04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਦੀਵਾਲੀ ਦੇ ਦਿਨਾਂ ’ਚ ਵੀ ਹਨੇਰੇ ਅੰਦਰ ਡੁੱਬੀਆਂ ਸੰਗਰੂਰ ਦੀਆਂ ਕਲੋਨੀਆਂ ਲਈ ਰੌਸ਼ਨੀ ਦੀ ਕਿਰਨ ਬਣੀ ਉਮੀਦ ਸੰਸਥਾ ਅਰਵਿੰਦ ਖੰਨਾ ਨੇ ਵੱਖ-ਵੱਖ ਕਲੋਨੀਆਂ ਦੇ ਨੁਮਾਇੰਦਿਆਂ ਨੂੰ ਵੰਡੀਆਂ ਸਟਰੀਟ ਲਾਈਟਾਂ

ਸੰਗਰੂਰ, 3 ਨਵੰਬਰ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੀ ਅਗਵਾਈ ਹੇਠ ਚੱਲ ਰਹੀ ਸਮਾਜ ਸੇਵੀ ਸੰਸਥਾ ਉਮੀਦ ਵੱਲੋਂ ਅੱਜ ਆਪਣੇ ਸਮਾਜ ਸੇਵੀ ਕੰਮਾਂ ਵਿੱਚ ਇੱਕ ਹੋਰ ਨਵੀਂ ਪੁਲਾਂਘ ਪੁਟਦਿਆਂ ਹਨ੍ਹੇਰੇ ਵਿੱਚ ਡੁੱਬੇ ਸੰਗਰੂਰ ਸ਼ਹਿਰ ਦੇ ਨਿਊ ਜੀਵਨ ਨਗਰ, ਭੱਠਲ ਕਲੋਨੀ ਅਤੇ ਗੁਰੂ ਤੇਗ ਬਹਾਦਰ ਨਗਰ ਨੂੰ ਸਟਰੀਟ ਲਾਈਟਾਂ ਦੀ ਵੰਡ ਕੀਤੀ ਗਈ। ਇਨ੍ਹਾਂ ਇਲਾਕਿਆਂ ਦੇ ਨੁਮਾਇੰਦਿਆਂ ਸੁਖਵਿੰਦਰ ਕੌਰ ਅਤੇ ਸੇਵਕ ਮੌੜ ਆਦਿ ਨੇ ਅਰਵਿੰਦ ਖੰਨਾ ਦੀ ਉਮੀਦ ਫਾਉਡੇਸ਼ਨ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲਿਆਂ ਅਤੇ ਕਲੋਨੀਆਂ ਵਿਚ ਇਸ ਸਮੇਂ ਸਟਰੀਟ ਲਾਈਟਾਂ ਦੀ ਸਖਤ ਲੋੜ ਸੀ ਪਰ ਪ੍ਰਸ਼ਾਸਨ ਨੂੰ ਇਸ ਸੰਬੰਧੀ ਵਾਰ-ਵਾਰ ਜਾਣੂ ਕਰਵਾਏ ਜਾਣ ਉੱਤੇ ਵੀ ਕੋਈ ਹੱਲ ਨਹੀਂ ਹੋਇਆ।

ਅਜੀਤ ਡੈਸਕ 04-11-2026
ਸੰਗਰੂਰ, 3 ਨਵੰਬਰ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਦੀ ਅਗਵਾਈ ਹੇਠ ਚੱਲ ਰਹੀ ਸਮਾਜ ਸੇਵੀ ਸੰਸਥਾ ਉਮੀਦ ਵੱਲੋਂ ਅੱਜ ਆਪਣੇ ਸਮਾਜ ਸੇਵੀ ਕੰਮਾਂ ਵਿੱਚ ਇੱਕ ਹੋਰ ਨਵੀਂ ਪੁਲਾਂਘ ਪੁਟਦਿਆਂ ਹਨ੍ਹੇਰੇ ਵਿੱਚ ਡੁੱਬੇ ਸੰਗਰੂਰ ਸ਼ਹਿਰ ਦੇ ਨਿਊ ਜੀਵਨ ਨਗਰ, ਭੱਠਲ ਕਲੋਨੀ ਅਤੇ ਗੁਰੂ ਤੇਗ ਬਹਾਦਰ ਨਗਰ ਨੂੰ ਸਟਰੀਟ ਲਾਈਟਾਂ ਦੀ ਵੰਡ ਕੀਤੀ ਗਈ। ਇਨ੍ਹਾਂ ਇਲਾਕਿਆਂ ਦੇ ਨੁਮਾਇੰਦਿਆਂ ਸੁਖਵਿੰਦਰ ਕੌਰ ਅਤੇ ਸੇਵਕ ਮੌੜ ਆਦਿ ਨੇ ਅਰਵਿੰਦ ਖੰਨਾ ਦੀ ਉਮੀਦ ਫਾਉਡੇਸ਼ਨ ਵੱਲੋਂ ਨਿਭਾਈਆਂ ਜਾ ਰਹੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁਹੱਲਿਆਂ ਅਤੇ ਕਲੋਨੀਆਂ ਵਿਚ ਇਸ ਸਮੇਂ ਸਟਰੀਟ ਲਾਈਟਾਂ ਦੀ ਸਖਤ ਲੋੜ ਸੀ ਪਰ ਪ੍ਰਸ਼ਾਸਨ ਨੂੰ ਇਸ ਸੰਬੰਧੀ ਵਾਰ-ਵਾਰ ਜਾਣੂ ਕਰਵਾਏ ਜਾਣ ਉੱਤੇ ਵੀ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਦੀਵਾਲੀ ਵਰਗੇ ਤਿਉਹਾਰ ਦੇ ਦਿਨਾਂ ਵਿਚ ਹਨ੍ਹੇਰੇ ਵਿੱਚ ਡੁੱਬੇ ਉਨ੍ਹਾਂ ਦੇ ਰਿਹਾਇਸ਼ੀ ਇਲਾਕਿਆਂ ਸੰਬੰਧੀ ਮਾਮਲਾ ਜਦ ਅਰਵਿੰਦ ਖੰਨਾ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਉਸੇ ਵੇਲੇ ਹੀ ਮਸਲੇ ਦਾ ਹੱਲ ਕਰਦਿਆਂ ਇਨ੍ਹਾਂ ਇਲਾਕਿਆਂ ਲਈ ਸਟਰੀਟ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਇਲਾਕਾ ਨਿਵਾਸੀਆਂ ਨੂੰ ਸਟਰੀਟ ਲਾਈਟਾਂ ਦੀ ਵੰਡ ਕਰ ਰਹੇ ਅਰਵਿੰਦ ਖੰਨਾ ਨੇ ਕਿਹਾ ਕਿ ਉਮੀਦ ਸੰਸਥਾ ਦਾ ਮੁੱਖ ਮਕਸਦ ਹੀ ਸਮਾਜ ਸੇਵਾ ਹੈ ਅਤੇ ਫਿਰ ਉਹ ਸੇਵਾ ਕਿਸੇ ਵੀ ਢੰਗ ਦੀ ਕਿਉਂ ਨਾ ਹੋਵੇ। ਉਨ੍ਹਾਂ ਕਿਹਾ ਕਿ ਉਹ ਸਮਾਜ ਸੇਵਾ ਦੇ ਕੰਮਾਂ ਲਈ ਪਹਿਲਾਂ ਦੀ ਤਰ੍ਹਾਂ ਭਵਿੱਖ ਵਿਚ ਵੀ ਹਰ ਸਮੇਂ ਹਾਜਰ ਰਹਿਣਗੇ।
ਪਿਛਲੀ ਖ਼ਬਰ ਜੱਸੀ ਮੰਨਵੀ ਨੂੰ ਪਾਰਟੀ ਹਾਈਕਮਾਂਡ ਵੱਲੋਂ ਜਨਰਲ ਸਕੱਤਰ ਬਣਾਉਣਾ ਬੇਹੱਦ ਸ਼ਲਾਘਾਯੋਗ ਫ਼ੈਸਲਾ- ਨੰਬਰਦਾਰ ਸੰਦੀਪ ਸਲਾਰ ਅਗਲੀ ਖ਼ਬਰ ਦੁੱਧ ਦੇ ਐਡਵਾਂਸ ਦਿੱਤੇ 80 ਹਜ਼ਾਰ ਰੁਪਏ ਮੰਗਣ ’ਤੇ ਦੋਧੀ ’ਤੇ ਲੋਹੇ ਦੇ ਪਾਈਪ ਨਾਲ ਕੀਤਾ ਹਮਲਾ, ਗੰਭੀਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।