ਨਾਮਵਰ ਸਾਹਿਤਕਾਰ ਮੋਹਨ ਸ਼ਰਮਾ ਨੂੰ ਸ਼ਖ਼ਸੀਅਤਾਂ ਵਲੋਂ ਸ਼ਰਧਾਂਜਲੀਆਂ
ਸੰਗਰੂਰ, 17 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਚੌਧਰੀ ਨੰਦ ਲਾਲ ਗਾਂਧੀ)–ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ ਸਮਾਜ ਸੇਵੀ ਮੋਹਨ ਸ਼ਰਮਾ ਜਿਨ੍ਹਾਂ ਦਾ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਅੱਜ ਸਥਾਨਕ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਪਾਇਆ ਗਿਆ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਆਪ ਆਗੂ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਅਤੇ ਸਮਸ਼ਾਨਘਾਟ ਕਿਸ਼ਨਪੁਰਾ ਵਲੋਂ ਅਵਤਾਰ ਸਿੰਘ ਤਾਰੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੋਹਨ ਸ਼ਰਮਾ ਦੀ ਜ਼ਿੰਦਗੀ ਬਾਰੇ ਵੱਖ ਵੱਖ ਪੱਖਾਂ ਦਾ ਵਰਨਣ ਕੀਤਾ।
ਸੰਗਰੂਰ, 17 ਨਵੰਬਰ (ਸੁਖਵਿੰਦਰ ਸਿੰਘ ਫੁੱਲ, ਚੌਧਰੀ ਨੰਦ ਲਾਲ ਗਾਂਧੀ)–ਪੰਜਾਬੀ ਦੇ ਨਾਮਵਰ ਸਾਹਿਤਕਾਰ ਅਤੇ ਸਮਾਜ ਸੇਵੀ ਮੋਹਨ ਸ਼ਰਮਾ ਜਿਨ੍ਹਾਂ ਦਾ ਪਿਛਲੇ ਦਿਨੀਂ ਇੱਕ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ, ਨਮਿੱਤ ਪਾਠ ਦਾ ਭੋਗ ਅੱਜ ਸਥਾਨਕ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਪਾਇਆ ਗਿਆ। ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਵਿਧਾਇਕ ਨਰਿੰਦਰ ਕੌਰ ਭਰਾਜ, ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਆਪ ਆਗੂ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਅਤੇ ਸਮਸ਼ਾਨਘਾਟ ਕਿਸ਼ਨਪੁਰਾ ਵਲੋਂ ਅਵਤਾਰ ਸਿੰਘ ਤਾਰੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਮੋਹਨ ਸ਼ਰਮਾ ਦੀ ਜ਼ਿੰਦਗੀ ਬਾਰੇ ਵੱਖ ਵੱਖ ਪੱਖਾਂ ਦਾ ਵਰਨਣ ਕੀਤਾ। ਜਗਜੀਤ ਸਿੰਘ ਜਨਰਲ ਸਕੱਤਰ ਸੀਨੀਅਰ ਸਿਟੀਜਨ ਭਲਾਈ ਸੰਸਥਾ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ, ਏ.ਪੀ ਸਿੰਘ ਬਾਬਾ, ਡਾ. ਏ.ਐੱਸ. ਮਾਨ, ਸੁਰਿੰਦਰ ਸ਼ਰਮਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੁਗੇਸ਼ ਸ਼ਰਮਾ ਐੱਸ.