ਪੀ.ਪੀ.ਐਸ.ਸੀ. ਮੁੱਖ ਪ੍ਰੀਖਿਆ ਦੇ ਨਤੀਜਿਆਂ ਨੇ ਖੋਲ੍ਹੀ ਆਮ ਆਦਮੀ ਪਾਰਟੀ ਦੇ ‘ਬਿਨਾਂ ਸਿਫ਼ਾਰਿਸ਼-ਬਿਨਾਂ ਰਿਸ਼ਵਤ’ ਦੇ ਦਾਅਵਿਆਂ ਦੀ ਪੋਲ - ਸਰਜੀਵਨ ਜਿੰਦਲ
ਸੰਗਰੂਰ, 6 ਨਵੰਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਕਿਹਾ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪੰਜਾਬ ਸਟੇਟ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ-2025/26 ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ‘ਜ਼ੀਰੋ ਕਰੱਪਸ਼ਨ’ ਅਤੇ ‘ਮੈਰਿਟ ਆਧਾਰਿਤ ਨੌਕਰੀਆਂ’ ਦੇ ਵੱਡੇ-ਵੱਡੇ ਦਾਅਵਿਆਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਸਟੇਜਾਂ ਤੋਂ ‘ਇਮਾਨਦਾਰੀ’ ਦੀਆਂ ਡੀਂਗਾਂ ਮਾਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਰਾਜ ਦੀ ਸਭ ਤੋਂ ਉੱਚੀ ਪ੍ਰਸ਼ਾਸਨਿਕ ਪ੍ਰੀਖਿਆ ਵਿੱਚ ਹੋਈਆਂ ਸ਼ੱਕੀ ਗੜਬੜੀਆਂ ਨੇ ਪੰਜਾਬ ਦੇ ਲੱਖਾਂ ਮਿਹਨਤੀ ਅਤੇ ਯੋਗ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲਗਾ ਦਿੱਤਾ ਹੈ।
ਭ
ਭਾਰਤੀ ਜਨਤਾ ਪਾਰਟੀ ਦੇ ਸੰਗਰੂਰ ਦਫਤਰ ਵਿਖ਼ੇ ਗੱਲਬਾਤ ਕਰਦੇ ਹੋਏ ਸਰਜੀਵਨ ਜਿੰਦਲ ਅਤੇ ਨਾਲ ਹਨ ਹੋਰ ਭਾਜਪਾ ਆਗੂ। ਤਸਵੀਰ-ਮੁਕੇਸ਼ ਕੁਮਾਰ
07-11-2026
ਸੰਗਰੂਰ, 6 ਨਵੰਬਰ (ਦਮਨਜੀਤ ਸਿੰਘ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸੰਗਰੂਰ-1 ਦੇ ਪ੍ਰਧਾਨ ਸਰਜੀਵਨ ਜਿੰਦਲ ਨੇ ਇੱਕ ਪ੍ਰੈੱਸ ਵਾਰਤਾ ਵਿੱਚ ਕਿਹਾ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਪੰਜਾਬ ਸਟੇਟ ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ-2025/26 ਦੇ ਨਤੀਜਿਆਂ ਨੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੇ ‘ਜ਼ੀਰੋ ਕਰੱਪਸ਼ਨ’ ਅਤੇ ‘ਮੈਰਿਟ ਆਧਾਰਿਤ ਨੌਕਰੀਆਂ’ ਦੇ ਵੱਡੇ-ਵੱਡੇ ਦਾਅਵਿਆਂ ਦਾ ਜਨਾਜ਼ਾ ਕੱਢ ਕੇ ਰੱਖ ਦਿੱਤਾ ਹੈ। ਸਟੇਜਾਂ ਤੋਂ ‘ਇਮਾਨਦਾਰੀ’ ਦੀਆਂ ਡੀਂਗਾਂ ਮਾਰਨ ਵਾਲੀ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਰਾਜ ਦੀ ਸਭ ਤੋਂ ਉੱਚੀ ਪ੍ਰਸ਼ਾਸਨਿਕ ਪ੍ਰੀਖਿਆ ਵਿੱਚ ਹੋਈਆਂ ਸ਼ੱਕੀ ਗੜਬੜੀਆਂ ਨੇ ਪੰਜਾਬ ਦੇ ਲੱਖਾਂ ਮਿਹਨਤੀ ਅਤੇ ਯੋਗ ਨੌਜਵਾਨਾਂ ਦਾ ਭਵਿੱਖ ਦਾਅ ‘ਤੇ ਲਗਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੈਂਟਰ-7 ਦੇ ਕਮਰਾ ਨੰਬਰ 8 ਵਿੱਚੋਂ 24 ਵਿੱਚੋਂ 11 ਉਮੀਦਵਾਰ (45.8 ਪ੍ਰਤੀਸ਼ਤ), ਸੈਂਟਰ-11 ਦੇ ਕਮਰਾ ਨੰਬਰ 14 ਅਤੇ ਸੈਂਟਰ-4 ਦੇ ਕਮਰਾ ਨੰਬਰ 19 ਵਿੱਚੋਂ 10-10 ਉਮੀਦਵਾਰ (41.7 ਪ੍ਰਤੀਸ਼ਤ) ਇੱਕੋ ਵਾਰ ਸ਼ਾਰਟਲਿਸਟ ਹੋ ਗਏ। ਸ਼ਾਰਟਲਿਸਟ ਹੋਏ 751 ਉਮੀਦਵਾਰਾਂ ਵਿੱਚੋਂ 86 ਉਮੀਦਵਾਰ ਅਜਿਹੇ ਹਨ ਜੋ 3, 4 ਅਤੇ 6 ਦੇ ਲਗਾਤਾਰ ਰੋਲ ਨੰਬਰਾਂ ਦੇ 26 ਵੱਖ-ਵੱਖ ਸਮੂਹਾਂ ਵਿੱਚ ਸ਼ਾਮਲ ਹਨ। ਜਿੱਥੇ ਇੱਕ ਖ਼ਾਸ ਸੈਂਟਰ ਦੀ ਸ਼ਾਰਟਲਿਸਟਿੰਗ ਦਰ 24.21 ਪ੍ਰਤੀਸ਼ਤ ਰਹੀ, ਉੱਥੇ ਹੀ ਸੈਂਟਰ-1 ਦੇ ਕਮਰਾ 1 ਤੋਂ 7 ਤੱਕ ਇਹ ਦਰ ਮਹਿਜ਼ 2.89 ਪ੍ਰਤੀਸ਼ਤ ਹੀ ਦਰਜ ਹੋਈ। ਸਿਵਲ ਸੇਵਾਵਾਂ ਵਰਗੀ ਪ੍ਰੀਖਿਆ ਵਿੱਚ ਖ਼ਾਸ ਕਮਰਿਆਂ ਅਤੇ ਲਗਾਤਾਰ ਸੀਰੀਅਲਾਂ ਤੋਂ ਹੀ ਸਿਲੈਕਸ਼ਨਾਂ ਦਾ ਨਿਕਲਣਾ ਮਹਿਜ਼ ਕੋਈ ਇਤਫ਼ਾਕ ਨਹੀਂ ਹੋ ਸਕਦਾ, ਸਗੋਂ ਇਹ ਸਿਸਟਮ ਵਿੱਚ ਹੋਈ ਵੱਡੀ ਧਾਂਦਲੀ ਵੱਲ ਸਿੱਧਾ ਇਸ਼ਾਰਾ ਕਰਦਾ ਹੈ। ਜੇਕਰ ਭਗਵੰਤ ਮਾਨ ਸਰਕਾਰ ਨੇ ਤੁਰੰਤ ਇਸ ਪ੍ਰੀਖਿਆ ਦੀ ਸੁਤੰਤਰ ਜਾਂਚ ਦੇ ਹੁਕਮ ਨਾ ਦਿੱਤੇ, ਤਾਂ ਪੰਜਾਬ ਦਾ ਇਨਸਾਫ਼ਪਸੰਦ ਨੌਜਵਾਨ ਅਤੇ ਸਮਾਜਿਕ ਸੰਗਠਨ ਸੜਕਾਂ ‘ਤੇ ਉਤਰ ਕੇ ਵਿਆਪਕ ਅੰਦੋਲਨ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪ੍ਰੋ. ਓਕਾਰ ਸਿੰਘ, ਗੁਰਤੇਜ ਸਿੰਘ , ਜ਼ਿਲ੍ਹਾ ਜਨਰਲ ਸਕੱਤਰ ਵਿਜੈ ਸਾਹਨੀ, ਪਰਮਜੀਤ ਸਿੰਘ ਭਿੰਦੀ, ਭੁਪੇਸ਼ ਜਿੰਦਲ, ਸੁਰੇਸ਼ ਬੇਦੀ, ਪਰਮਜੀਤ ਸਿੰਘ ਪਿੰਕੀ, ਪਵਨ ਗਰਗ, ਰੋਮੀ ਗੋਇਲ, ਜਗਸੀਰ ਸਿੰਘ, ਅਮੀਰ ਸਿੰਘ, ਗੁਰਸੇਵਕ ਸਿੰਘ, ਰਜਿੰਦਰ ਸਿੰਘ, ਦਵਿੰਦਰ ਸਿੰਘ ਆਦਿ ਮੌਜੂਦ ਸਨ।