26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਲੋਕ ਆਰਗੈਨਿਕ ਉਤਪਾਦਾਂ ਨੂੰ ਖਰੀਦਣ ਲਈ ਅੱਗੇ ਆਉਣ - ਡਾ. ਮਾਨ

ਸੰਗਰੂਰ, 26 ਨਵੰਬਰ (ਧੀਰਜ ਪਸੋਰੀਆ)- ਆਰਗੈਨਿਕ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਲੋਕ ਆਰਗੈਨਿਕ ਉਤਪਾਦਾਂ ਨੂੰ ਖਰੀਦਣ ਲਈ ਅੱਗੇ ਆਓਣ। ਇਹ ਪ੍ਰਗਟਾਵਾ ਕਰਦਿਆਂ ਹੋਇਆ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਡਾ.

ਅਜੀਤ ਡੈਸਕ 27-11-2026
ਸੰਗਰੂਰ, 26 ਨਵੰਬਰ (ਧੀਰਜ ਪਸੋਰੀਆ)- ਆਰਗੈਨਿਕ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਲੋਕ ਆਰਗੈਨਿਕ ਉਤਪਾਦਾਂ ਨੂੰ ਖਰੀਦਣ ਲਈ ਅੱਗੇ ਆਓਣ।ਇਹ ਪ੍ਰਗਟਾਵਾ ਕਰਦਿਆਂ ਹੋਇਆ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਦੇ ਚੇਅਰਮੈਨ ਡਾ. ਅਮਰਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਜੇਕਰ ਲੋਕ ਆਰਗੈਨਿਕ ਫਸਲਾਂ ਕਣਕ,ਚੌਲ, ਸਬਜ਼ੀਆਂ ਦੇ ਨਾਲ ਨਾਲ ਹੋਰ ਉਤਪਾਦ ਖਰੀਦਣ ਲੱਗਣ ਤਾਂ ਹੀ ਕਿਸਾਨ ਆਰਗੈਨਿਕ ਖੇਤੀ ਕਰਨ ਲਈ ਉਤਸਾਹਤ ਹੋਣਗੇ। ਉਹਨਾਂ ਦੱਸਿਆ ਕਿ ਇਹ ਆਰਗੈਨਿਕ ਉਤਪਾਦ ਸੰਗਰੂਰ ਦੇ ਸਿਟੀ ਪਾਰਕ ਮੂਹਰੇ ਐਤਵਾਰ ਨੂੰ ਲੱਗਦੀ ਹਫਤਾਵਰੀ ਪਹਿਲ ਮੰਡੀ ਤੋਂ ਇਲਾਵਾ ਉੱਦਮੀ ਐਫਪੀਓ ਹੱਟ ਤੇ ਵੀ ਉਪਲਬਧ ਹਨ। ਲੋਕ ਹਾੜੀ ਮੌਕੇ ਆਰਗੈਨਿਕ ਕਣਕ ਅਤੇ ਸਾਉਣੀ ਮੌਕੇ ਆਰਗੈਨਿਕ ਚੌਲ ਖਰੀਦਣ। ਡਾ ਮਾਨ ਨੇ ਦੱਸਿਆ ਕਿ ਆਰਗੈਨਿਕ ਗੁੜ, ਸ਼ਕਰ,ਸਰੋ ਦਾ ਤੇਲ ਆਦਿ ਉਤਪਾਦ ਹਰ ਸਮੇਂ ਉਪਲਬਧ ਰਹਿੰਦੇ ਹਨ। ਡਾ. ਮਾਨ ਨੇ ਫਰਾਂਸ ਦੀ ਇੱਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਇੱਕ ਵਾਰ ਉੱਥੇ ਦੁੱਧ ਦਾ ਰੇਟ ਘੱਟ ਮਿਲਣ ਕਾਰਨ ਕਿਸਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਸਟੇਟ ਡੇਅਰੀ ਯੂਨੀਅਨ ਦੇ ਪ੍ਰਧਾਨ ਵੱਲੋਂ ਲੋਕਾਂ ਨੂੰ ਅਪੀਲ ਕਰਨ ਤੇ ਲੋਕਾਂ ਨੇ ਵੱਧ ਰੇਟ ਤੇ ਦੁੱਧ ਖਰੀਦਣਾ ਸ਼ੁਰੂ ਕਰ ਕੇ ਦੁੱਧ ਉਤਪਾਦਕਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ। ਇਸ ਲਈ ਜਰੂਰੀ ਹੈ ਕਿ ਆਰਗੈਨਿਕ ਖੇਤੀ ਵੱਲ ਆਏ ਕਿਸਾਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਤਾਂ ਜੋ ਹੋਰ ਕਿਸਾਨ ਆਰਗੈਨਿਕ ਖੇਤੀ ਵੱਲ ਅੱਗੇ ਆਉਣ। ਇਹ ਪੰਜਾਬ ਦੇ ਲੋਕਾਂ ਦੀ ਸਿਹਤਯਾਬੀ ਲਈ ਸਾਰਥਿਕ ਹੋਵੇਗਾ।
ਪਿਛਲੀ ਖ਼ਬਰ ਦਸਤਾਰ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਕਿਸਾਨ ਯੂਨੀਅਨ ਦੀ ਹੋਈ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।