26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਸਪੋਰਟਸ ਐਂਡ ਅਥਲੈਟਿਕ ਮੀਟ ਕਰਵਾਈ

ਛਾਜਲੀ, 25 ਨਵੰਬਰ (ਅਜਾਇਬ ਸਿੰਘ)-ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿਖੇ 20 ਅਤੇ 21 ਨਵੰਬਰ 2026 ਨੂੰ 15ਵੀਂ ਸਪੋਰਟਸ ਐਂਡ ਅਥਲੈਟਿਕ-ਮੀਟ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।

ਅਜੀਤ ਡੈਸਕ 26-11-2026
ਛਾਜਲੀ, 25 ਨਵੰਬਰ (ਅਜਾਇਬ ਸਿੰਘ)-ਹੋਲੀ ਹਾਰਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਛਾਜਲੀ ਵਿਖੇ 20 ਅਤੇ 21 ਨਵੰਬਰ 2026 ਨੂੰ 15ਵੀਂ ਸਪੋਰਟਸ ਐਂਡ ਅਥਲੈਟਿਕ-ਮੀਟ ਉਤਸ਼ਾਹ ਅਤੇ ਜੋਸ਼ ਨਾਲ ਕਰਵਾਈ ਗਈ। ਇਸ ਖੇਡ ਸਮਾਗਮ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ। ਖੇਡਾਂ ਦੌਰਾਨ ਸਕੂਲ ਦੇ ਚਾਰੇ ਹਾਊਸਾਂ ਮਦਰ ਟੈਰੇਸਾ, ਮਹਾਤਮਾ ਗਾਂਧੀ, ਕਲਪਨਾ ਚਾਵਲਾ ਅਤੇ ਸ਼ੇਕਸਪੀਅਰ ਹਾਊਸ ਵਿਚਕਾਰ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਅਥਲੈਟਿਕ-ਮੀਟ ਦੌਰਾਨ 30 ਮੀਟਰ, 100 ਮੀਟਰ ਅਤੇ 800 ਮੀਟਰ ਦੌੜ, 100 ਮੀਟਰ ਹਰਡਲ, 4×100 ਮੀਟਰ ਰਿਲੇਅ ਦੌੜ, ਸ਼ਾਟ ਪੁੱਟ, ਜੈਵਲਿਨ ਥਰੋਅ ਅਤੇ ਲੌਂਗ ਜੰਪ ਸਮੇਤ ਕਈ ਖੇਡ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਰੱਸਾ-ਕਸ਼ੀ, ਹੈਂਡਬਾਲ ਦਾ ਪ੍ਰਦਰਸ਼ਨੀ ਮੈਚ ਅਤੇ ਅਧਿਆਪਕਾਂ ਤੇ ਵਿਦਿਆਰਥੀਆਂ ਦੀਆਂ ਮਨੋਰੰਜਕ ਖੇਡਾਂ ਵੀ ਸਮਾਗਮ ਦਾ ਖਾਸ ਆਕਰਸ਼ਣ ਰਹੀਆਂ। ਇਸ ਮੌਕੇ ਸਕੂਲ ਦੇ ਚੇਅਰਮੈਨ ਸ੍ਰੀ ਮਨਦੀਪ ਚੱਠਾ, ਡਾਇਰੈਕਟਰ ਅਮ੍ਰਿਤਪਾਲ ਚੱਠਾ, ਪ੍ਰਿੰਸੀਪਲ ਮੈਡਮ ਕਾਮਨੀ ਸਿੰਗਲਾ, ਵਾਇਸ ਪ੍ਰਿੰਸੀਪਲ ਲਖਵਿੰਦਰ ਸਿੰਘ ਅਤੇ ਸਕੂਲ ਸਟਾਫ ਵੱਲੋਂ ਜੇਤੂ ਖਿਡਾਰੀਆਂ ਨੂੰ ਮੈਡਲ ਵੰਡ ਕੇ ਮੁਬਾਰਕਬਾਦ ਦਿੱਤੀ ਗਈ। ਜੇਤੂ ਕਲਪਨਾ ਚਾਵਲਾ ਹਾਊਸ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮਨਦੀਪ ਸਿੰਘ ਡੀ.ਪੀ.ਈ., ਹਰਮਿੰਦਰ ਸਿੰਘ ਡੀ.ਪੀ.ਈ., ਲਖਵਿੰਦਰ ਸਿੰਘ ਡੀ.ਪੀ.ਈ., ਕੋਚ ਅਮਨਦੀਪ ਸਿੰਘ ਅਤੇ ਸੀਨੀਅਰ ਕੋਆਰਡੀਨੇਟਰ ਮੈਡਮ ਜੋਤੀ ਬਾਂਸਲ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗੱਠਜੋੜ ਰਾਜਨੀਤਿਕ ਨਹੀਂ ਸਗੋਂ ਹਿੰਦੂ ਸਿੱਖਾਂ ਦਾ ਨਹੁੰ ਮਾਸ ਦਾ ਰਿਸ਼ਤਾ -ਜੱਸੀ ਮੰਨਵੀ ਅਗਲੀ ਖ਼ਬਰ ਚੈੱਕ ਦੇ ਕੇਸ ’ਚ ਵਿਅਕਤੀ ਨੂੰ ਇਕ ਸਾਲ ਦੀ ਸਜ਼ਾ, 10 ਲੱਖ ਰੁਪਏ ਹਰਜਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।