ਪੀ, ਡਾ. ਜਸਵੀਤ ਸ਼ਰਮਾ, ਕੇਵਲ ਸਿੰਘ ਤੂਰ, ਭਾਜਪਾ ਆਗੂ ਓਂਕਾਰ ਸਿੰਘ, ਭਾਜਪਾ ਆਗੂ ਜਤਿੰਦਰ ਕਾਲੜਾ, ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇੰਨਫੋਟੈੱਕ ਪੰਜਾਬ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ ਕਾਲਜ ਕੌਂਸਲ ਮਸਤੂਆਣਾ, ਸਰਜੀਵਨ ਜਿੰਦਲ, ਅਮਨਦੀਪ ਸਿੰਘ ਪੂਨੀਆ, ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਡਾ. ਕੁਲਦੀਪ ਸਿੰਘ ਰੇੜੀ, ਕਮਲ ਅਨੰਦ ਐਡਵੋਕੇਟ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਦਲਜੀਤ ਸਿੰਘ ਸੇਖੋਂ ਐਡਵੋਕੇਟ, ਲਲਿਤ ਗਰਗ ਐਡਵੋਕੇਟ, ਮਹਿੰਦਰਪਾਲ ਸਿੰਘ ਪਾਹਵਾ ਐਡਵੋਕੇਟ, ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ, ਪ੍ਰੋ. ਸੰਤੋਖ ਕੌਰ, ਪਾਲੀਰਾਮ ਬਾਂਸਲ, ਓ.ਪੀ ਅਰੋੜਾ, ਸੁਖਜੀਤ ਸਿੰਘ ਰਮਲਾ, ਰਸ਼ਪਿੰਦਰ ਸਿੰਘ, ਮੂਲਚੰਦ ਸ਼ਰਮਾ, ਰਾਜ ਕੁਮਾਰ ਅਰੋੜਾ, ਜਸਵਿੰਦਰ ਸਿੰਘ ਪ੍ਰਿੰਸ, ਦਲਬਾਰ ਸਿੰਘ ਚੱਠੇ, ਬਲਵੰਤ ਸਿੰਘ ਜੋਗਾ, ਕਰਮ ਸਿੰਘ ਜਖਮੀ, ਸੁਖਵਿੰਦਰ ਸਿੰਘ ਲੋਟੇ, ਬਲਰਾਜ ਓਬਰਾਏ ਬਾਜੀ, ਜੀਤ ਹਰਜੀਤ, ਜੰਗ ਸਿੰਘ ਫੱਟੜਾ, ਕੁਲਵੰਤ ਕਸਕ, ਰਾਕੇਸ਼ ਸ਼ਰਮਾ, ਹਰਜੀਤ ਸਿੰਘ ਢੀਂਗਰਾ, ਕੁਲਵਿੰਦਰ ਕੌਰ ਢੀਂਗਰਾ, ਧਰਮੀ ਤੁੰਗਾਂ, ਮੰਜੁਲਾ ਸ਼ਰਮਾ, ਡਾ. ਕਿਰਪਾਲ ਸਿੰਘ, ਪ੍ਰਿੰ. ਜਗਦੇਵ ਸਿੰਘ ਸੋਹੀ, ਡਾ. ਭਗਵੰਤ ਸਿੰਘ, ਡਾ. ਭਗਵਾਨ ਸਿੰਘ, ਗੁਰਨਾਮ ਸਿੰਘ, ਅਨੋਖ ਸਿੰਘ ਵਿਰਕ, ਪਰਮਜੀਤ ਸਿੰਘ ਟਿਵਾਣਾ, ਗੁਰਮੇਲ ਸਿੰਘ ਜੌਹਲ, ਹਰਜੀਤ ਸਿੰਘ ਸਿੱਧੂ ਪ੍ਰਧਾਨ, ਸੁਸ਼ੀਲ ਗੋਇਲ, ਲਖਵਿੰਦਰ ਗਰਗ, ਗੁਰਦੀਪ ਸਿੰਘ ਲਾਲੀ, ਗੁਰਪ੍ਰੀਤ ਸਿੰਘ, ਨਰੇਸ਼ ਕੁਮਾਰ, ਸੁਰਜੀਤ ਸਿੰਘ ਕਾਲੀਆ, ਸਤਨਾਮ ਸਿੰਘ ਦਮਦਮੀ ਪ੍ਰਧਾਨ ਆਲ ਇੰਡੀਆ ਟਾਂਕ ਕਸ਼ੱਤਰੀ ਸਭਾ, ਵਰਿੰਦਰ ਸਿੰਘ ਬਜਾਜ, ਪ੍ਰਿਤਪਾਲ ਸਿੰਘ ਆਹਲੂਵਾਲੀਆ, ਅਮਰਜੀਤ ਸਿੰਘ ਟੀਟੂ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ, ਵਿਜੈ ਸਾਹਨੀ, ਰਣਜੋਧ ਸਿੰਘ, ਭੁਪਿੰਦਰ ਸਿੰਘ ਜੱਸੀ, ਹਰਦਿਆਲ ਸਿੰਘ ਖਹਿਰਾ, ਨਾਹਰ ਸਿੰਘ ਸਾਬਕਾ ਡੀ.ਐੱਸ.ਪੀ, ਡਾ. ਨਰਵਿੰਦਰ ਕੌਸ਼ਲ, ਸੁਰਿੰਦਰਪਾਲ ਸਿੰਘ ਸਿਦਕੀ, ਬਹਾਦਰ ਸਿੰਘ ਰਾਓ, ਰਣਜੀਤ ਸਿੰਘ ਆਜ਼ਾਦ ਕਾਂਝਲਾ, ਡਾ. ਇਕਬਾਲ ਸਿੰਘ ਸਕਰੌਦੀ, ਬਬਲੀਸ਼ ਗਰਗ, ਡਾ. ਹਰਪ੍ਰੀਤ ਸਿੰਘ ਭੰਡਾਰੀ, ਨਰਿੰਦਰ ਗੁਪਤਾ ਆਰਕੀਟੈਕਚਰ ਅਤੇ ਹੋਰਨਾਂ ਨੇ ਮੋਹਨ ਸ਼ਰਮਾ ਦੇ ਪਤਨੀ ਊਸ਼ਾ ਸ਼ਰਮਾ, ਬੇਟੇ ਸੁਖਵਿੰਦਰ ਸ਼ਰਮਾ, ਨੂੰਹ ਸਿਮਰਨ, ਪੋਤਰੇ ਅਭਿਸ਼ੇਕ ਸ਼ਰਮਾ, ਪੋਤਰੀ ਤਨੀਕਾ, ਭਰਾ ਬ੍ਰਿਜਲਾਲ ਸ਼ਰਮਾ , ਬਲਦੇਵ ਕ੍ਰਿਸ਼ਨ , ਨੰਦ ਲਾਲ ਅਤੇ ਸੋਹਨ ਲਾਲ ਸਮੇਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।