25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਸੰਤ ਅਤਰ ਸਿੰਘ ਅਕਾਲ ਅਕੈਡਮੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ

ਮੂਨਕ, ਪਿੰਡ ਦੇਹਲਾ ਸ਼ੀਹਾਂ ਦੇ ਸਵਰਗੀ ਵੈਦ ਆਤਮਾ ਸਿੰਘ ਬਾਗੜੀ ਦਾ ਜੀਵਨ ਸਖ਼ਤ ਮਿਹਨਤ, ਸਾਦਗੀ, ਸੇਵਾ ਭਾਵਨਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਰਪਿਤ ਰਿਹਾ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਨਾ ਸਿਰਫ਼ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਇਆ, ਸਗੋਂ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ।

ਅਜੀਤ ਡੈਸਕ 25-11-2026
ਮੂਨਕ, ਪਿੰਡ ਦੇਹਲਾ ਸ਼ੀਹਾਂ ਦੇ ਸਵਰਗੀ ਵੈਦ ਆਤਮਾ ਸਿੰਘ ਬਾਗੜੀ ਦਾ ਜੀਵਨ ਸਖ਼ਤ ਮਿਹਨਤ, ਸਾਦਗੀ, ਸੇਵਾ ਭਾਵਨਾ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਸਮਰਪਿਤ ਰਿਹਾ। ਉਨ੍ਹਾਂ ਨੇ ਆਪਣੀ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਨਾਲ ਨਾ ਸਿਰਫ਼ ਆਪਣੇ ਪਰਿਵਾਰ ਨੂੰ ਖੁਸ਼ਹਾਲ ਬਣਾਇਆ, ਸਗੋਂ ਪਿੰਡ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਵੀ ਆਪਣੀ ਵੱਖਰੀ ਪਹਿਚਾਣ ਕਾਇਮ ਕੀਤੀ। ਵੈਦ ਆਤਮਾ ਸਿੰਘ ਬਾਗੜੀ ਦਾ ਜਨਮ ਸੰਨ 1940 ਵਿੱਚ ਪਿੰਡ ਦੇਹਲਾ ਸ਼ੀਹਾਂ ਵਿਖੇ ਪਿਤਾ ਜਾਗਰ ਸਿੰਘ ਅਤੇ ਮਾਤਾ ਇੰਦੋ ਕੌਰ ਦੇ ਘਰ ਹੋਇਆ। ਸੰਨ 1955 ਵਿੱਚ ਉਨ੍ਹਾਂ ਦਾ ਵਿਆਹ ਸੁਰਜੀਤ ਕੌਰ ਪੁੱਤਰੀ ਸ੍ਰ ਮਿੱਤ ਸਿੰਘ ਪਿੰਡ ਬੋਹੜਾਵਾਲ ਨਾਲ ਹੋਇਆ। ਉਨ੍ਹਾਂ ਨੇ ਖੇਤੀਬਾੜੀ ਦੇ ਨਾਲ-ਨਾਲ ਹੋਰ ਸਹਾਇਕ ਧੰਦੇ ਅਪਣਾਏ ਅਤੇ ਦਿਨ-ਰਾਤ ਸਖ਼ਤ ਮਿਹਨਤ ਕੀਤੀ। ਉਨ੍ਹਾਂ ਦੀ ਇਸੇ ਮਿਹਨਤ ਅਤੇ ਲਗਨ ਦਾ ਨਤੀਜਾ ਸੀ ਕਿ ਪੰਜ ਏਕੜ ਤੋਂ ਸ਼ੁਰੂ ਹੋਇਆ ਸਫ਼ਰ 21 ਏਕੜ ਜ਼ਮੀਨ ਤੱਕ ਪਹੁੰਚਿਆ। ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਪੁੱਤਰੀ ਮਨਜੀਤ ਕੌਰ ਅਤੇ ਪੁੱਤਰ ਗੁਰਮੀਤ ਸਿੰਘ ਹਨ। ਪੁੱਤਰ ਗੁਰਮੀਤ ਸਿੰਘ ਨੇ ਉੱਚ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਐਸ.