਲੇ ਲਗਾਤਾਰ ਜਾਰੀ ਹੈ। ਟਰਾਈਡੈਂਟ ਗਰੁੱਪ ਨੇ ਤਿਉਹਾਰੀ ਸੀਜ਼ਨ ਵਿਚ ਲੋਕਾਂ ਦੀ ਜੇਬ ਦਾ ਖ਼ਾਸ ਖ਼ਿਆਲ ਰੱਖਦਿਆਂ ਬੇਮਿਸਾਲ ਛੋਟਾਂ ਦਿੱਤੀਆਂ ਹਨ, ਜਿਸ ਸਦਕਾ ਖ਼ਰੀਦਦਾਰਾਂ ਵਿਚ ਅਥਾਹ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਪਰਿਵਾਰ ਖ਼ਰੀਦਦਾਰੀ ਅਤੇ ਮੇਲੇ ਦਾ ਆਨੰਦ ਮਾਣਨ ਲਈ ਪਹੁੰਚ ਰਹੇ ਹਨ। ਟਰਾਈਡੈਂਟ ਗਰੁੱਪ ਦੇ ਐਡਮਿਨ ਹੈੱਡ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਮੇਲੇ ਦੇ ਦੂਜੇ ਦਿਨ ਟੈਲੇਂਟ ਪਰਫਾਰਮੈਂਸ, ਕਿਡਜ਼ ਫ਼ੈਸ਼ਨ ਸ਼ੋਅ, ਸਕੂਲ ਟੈਲੇਂਟ ਪਰਫਾਰਮੈਂਸ ਅਤੇ ਟਰਾਈਡੈਂਟ ਟੈਲੇਂਟ ਹੰਟ ਨੇ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਬੱਚਿਆਂ ਨੇ ਫ਼ੈਸ਼ਨ ਸ਼ੋਅ ਵਿਚ ਆਪਣੀਆਂ ਅਦਾਵਾਂ ਨਾਲ ਸਭ ਦਾ ਦਿਲ ਜਿੱਤ ਲਿਆ, ਜਦੋਂ ਕਿ ਸਕੂਲੀ ਬੱਚਿਆਂ ਅਤੇ ਹੋਰ ਕਲਾਕਾਰਾਂ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਤੰਬੋਲਾ, ਫੋਕ ਡਾਂਸ, ਲਾਈਵ ਮਿਊਜ਼ਿਕ ਅਤੇ ਲੱਕੀ ਡਰਾਅ ਨੇ ਵੀ ਮੇਲੇ ਦੀ ਰੌਣਕ ਨੂੰ ਹੋਰ ਵਧਾ ਦਿੱਤਾ। ਸ਼ਾਮ ਦਾ ਸਭ ਤੋਂ ਵੱਡਾ ਆਕਰਸ਼ਨ ਅਜੈ ਖ਼ਾਨ ਲਾਈਵ ਬੈਂਡ ਰਿਹਾ, ਜਿਸ ਨੂੰ ਦਿ ਮਿਊਜ਼ੀਕਲ ਸਟੋਰਮ ਦੇ ਨਾਂਅ ਨਾਲ ਪੇਸ਼ ਕੀਤਾ ਗਿਆ। ਇਸ ਪੇਸ਼ਕਾਰੀ ਨੇ ਪੂਰੇ ਮਾਹੌਲ ਨੂੰ ਸੰਗੀਤਮਈ ਬਣਾ ਦਿੱਤਾ। ਅਜੈ ਖ਼ਾਨ ਅਤੇ ਉਨ੍ਹਾਂ ਦੀ ਟੀਮ ਨੇ ਆਪਣੇ ਸ਼ਾਨਦਾਰ ਗੀਤਾਂ ਅਤੇ ਧਮਾਕੇਦਾਰ ਪਰਫਾਰਮੈਂਸ ਨਾਲ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਮੁੱਖ ਮਹਿਮਾਨਾਂ ਵਜੋਂ ਹੈੱਡ ਆਫ਼ ਸੇਲਜ਼ ਵਾਲਮੈਟ ਇੰਡੀਆ ਰੀਜ਼ਨ ਸੰਦੀਪ ਭਾਸਕਰ, ਮਿਸਿਜ਼ ਅਰਥ ਇੰਟਰਨੈਸ਼ਨਲ ਐਲੀਟ 2026 ਡਾ. ਪ੍ਰਿਅੰਕਾ ਸ਼ਰਮਾ, ਵਿੰਗ ਕਮਾਂਡਰ ਰਮਨ ਚੌਧਰੀ, ਮਿਸ ਰਿਚਾ ਭਾਰਗਵ ਗੁਪਤਾ, ਰੋਹਨ ਭਾਰਗਵ, ਸ਼ੁਭਨੇਸ਼ ਤੋਮਰ ਅਤੇ ਪ੍ਰਿਅੰਕਾ ਚੌਹਾਨ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੁੱਖ ਮਹਿਮਾਨਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਬੱਚਿਆਂ ਅਤੇ ਕਲਾਕਾਰਾਂ ਨੂੰ ਇਨਾਮ ਵੰਡ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਸ੍ਰੀ ਗੁਪਤਾ ਨੇ ਦੱਸਿਆ ਕਿ ਦੀਵਾਲੀ ਮੇਲਾ ਅੱਜ ਸਮਾਪਤ ਹੋ ਗਿਆ ਹੈ, ਪਰ ਦੀਵਾਲੀ ਧਮਾਕਾ ਸੇਲ 2 ਨਵੰਬਰ ਤੱਕ ਜਾਰੀ ਰਹੇਗੀ।­
ਪਿਛਲੀ ਖ਼ਬਰ ‘ਆਪ’ ਸਰਕਾਰ ਨੇ ਪੰਜਾਬ ਵਿਚ ਪੁਲਿਸ ਰਾਜ ਕੀਤਾ ਸਥਾਪਿਤ-ਚਰਨਜੀਤ ਸਿੰਘ ਚੰਨੀ ਅਗਲੀ ਖ਼ਬਰ ਮਾਰਕੀਟ ਕਮੇਟੀ ਬਰਨਾਲਾ ਵਲੋਂ ਰਾਤ ਸਮੇਂ ਸੁਰੱਖਿਆ ਦੇ ਨਾਕਸ ਪ੍ਰਬੰਧਾਂ ਦੀ ਖੁੱਲ੍ਹੀ ਪੋਲ ਅਨਾਜ ਮੰਡੀ ’ਚੋਂ ਚੋਰਾਂ ਨੇ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।