20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਸਵਰਗੀ ਕੌਂਸਲਰ ਦੀਪਕ ਸ਼ਰਮਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ਰਧਾਂਜਲੀ ਦਿੱਤੀ

ਅਹਿਮਦਗੜ੍ਹ, 19 ਨਵੰਬਰ (ਰਣਧੀਰ ਸਿੰਘ ਮਹੋਲੀ/ ਰਵਿੰਦਰ ਪੁਰੀ) - ਪਿਛਲੇ ਦਿਨੀ ਸ਼ਹਿਰ ਦੇ ਨਾਮੀ ਗੌਤਮ ਪਰਿਵਾਰ ਅਤੇ ਸ਼ਹਿਰੀ ਕਾਂਗਰਸ ਪ੍ਰਧਾਨ ਕੌਂਸਲਰ ਦੀਪਕ ਸ਼ਰਮਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਗ੍ਰਹਿ ਵਿਖੇ ਜਾ ਕੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਦੀਪਕ ਸ਼ਰਮਾ ਦਾ ਅਚਾਨਕ ਵਿਛੋੜਾ ਕਾਂਗਰਸ ਪਾਰਟੀ ਅਤੇ ਇਲਾਕੇ ਲਈ ਵੱਡਾ ਘਾਟਾ ਹੈ।

ਅਜੀਤ ਡੈਸਕ 20-11-2026
ਅਹਿਮਦਗੜ੍ਹ, 19 ਨਵੰਬਰ (ਰਣਧੀਰ ਸਿੰਘ ਮਹੋਲੀ/ ਰਵਿੰਦਰ ਪੁਰੀ) - ਪਿਛਲੇ ਦਿਨੀ ਸ਼ਹਿਰ ਦੇ ਨਾਮੀ ਗੌਤਮ ਪਰਿਵਾਰ ਅਤੇ ਸ਼ਹਿਰੀ ਕਾਂਗਰਸ ਪ੍ਰਧਾਨ ਕੌਂਸਲਰ ਦੀਪਕ ਸ਼ਰਮਾ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨ੍ਹਾਂ ਦੇ ਪਰਿਵਾਰ ਦੇ ਨਾਲ ਗ੍ਰਹਿ ਵਿਖੇ ਜਾ ਕੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ। ਉਨ੍ਹਾਂ ਕਿਹਾ ਕਿ ਦੀਪਕ ਸ਼ਰਮਾ ਦਾ ਅਚਾਨਕ ਵਿਛੋੜਾ ਕਾਂਗਰਸ ਪਾਰਟੀ ਅਤੇ ਇਲਾਕੇ ਲਈ ਵੱਡਾ ਘਾਟਾ ਹੈ। ਉਹ ਲੋਕਾਂ ਦੀ ਸੇਵਾ ਅਤੇ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਸਮਰਪਿਤ ਰਹੇ। ਚੰਨੀ ਨੇ ਕਿਹਾ ਕਿ ਦੁੱਖ ਦੀ ਇਸ ਘੜੀ ਵਿੱਚ ਉਹ ਪਰਿਵਾਰ ਦੇ ਨਾਲ ਖੜ੍ਹੇ ਹਨ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਪਰਿਵਾਰ ਨੂੰ ਇਹ ਅਸਹਿਣਯੋਗ ਦੁੱਖ ਸਹਿਣ ਦੀ ਸ਼ਕਤੀ ਬਖ਼ਸ਼ੇ। ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦੀਪਕ ਸ਼ਰਮਾ ਦੀਆਂ ਸਮਾਜਿਕ ਅਤੇ ਸਿਆਸੀ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਤੇ ਸੀਨੀਅਰ ਕਾਂਗਰਸੀ ਆਗੂ ਸਿਮਰਨ ਕੌਰ ਮਾਨ, ਮਾਧੁਰੀ ਸ਼ਰਮਾ, ਜਸਵਿੰਦਰ ਸ਼ਰਮਾ, ਭੋਜਰਾਜ ਸ਼ਰਮਾ, ਨਵਦੀਪ ਸ਼ਰਮਾ, ਦਵਿੰਦਰ ਸ਼ਰਮਾ, ਕਮਲ ਨੈਨ ਸ਼ਰਮਾ, ਆਸ਼ੂ ਸ਼ਰਮਾ, ਗਾਇਤਰੀ, ਸਰਸਵਤੀ, ਹਾਰਦਿਕ ਸ਼ਰਮਾ, ਉਮਾ ਸ਼ਰਮਾ, ਪ੍ਰੀਆ ਸ਼ਰਮਾ, ਈਸ਼ਾ ਸ਼ਰਮਾ, ਐਡਵੋਕੇਟ ਨੰਦਨ ਸ਼ਰਮਾ ਪ੍ਰੀਕਸ਼ਤ ਸ਼ਰਮਾ, ਮੋਹਨੀਸ਼ ਸ਼ਰਮਾ, ਕਪਿਸ਼ ਸ਼ਰਮਾ, ਚੇਅਰਮੈਨ ਸਾਜਿਦ ਖਾਨ, ਡਾ ਰਵੀ ਸ਼ਰਮਾ, ਜੱਗਾ ਰਾਮ ਧਰਮਸੋਤ ,ਰਮੇਸ਼ ਧੀਰ ਆਦਿ ਮੌਜੂਦ ਸਨ।
ਪਿਛਲੀ ਖ਼ਬਰ 22 ਦੇ ਨਕੋਦਰ ਧਰਨੇ ਦੀ ਤਿਆਰੀ ਸੰਬੰਧੀ ਕੀਤੀ ਮੀਟਿੰਗ ਅਗਲੀ ਖ਼ਬਰ ਡਾ. ਸੁਖਮਿੰਦਰ ਪਰਮਾਰ ਦੀ ਪੁਸਤਕ ਦਾ ਨਵਾਂ ਐਡੀਸ਼ਨ ਲੋਕ ਅਰਪਣ ਭਾਸ਼ਾ ਵਿਭਾਗ ਵਲੋਂ ਕਰਵਾਏ ਸਮਾਰੋਹ ਵਿਚ ਪਹੁੰਚੀਆਂ ਸ਼ਖ਼ਸੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।