26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਘਰਾਂ ਉਪਰੋਂ ਲੰਘ ਰਹੀਆਂ 11 ਹਜ਼ਾਰ ਵੋਲਟੇਜ ਵਾਲ਼ੀਆਂ ਤਾਰਾਂ ਨੂੰ ਬਾਹਰ ਕੱਢਣ ਲਈ 22 ਲੱਖ 46 ਹਜ਼ਾਰ 760 ਰੁਪਏ ਦੀ ਰਾਸ਼ੀ ਜਾਰੀ

ਅਹਿਮਦਗੜ੍ਹ, 25 ਨਵੰਬਰ (ਸੁਖਜੀਤ ਸਿੰਘ ਖੇੜਾ)-ਸ਼ਮਸ਼ਾਨ ਘਾਟ ਵੈਲਫੇਅਰ ਕਮੇਟੀ ਅਹਿਮਦਗੜ੍ਹ ਛੰਨਾ ਵਲੋਂ ਪਿਛਲੇ ਦਿਨਾਂ ਤੋਂ 11 ਹਜ਼ਾਰ ਵੋਲਟੇਜ ਬਿਜਲੀ ਵਾਲੀਆਂ ਤਾਰਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕੱਢਣ ਦੀ ਮੰਗ ਤੇ ਗੌਰ ਕਰਦਿਆਂ ਅੱਜ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉੱਭੀ ਰਾਹੀਂ ਪਾਵਰਕਾਮ ਦੇ ਅਧਿਕਾਰੀਆਂ ਅਤੇ ਸਾਥੀ ਕੌਂਸਲਰਾਂ ਨੂੰ 22 ਲੱਖ 46 ਹਜਾਰ 760 ਰੁਪਏ ਦਾ ਚੈੱਕ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਉੱਭੀ ਨੇ ਦੱਸਿਆ ਸ਼ਹਿਰ ਦੇ ਵਾਰਡ ਨੰਬਰ 9 ਅਤੇ 10 ਤੋਂ 11 ਹਜ਼ਾਰ ਵੋਲਟੇਜ ਵਾਲੀਆਂ ਤਾਰਾਂ ਲੰਮੇ ਸਮੇਂ ਤੋਂ ਰਿਹਾਇਸ਼ੀ ਇਲਾਕੇ ਵਿੱਚੋਂ ਦੀ ਗੁਜਰਦੀਆਂ ਸਨ, ਜਿਸ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਸੀ।

ਅਜੀਤ ਡੈਸਕ 26-11-2026
ਅਹਿਮਦਗੜ੍ਹ, 25 ਨਵੰਬਰ (ਸੁਖਜੀਤ ਸਿੰਘ ਖੇੜਾ)-ਸ਼ਮਸ਼ਾਨ ਘਾਟ ਵੈਲਫੇਅਰ ਕਮੇਟੀ ਅਹਿਮਦਗੜ੍ਹ ਛੰਨਾ ਵਲੋਂ ਪਿਛਲੇ ਦਿਨਾਂ ਤੋਂ 11 ਹਜ਼ਾਰ ਵੋਲਟੇਜ ਬਿਜਲੀ ਵਾਲੀਆਂ ਤਾਰਾਂ ਨੂੰ ਰਿਹਾਇਸ਼ੀ ਇਲਾਕਿਆਂ ਤੋਂ ਦੂਰ ਕੱਢਣ ਦੀ ਮੰਗ ਤੇ ਗੌਰ ਕਰਦਿਆਂ ਅੱਜ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ, ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਉੱਭੀ ਰਾਹੀਂ ਪਾਵਰਕਾਮ ਦੇ ਅਧਿਕਾਰੀਆਂ ਅਤੇ ਸਾਥੀ ਕੌਂਸਲਰਾਂ ਨੂੰ 22 ਲੱਖ 46 ਹਜਾਰ 760 ਰੁਪਏ ਦਾ ਚੈੱਕ ਸੌਂਪਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਲਜੀਤ ਸਿੰਘ ਉੱਭੀ ਨੇ ਦੱਸਿਆ ਸ਼ਹਿਰ ਦੇ ਵਾਰਡ ਨੰਬਰ 9 ਅਤੇ 10 ਤੋਂ 11 ਹਜ਼ਾਰ ਵੋਲਟੇਜ ਵਾਲੀਆਂ ਤਾਰਾਂ ਲੰਮੇ ਸਮੇਂ ਤੋਂ ਰਿਹਾਇਸ਼ੀ ਇਲਾਕੇ ਵਿੱਚੋਂ ਦੀ ਗੁਜਰਦੀਆਂ ਸਨ, ਜਿਸ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਸੀ। ਸੋ ਇਲਾਕਾ ਨਿਵਾਸੀਆਂ ਦੀ ਮੰਗ ਨੂੰ ਮੰਨਦਿਆਂ ਵਿਧਾਇਕ ਗੱਜਣਮਾਜਰਾ ਨੇ ਇਹ ਰਾਸ਼ੀ ਜਾਰੀ ਕਰਵਾਈ ਅਤੇ ਪਾਵਰਕਾਮ ਅਧਿਕਾਰੀਆਂ ਨੂੰ ਇਹ ਤਾਰਾਂ ਬਾਹਰ ਕੱਢਣ ਦਾ ਹੁਕਮ ਕੀਤਾ। ਇਸ ਮੌਕੇ ਕੌਂਸਲਰ ਬਿੱਲੂ ਮਾਜਰੀ, ਕੌਂਸਲਰ ਸੰਜੇ ਸੂਦ, ਕੌਂਸਲਰ ਕਮਿੱਕਰ ਰਾਮ, ਕਾਰਜ ਸਾਧਕ ਅਫਸਰ ਅਸ਼ੀਸ਼ ਕੁਮਾਰ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰਪਾਲ ਸਿੰਘ, ਪਾਲੀ ਛੰਨਾ ਆਦਿ ਹਾਜਰ ਸਨ।
ਪਿਛਲੀ ਖ਼ਬਰ ਕਿਸਾਨ ਅੰਦੋਲਨ ਦਿਵਸ ਅੱਜ ਅਗਲੀ ਖ਼ਬਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅਕਾਲੀ-ਭਾਜਪਾ ਗੱਠਜੋੜ ’ਤੇ ਕੱਸਿਆ ਤੰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।