16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੁਰਮਤਿ ਸਮਾਗਮ 18 ਤੋਂ

ਲੌਂਗੋਵਾਲ, 15 ਨਵੰਬਰ (ਵਿਨੋਦ, ਸ. ਖੰਨਾ)-ਭਗਤੀ ਲਹਿਰ ਦੇ ਆਗੂ ਬਾਬਾ ਸੈਣਿ ਭਗਤ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੇਹੁਰਾ ਬਾਬਾ ਸੈਣਿ ਭਗਤ ਜੀ ਮੰਡੇਰ ਕਲਾਂ ਰੋਡ ਲੌਂਗੋਵਾਲ ਵਿਖੇ ਮਹਾਨ ਗੁਰਮਤਿ ਸਮਾਗਮ 18 ਨਵੰਬਰ (ਬੁੱਧਵਾਰ) ਨੂੰ ਆਰੰਭ ਹੋ ਰਿਹਾ ਹੈ।

ਅਜੀਤ ਡੈਸਕ 16-11-2026
ਲੌਂਗੋਵਾਲ, 15 ਨਵੰਬਰ (ਵਿਨੋਦ, ਸ.ਖੰਨਾ)-ਭਗਤੀ ਲਹਿਰ ਦੇ ਆਗੂ ਬਾਬਾ ਸੈਣਿ ਭਗਤ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੇਹੁਰਾ ਬਾਬਾ ਸੈਣਿ ਭਗਤ ਜੀ ਮੰਡੇਰ ਕਲਾਂ ਰੋਡ ਲੌਂਗੋਵਾਲ ਵਿਖੇ ਮਹਾਨ ਗੁਰਮਤਿ ਸਮਾਗਮ 18 ਨਵੰਬਰ (ਬੁੱਧਵਾਰ) ਨੂੰ ਆਰੰਭ ਹੋ ਰਿਹਾ ਹੈ। ਇਸ ਪ੍ਰੋਗਰਾਮ ਦੀ ਦੇਖ-ਰੇਖ ਕਰ ਰਹੇ ਬਾਬਾ ਸਤਿਗੁਰ ਸਿੰਘ ਸ਼ੇਰੋਂ ਹੈੱਡ ਗ੍ਰੰਥੀ ਗੁਰਦੁਆਰਾ ਸ਼ਹੀਦ ਭਾਈ ਮਨੀ ਸਿੰਘ ਜੀ ਨੇ ਦੱਸਿਆ ਕਿ ਇਸ ਸਬੰਧ ਵਿਚ 18 ਨਵੰਬਰ (ਬੁੱਧਵਾਰ) ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਹੋਣਗੇ। 19 ਨਵੰਬਰ (ਵੀਰਵਾਰ) ਰਾਤ 8 ਵਜੇ ਰਾਤਰੀ ਦੇ ਦੀਵਾਨ ਸਜਾਏ ਜਾਣਗੇ। ਜਿਸ ਵਿਚ ਪੰਥ ਪ੍ਰਸਿੱਧ ਢਾਡੀ ਕਵੀਸ਼ਰ ਅਤੇ ਕੀਰਤਨੀਏ ਗੁਰੂ ਜਸ ਸਰਵਣ ਕਰਵਾਉਣਗੇ। 20 ਨਵੰਬਰ (ਸ਼ੁੱਕਰਵਾਰ) ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਦੀਵਾਨ ਸਜਣਗੇ। ਜਿਸ ਵਿਚ ਮਹਾਂਪੁਰਸ਼ ਬਾਬਾ ਕੇਹਰ ਸਿੰਘ ਜੀ, ਬਾਬਾ ਗੁਰਦੀਪ ਸਿੰਘ ਜੀ ਨਾਨਕਸਰ ਠਾਠ ਮਹਿਲ ਕਲਾਂ ਤੋਂ ਇਲਾਵਾ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰੀ ਜਥੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਪੱਲਣ, ਹਰਨੇਕ ਸਿੰਘ ਨੇਕੀ, ਜੈਪਾਲ ਸਿੰਘ ਪੱਲਣ, ਰਾਮ ਸਿੰਘ ਮੰਡੇਰ, ਧਨਜੀਤ ਸਿੰਘ, ਮੋਨੂੰ ਕਿੰਗ, ਇੰਦਰਵੀਰ ਸਿੰਘ, ਅੰਮ੍ਰਿਤ ਸਿੰਘ ਕਾਲਾ, ਲਾਭ ਸਿੰਘ ਲਾਭੀ ਅਤੇ ਪਰਮਜੀਤ ਸਿੰਘ ਗਾਂਧੀ ਹਾਜ਼ਰ ਸਨ।
ਪਿਛਲੀ ਖ਼ਬਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨੇ ਭਗਵੰਤ ਮਾਨ ਸਰਕਾਰ : ਦਾਮਨ ਥਿੰਦ ਬਾਜਵਾ ਡੀ.ਏ., ਪੁਰਾਣੀ ਪੈਨਸ਼ਨ ਬਹਾਲੀ... ਅਗਲੀ ਖ਼ਬਰ ਨਰਸਿੰਗ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।