08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

10 ਤੋਂ 11 ਦੀ ਰਾਤਰੀ ਨੂੰ ਕਥਾ ਕੀਰਤਨ ਸਮਾਗਮ ਹੋਣਗੇ ਅਕਾਲੀ ਦਲ ਦੇ ਧੜਿਆਂ ’ਚ ਏਕਤਾ ਬੰਨ੍ਹ ਸਕਦੀ ਹੈ ਪੰਥਕ ਸਰਕਾਰ ਦਾ ਮੁੱਢ - ਜਥੇਦਾਰ ਸੇਹਕੇ

ਸੰਗਰੂਰ, 7 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਭਾਈ ਗੁਰਪ੍ਰੀਤ ਸਿੰਘ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਭਾਈ ਗੁਰਧਿਆਨ ਸਿੰਘ ਸਕੱਤਰ ਨੇ ਮੈਂਬਰਾਂ ਦਾ ਸਵਾਗਤ ਕੀਤਾ।

ਅਜੀਤ ਡੈਸਕ 08-11-2026
ਸੰਗਰੂਰ, 7 ਨਵੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਦੀ ਮੀਟਿੰਗ ਭਾਈ ਗੁਰਪ੍ਰੀਤ ਸਿੰਘ ਕਾਰਜਕਾਰੀ ਪ੍ਰਧਾਨ ਦੀ ਅਗਵਾਈ ਵਿੱਚ ਹੋਈ। ਭਾਈ ਗੁਰਧਿਆਨ ਸਿੰਘ ਸਕੱਤਰ ਨੇ ਮੈਂਬਰਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਗੁਰੂ ਘਰ ਵਿਖੇ 10 ਨਵੰਬਰ ਦੀ ਰਾਤਰੀ ਨੂੰ ਰਾਤ 7 ਵਜੇ ਤੋਂ 9.30 ਵਜੇ ਤੱਕ ਹੋ ਰਹੇ ਸਮਾਗਮ ਵਿੱਚ ਭਾਈ ਇੰਦਰਜੀਤ ਸਿੰਘ ਚੰਡੀਗੜ੍ਹ ਵਾਲੇ ਗੁਰਬਾਣੀ ਗੁਰੂ ਦੀ ਮਹਾਨਤਾ ਤੇ ਕਥਾ ਵਿਚਾਰ ਕਰਨਗੇ ਜਦੋਂ ਕਿ 11 ਨਵੰਬਰ ਦੀ ਰਾਤਰੀ ਨੂੰ ਭਾਈ ਸੰਦੀਪ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੇ ਨਵਨਿਯੁਕਤ ਮੁੱਖ ਸੇਵਾਦਾਰ ਹਰਬੰਸ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਦੇ ਨਾਲ ਹਰਪ੍ਰੀਤ ਸਿੰਘ ਸ਼ੈਲੀ ਅਤੇ ਉਪਿੰਦਰਜੀਤ ਸਿੰਘ ਮੈਨੇਜਰ ਨੇ ਜਾਣਕਾਰੀ ਦਿੱਤੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਵੀ ਤਿਆਰੀਆਂ ਸ਼ੁਰੂ ਹੋ ਗਈਆਂ ਹਨ ਜਿਸ ਅਨੁਸਾਰ 12 ਨਵੰਬਰ ਤੋਂ ਅੰਮ੍ਰਿਤ ਵੇਲੇ ਦੀਆਂ ਪ੍ਭਾਤ ਫੇਰੀਆਂ ਰੋਜ਼ਾਨਾ ਸਵੇਰੇ 5 ਵਜੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਕਰਨਗੀਆਂ। 22 ਨਵੰਬਰ ਨੂੰ ਸਵੇਰੇ 10 ਵਜੇ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 23 ਨਵੰਬਰ ਨੂੰ ਸਵੇਰੇ 10 ਵਜੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਵਿਦਿਆਰਥੀਆਂ ਦੇ ਗੁਰਮਤਿ ਪ੍ਸ਼ਨੋਤਰੀ ਮੁਕਾਬਲੇ ਕਰਵਾਏ ਜਾਣਗੇ। ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਦਿਨ ਅਤੇ ਰਾਤ ਦੇ ਸਮਾਗਮ ਹੋਣਗੇ। ਇਸ ਮੌਕੇ ’ਤੇ ਸਭਾ ਦੇ ਕਾਰਜਕਾਰੀ ਮੈਂਬਰ ਭਾਈ ਕੁਲਵੰਤ ਸਿੰਘ ਬੁਰਜ, ਭਾਈ ਸਤਵਿੰਦਰ ਸਿੰਘ ਭੋਲਾ, ਭਾਈ ਕੇਵਲ ਸਿੰਘ, ਭਾਈ ਸਵਰਨ ਸਿੰਘ ਜੋਸ਼, ਭਾਈ ਬਲਜੀਤ ਸਿੰਘ, ਭਾਈ ਪਲਵਿੰਦਰ ਪਾਲ ਸਿੰਘ, ਭਾਈ ਮਨਦੀਪ ਸਿੰਘ, ਭਾਈ ਸੁਰਿੰਦਰ ਪਾਲ ਸਿੰਘ ਸਿਦਕੀ, ਭਾਈ ਧਰਮ ਸਿੰਘ , ਭਾਈ ਦਵਿੰਦਰ ਸਿੰਘ ਦੁਆਬੀਆ ਆਦਿ ਤੇ ਆਧਾਰਿਤ ਵੱਖ-ਵੱਖ ਪ੍ਰਬੰਧਕੀ ਕਮੇਟੀਆਂ ਦਾ ਗਠਨ ਕੀਤਾ ਗਿਆ।
ਪਿਛਲੀ ਖ਼ਬਰ ਸੰਯੁਕਤ ਪਰਿਵਾਰਾਂ ਨਾਲ ਮਿਲ ਕੇ ਮਨਾਈਏ ਦੀਵਾਲੀ-ਤਰਸੇਮ ਗਰਗ ਅਗਲੀ ਖ਼ਬਰ ਇਨਸਾਫ ਦੀ ਮੰਗ ਲਈ 253 ਅਧਿਆਪਕ ਉਤਰੇ ਸੜਕਾਂ ’ਤੇ ਮਨਾਈ ਕਾਲੀ ਦਿਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।