ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਗਾਇਆ
ਲਹਿਰਾਗਾਗਾ, 19 ਨਵੰਬਰ (ਅਸ਼ੋਕ ਗਰਗ) - ਸ੍ਰੀ ਸਨਾਤਨ ਧਰਮ ਉਤਸਵ ਅਤੇ ਵੈਲਫੇਅਰ ਕਮੇਟੀ ਯੂਥ ਲਹਿਰਾਗਾਗਾ ਵੱਲੋਂ ਫਰੈਂਡਜ਼ ਫਾਰ ਕਾਜ਼ ਫਾਊਂਡੇਸ਼ਨ ਕੈਨੇਡਾ ਅਤੇ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਮੈਮੋਰੀਅਲ ਟਰੱਸਟ ਦੇ ਸਹਿਯੋਗ ਨਾਲ ਲੈਫਟੀਨੈਂਟ ਕਰਨਲ ਨਿਤਿਨ ਭਾਟੀਆ ਦੀ ਯਾਦ ਵਿੱਚ ਮੰਡੀ ਵਾਲੀ ਧਰਮਸ਼ਾਲਾ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਟਰੱਸਟ ਦੇ ਮੁਖੀ ਯੋਗੇਸ਼ ਭਾਟੀਆ ਵੱਲੋਂ ਕੀਤਾ ਗਿਆ।
ਅਜੀਤ ਡੈਸਕ
20-11-2026