25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਉੱਘੇ ਪ੍ਰਵਾਸੀ ਪੰਜਾਬੀ ਜਗਪਾਲ ਸਿੰਘ ਖੰਗੂੜਾ ਦਾ ਸਸਕਾਰ 26 ਨੂੰ

ਅਹਿਮਦਗੜ੍ਹ, 24 ਨਵੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਸਤਵੀਰ ਸਿੰਘ ਸੱਤੀ ਖਗੂੰੜਾ ਯੂ. ਕੇ ਦੇ ਸਤਿਕਾਰਯੋਗ ਪਿਤਾ ਸਵ.

ਅਜੀਤ ਡੈਸਕ 25-11-2026
ਅਹਿਮਦਗੜ੍ਹ, 24 ਨਵੰਬਰ (ਰਵਿੰਦਰ ਪੁਰੀ)-ਸਾਬਕਾ ਵਿਧਾਇਕ ਜਸਵੀਰ ਸਿੰਘ ਜੱਸੀ ਖੰਗੂੜਾ ਅਤੇ ਸਤਵੀਰ ਸਿੰਘ ਸੱਤੀ ਖਗੂੰੜਾ ਯੂ.ਕੇ ਦੇ ਸਤਿਕਾਰਯੋਗ ਪਿਤਾ ਸਵ. ਜਗਪਾਲ ਸਿੰਘ ਖੰਗੂੜਾ ਦਾ ਅੰਤਿਮ ਸਸਕਾਰ 26 ਨਵੰਬਰ ਨੂੰ ਪਿੰਡ ਲਤਾਲਾ ਵਿਖੇ ਕਰਨ ਦਾ ਫੈਸਲਾ ਲਿਆ ਗਿਆ ਹੈ। ਬੀਤੇ ਕੱਲ ਅਕਾਲ ਚਲਾਣਾ ਕਰ ਗਏ ਜਗਪਾਲ ਸਿੰਘ ਖੰਗੂੜਾ ਪੰਜਾਬ ਦੇ ਨਾਮਵਰ ਸ਼ਖਸ਼ੀਅਤ ਸਨ। ਜਿਨ੍ਹਾਂ ਦੇ ਅੰਤਿਮ ਸਸਕਾਰ ਮੌਕੇ ਦੇਸ਼ ਵਿਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਲੋਕਾਂ ਦੇ ਆਉਣ ਦੀ ਸ਼ਮੂਲਿਅਤ ਨੂੰ ਦੇਖਦਿਆਂ ਪਰਿਵਾਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਪੰਜਾਬ ਕਾਂਗਰਸ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਪਰਗਟ ਸਿੰਘ ਗਰੇਵਾਲ, ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਐੱਮ.ਪੀ. ਪੰਜਾਬ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਸਾਬਕਾ ਕੇਦਰੀ ਮੰਤਰੀ ਐੱਮ.ਪੀ. ਮਨੀਸ਼ ਤਿਵਾੜੀ, ਡਾ. ਅਮਰ ਸਿੰਘ ਬੋਪਾਰਾਏ ਐੱਮ.ਪੀ. ਪ੍ਰਦੇਸ਼ ਕਾਂਗਰਸ ਜਨ: ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਹਲਕਾ ਦਾਖਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਮੰਤਰੀ ਤੇਜ ਪ੍ਰਤਾਪ ਸਿੰਘ ਕੋਟਲੀ, ਜਵਰ ਸਿੰਘ ਗਰੇਵਾਲ ਧੂਲਕੋਟ ਯੂਐਸਏ, ਤਜਿੰਦਰ ਸਿੰਘ ਸੇਖੋ ਯੂਕੇ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਕਾਂਗਰਸ ਪਾਰਟੀ ਹਲਕਾ ਅਮਰਗੜ੍ਹ ਦੇ ਸੀਨੀਅਰ ਆਗੂ ਬੀਬੀ ਅਮਨਦੀਪ ਕੌਰ ਖੰਗੂੜਾ, ਸਾਬਕਾ ਚੇਅਰਮੈਨ ਜੱਗਾ ਰਾਮ ਧਰਮ ਸੋਤ, ਹਰਜਿੰਦਰ ਸਿੰਘ ਕਾਕਾ ਨੱਥੂ ਮਾਜਰਾ, ਸਰਪੰਚ ਸਗੀਰ ਮੁਹੰਮਦ ਦਹਲੀਜ ਕਲਾ, ਸਾਬਕਾ ਸਰਪੰਚ ਜਗਦੇਵ ਭੋਲਾ ਛੰਨਾ, ਕੌਂਸਲਰ ਕਮਿੱਕਰ ਰਾਮ ਕੌਂਸਲਰ ਮਨਦੀਪ ਬਦਨ, ਸਾਬਕਾ ਕੌਂਸਲਰ ਰਕੇਸ਼ ਸ਼ਾਹੀ, ਸਾਬਕਾ ਕੌਂਸਲਰ ਜਸਵਿੰਦਰ ਸਿੰਘ ਲਾਲੀ, ਸਾਹਿਦ ਖਾਨ, ਸਾਬਕਾ ਸਰਪੰਚ ਰੁਪਿੰਦਰ ਸਿੰਘ ਪਿੰਦੂ ਕੰਗਣ ਵਾਲ, ਗੁਰਵਿੰਦਰ ਸਿੰਘ ਰਟੌਲ ਫਲੇਵਾਲ ਆਦਿ ਨੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਪਿਛਲੀ ਖ਼ਬਰ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਪੰਜਾਬ ਦੇ ਭਵਿੱਖ ਲਈ ਚੰਗਾ ਸੁਨੇਹਾ-ਅਰਵਿੰਦ ਖੰਨਾ ਅਗਲੀ ਖ਼ਬਰ ਕਰੰਟ ਲੱਗਣ ਕਾਰਨ ਵਿਅਕਤੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।