05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸਲਾਇਟ ਦੇ ਕੇਂਦਰੀ ਵਿਦਿਆਲਿਆ ’ਚ ਬੰਬ ਦੀ ਧਮਕੀ ਦੀ ਚਰਚਾ

ਲੌਂਗੋਵਾਲ, 4 ਨਵੰਬਰ (ਸ. ਸ.

ਅਜੀਤ ਡੈਸਕ 05-11-2026
ਲੌਂਗੋਵਾਲ, 4 ਨਵੰਬਰ (ਸ.ਸ. ਖੰਨਾ/ਵਿਨੋਦ)- ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਇਟ ਯੂਨੀਵਰਸਿਟੀ) ਵਿਖੇ ਚੱਲ ਰਹੇ ਕੇਂਦਰੀ ਵਿਦਿਆਲਿਆ ਨੂੰ ਕਥਿਤ ਤੌਰ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਦੀ ਚਰਚਾ ਤੋਂ ਬਾਅਦ ਸਕੂਲ ਅਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ। ਸੁਰੱਖਿਆ ਦੇ ਮੱਦੇਨਜ਼ਰ ਸਕੂਲ ਵਿੱਚ ਛੁੱਟੀ ਸਮੇਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸਕੂਲ ਬੈਗ ਵੀ ਨਹੀਂ ਦਿੱਤੇ ਗਏ। ਜਾਣਕਾਰੀ ਅਨੁਸਾਰ, ਸੂਚਨਾ ਮਿਲਣ ਤੋਂ ਬਾਅਦ ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਟੀਮਾਂ ਨੇ ਸਕੂਲ ਪਹੁੰਚ ਕੇ ਪੂਰੇ ਕੈਂਪਸ ਦੀ ਬਾਰੀਕੀ ਨਾਲ ਜਾਂਚ ਕੀਤੀ। ਜਾਂਚ ਦੌਰਾਨ ਕੋਈ ਵੀ ਸ਼ੱਕੀ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ। ਇਸ ਘਟਨਾ ਤੋਂ ਬਾਅਦ ਮਾਪਿਆਂ ਅਤੇ ਇਲਾਕਾ ਨਿਵਾਸੀਆਂ ਵਿੱਚ ਚਿੰਤਾ ਦਾ ਮਾਹੌਲ ਬਣ ਗਿਆ। ਇਲਾਕੇ ਵਿੱਚ ਚਰਚਾ ਸੀ ਕਿ ਕਿਸੇ ਖਾਲਿਸਤਾਨੀ ਜਥੇਬੰਦੀ ਵੱਲੋਂ ਈ-ਮੇਲ ਰਾਹੀਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਉਧਰ, ਸਕੂਲ ਦੇ ਪ੍ਰਿੰਸੀਪਲ ਹਰੀਹਰ ਯਾਦਵ ਅਤੇ ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਗੁਲਾਬ ਸਿੰਘ ਨੇ ਬੰਬ ਦੀ ਧਮਕੀ ਮਿਲਣ ਦੀ ਗੱਲ ਨੂੰ ਨਕਾਰਦਿਆਂ ਇਸ ਕਾਰਵਾਈ ਨੂੰ ਮੌਕ ਡ੍ਰਿੱਲ ਦੱਸਿਆ। ਉਨ੍ਹਾਂ ਕਿਹਾ ਕਿ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਇਹ ਅਭਿਆਸ ਕੀਤਾ ਗਿਆ ਸੀ ਅਤੇ ਵਿਦਿਆਰਥੀਆਂ ਤੇ ਇਲਾਕਾ ਨਿਵਾਸੀਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
ਪਿਛਲੀ ਖ਼ਬਰ ਦੀਵਾਲੀ ਮੌਕੇ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਅਹਿਮਦਗੜ੍ਹ ’ਚ ਫਾਇਰ ਬ੍ਰਿਗੇਡ ਜ਼ਰੂਰੀ - ਤਰਸੇਮ ਗਰਗ ਅਗਲੀ ਖ਼ਬਰ ਮਲੋਟ ਵਿਖੇ ਸਿਖ਼ਰਾਂ ਨੂੰ ਛੂਹ ਰਿਹੈ ਪੰਜਾਬੀ ਵਿਰਾਸਤੀ ਮੇਲਾ ਸਾਨੂੰ ਅਜਿਹੇ ਵਿਰਾਸਤੀ ਮੇਲਿਆਂ ਤੋਂ ਸਹਿਜ ਭਰੀ ਜ਼ਿੰਦਗੀ ਜਿਉ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।