14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਭਾਜਪਾ ਵੱਲੋਂ ਕੀਤੀ ਜਾ ਰਹੀ ਰੱਥ ਯਾਤਰਾ ਰੈਲੀ ਸਬੰਧੀ ਡਿਊਟੀਆਂ ਲਗਾਈਆਂ

ਅਹਿਮਦਗੜ੍ਹ, 13 ਨਵੰਬਰ (ਰਣਧੀਰ ਸਿੰਘ ਮਹੌਲੀ)-ਬੀਜੇਪੀ ਮੰਡਲ ਅਹਿਮਦਗੜ੍ਹ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਅਮਿਤ ਕਰੀਰ ਦੀ ਅਗਵਾਈ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ 18 ਨਵੰਬਰ ਨੂੰ ਜਲੰਧਰ ਵਿਖੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਵਿੱਚ ਵਿਸ਼ਾਲ ਰੱਥ ਯਾਤਰਾ ਰੈਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।

ਸਹਿਜ ਸਿੰਘ ਪਿਤਾ - ਬਲਜਿੰਦਰ ਸਿੰਘ ਮਾਤਾ - ਜਸਵੀਰ ਕੌਰ ਵਾਸੀ ਸ਼ੇਰੋਂ (ਸੰਗਰੂਰ) 14-11-2026
ਅਹਿਮਦਗੜ੍ਹ, 13 ਨਵੰਬਰ (ਰਣਧੀਰ ਸਿੰਘ ਮਹੌਲੀ)-ਬੀਜੇਪੀ ਮੰਡਲ ਅਹਿਮਦਗੜ੍ਹ ਦੀ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਅਮਿਤ ਕਰੀਰ ਦੀ ਅਗਵਾਈ ਵਿੱਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰੂ ਰਵਿਦਾਸ ਜੀ ਦੀ 650ਵੀਂ ਜੈਅੰਤੀ ਤੇ ਭਾਰਤੀ ਜਨਤਾ ਪਾਰਟੀ ਵੱਲੋਂ 18 ਨਵੰਬਰ ਨੂੰ ਜਲੰਧਰ ਵਿਖੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਅਗਵਾਈ ਵਿੱਚ ਵਿਸ਼ਾਲ ਰੱਥ ਯਾਤਰਾ ਰੈਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਰੱਥ ਯਾਤਰਾ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਅਤੇ ਸ਼ਹਿਰਾਂ ਵਿੱਚ ਜਾ ਕੇ ਕੇਂਦਰ ਦੀ ਭਾਜਪਾ ਸਰਕਾਰ ਵਲੋ ਹਰ ਵਰਗ ਲਈ ਸ਼ੁਰੂ ਕੀਤੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਅਤੇ ਸਰਕਾਰ ਦੀਆਂ ਸੂਬੇ ਵਾਸੀਆਂ ਦੇ ਭਵਿੱਖ ਲਈ ਬਣਾਈਆਂ ਨੀਤੀਆਂ ਬਾਰੇ ਜਾਗਰੂਕ ਕਰੇਗੀ। ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਦੀਆਂ 18 ਨਵੰਬਰ ਨੂੰ ਜਲੰਧਰ ਵਿਖੇ ਹੋ ਰਹੀ ਰੱਥ ਯਾਤਰਾ ਰੈਲੀ ਵਿੱਚ ਸ਼ਾਮਿਲ ਹੋਣ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਤੇ ਜਨਰਲ ਸਕੱਤਰ ਹਨੀ ਅਰੋੜਾ ਤੇ ਸਚਿਨ ਚੌਧਰੀ, ਸੂਬਾ ਕਾਰਜਕਾਰੀ ਕਮੇਟੀ ਮੈਂਬਰ ਪ੍ਰਮੋਦ ਗੁਪਤਾ, ਜ਼ਿਲ੍ਹਾ ਪ੍ਰਧਾਨ ਹਿਊਮਨ ਰਾਈਟ ਸੈੱਲ ਜਗਤਾਰ ਕੌੜਾ, ਜ਼ਿਲ੍ਹਾ ਜਨਰਲ ਸਕੱਤਰ ਓ.ਵੀ.ਸੀ. ਹਰਜੀਤ ਸਿੰਘ ਵੈਦ, ਸੀਨੀਅਰ ਆਗੂ ਰਮੇਸ਼ ਚੰਦ ਘਈ, ਅਸ਼ੋਕ ਵਰਮਾ, ਵਿਜੇ ਸ਼ਰਮਾ, ਰੋਹਿਤ ਵਾਲਮੀਕੀ, ਪ੍ਰੇਮ ਗੁਪਤਾ ਅਮਿਤ ਮਲਹੋਤਰਾ, ਵਿਜੇ ਸ਼ਰਮਾ, ਗੁਰਸ਼ਰਨ ਸਿੰਘ, ਡਾ. ਆਸ਼ੀਸ਼ ਗੌਤਮ, ਡਾ. ਪੁਸ਼ਕਰ ਸ਼ਰਮਾ, ਅਵਤਾਰ ਸਿੰਘ ਬੜਿੰਗ ਐਡਵੋਕੇਟ ਬਲਵਿੰਦਰ ਸਿੰਘ, ਰਵਿੰਦਰ ਸ਼ਰਮਾ ਜੇ.ਈ.,ਅਦਿਤਿਆ ਕੁਮਾਰ, ਜੈਨ ਭੋਲਾ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਵਿੱਚ ਝੋਨੇ ਦੀ ਖਰੀਦ ਬੰਦ ਕਰਨਾ ਅੰਨਦਾਤਾ ਨਾਲ ਧੱਕਾ- ਕਾਂਝਲਾ ਅਗਲੀ ਖ਼ਬਰ ਭਾਜਪਾ ’ਚ ਸ਼ਾਮਿਲ ਹੋਏ ਵਿਨੋਦ ਕੁਮਾਰ ਬੋਦੀ ਅਤੇ ਸਾਥੀਆਂ ਦਾ ਸੀਨੀਅਰ ਭਾਜਪਾ ਆਗੂਆਂ ਨੇ ਕੀਤਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।