ਡੀ.ਓ. ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਅਤੇ ਇਸ ਸਮੇਂ ਕਲਿਆਣ ਰੱਖੜਾ ਵਿਖੇ ਤਾਇਨਾਤ ਹਨ। ਉਨ੍ਹਾਂ ਦੇ ਪਰਿਵਾਰ ਦੀ ਅਗਲੀ ਪੀੜ੍ਹੀ ਵਿੱਚ ਵੱਡੀ ਪੋਤੀ ਅਮਨਪ੍ਰੀਤ ਕੌਰ ਥਾਪਰ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ ਵਿਖੇ ਪ੍ਰੋਫੈਸਰ ਵਜੋਂ ਸੇਵਾਵਾਂ ਨਿਭਾ ਰਹੀ ਹੈ। ਛੋਟੀ ਪੋਤੀ ਨਵਨੀਤ ਕੌਰ ਪੀ.ਸੀ.ਐੱਸ. ਸਿਵਲ ਜੱਜ ਵਜੋਂ ਸੇਵਾਵਾਂ ਨਿਭਾ ਰਹੀ ਹੈ, ਜਦਕਿ ਪੋਤਾ ਲਖਵਿੰਦਰ ਸਿੰਘ ਬਾਗੜੀ ਆਪਣੀ ਉੱਚ ਸਿੱਖਿਆ ਪ੍ਰਾਪਤ ਕਰ ਰਿਹਾ ਹੈ। ਆਪ ਇੱਕ ਤਜਰਬੇਕਾਰ ਵੈਦ ਵਜੋਂ ਵੀ ਜਾਣੇ ਜਾਂਦੇ ਸਨ। ਹੱਡੀਆਂ ਦੀ ਸੱਟ ਅਤੇ ਲੱਤਾਂ-ਬਾਹਾਂ ਟੁੱਟਣ ਦੀ ਸੂਰਤ ਵਿੱਚ ਉਹ ਆਪਣੇ ਰਵਾਇਤੀ ਤਜਰਬੇ ਅਤੇ ਹੁਨਰ ਨਾਲ ਲੋਕਾਂ ਦੀ ਸੇਵਾ ਕਰਦੇ ਸਨ। ਸਵਰਗੀ ਵੈਦ ਆਤਮਾ ਸਿੰਘ ਬਾਗੜੀ ਨਮਿੱਤ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ ਮਿਤੀ 25 ਨਵੰਬਰ 2026, ਦਿਨ ਬੁੱਧਵਾਰ ਨੂੰ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ , ਪਿੰਡ ਦੇਹਲਾ ਸ਼ੀਹਾਂ ਵਿਖੇ 12 ਵਜੇ 1 ਤੋਂ ਇਕ ਵਜੇ ਤੱਕ ਹੋਵੇਗੀ। ਜਿੱਥੇ ਸਮੂਹ ਪਰਿਵਾਰ ਰਿਸ਼ਤੇਦਾਰਾਂ, ਸਾਕ-ਸਬੰਧੀਆਂ, ਦੋਸਤ-ਮਿੱਤਰ, ਪਿੰਡ ਵਾਸੀ ਸਮਾਜਿਕ ਧਾਰਮਿਕ ਰਾਜਸੀ ਅਤੇ ਇਲਾਕਾ ਨਿਵਾਸੀ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਵੱਲੋ- ਪ੍ਰਵੀਨ ਮਦਾਨ, ਮੂਨਕ
ਪਿਛਲੀ ਖ਼ਬਰ ਸੰਗਰੂਰ ਦੀ ਕੂੜਾ ਪ੍ਰਬੰਧਨ ਪ੍ਰਣਾਲੀ ਨਿਆਂਇਕ ਜਾਂਚ ਦੇ ਘੇਰੇ ਵਿੱਚ ਕੂੜਾ ਪ੍ਰੋਸੈਸਿੰਗ ਅਤੇ ਨਿਪਟਾਰਾ ਕੇਂਦਰ ਸਥਾਪਤ ਨਾ... ਅਗਲੀ ਖ਼ਬਰ ਜਥੇਦਾਰ ਧਾਮੀ ਦਾ ਛੇਵੀਂ ਵਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਬਣਨ ’ਤੇ ਆਗੂਆਂ ਵਲੋਂ ਭਾਰੀ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।