30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਸੁਖਬੀਰ ਸਿੰਘ ਬਾਦਲ ਅਹਿਮਦਗੜ੍ਹ ਵਿਖੇ ਵਪਾਰੀਆਂ ਤੇ ਉਦਯੋਗਪਤੀਆਂ ਨਾਲ ਅੱਜ ਕਰਨਗੇ ਵਿਸ਼ੇਸ਼ ਮੀਟਿੰਗ- ਜੱਸੀ ਮੰਨਵੀ

ਅਹਿਮਦਗੜ੍ਹ, 29 ਨਵੰਬਰ (ਸੁਖਜੀਤ ਸਿੰਘ ਖੇੜਾ)-ਅਹਿਮਦਗੜ ਪਾਰਟੀ ਦਫ਼ਤਰ ਵਿਖੇ ਜਸਵੀਰ ਸਿੰਘ ਜੱਸੀ ਮੰਨਵੀ ਹਲਕਾ ਇੰਚਾਰਜ (ਅਮਰਗੜ੍ਹ) ਦੀ ਅਗਵਾਈ ਵਿੱਚ ਅਹਿਮਦਗੜ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਸਥਾਨਕ ਆਗੂਆਂ ਨਾਲ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ ਅਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜਸਬੀਰ ਸਿੰਘ ਜੱਸੀ ਮੰਨਵੀ ਨੇ ਦੱਸਿਆ ਕਿ ਮਿਤੀ 30 ਨਵੰਬਰ ਨੂੰ ਸ.

ਅਜੀਤ ਡੈਸਕ 30-11-2026
ਅਹਿਮਦਗੜ੍ਹ, 29 ਨਵੰਬਰ (ਸੁਖਜੀਤ ਸਿੰਘ ਖੇੜਾ)-ਅਹਿਮਦਗੜ ਪਾਰਟੀ ਦਫ਼ਤਰ ਵਿਖੇ ਜਸਵੀਰ ਸਿੰਘ ਜੱਸੀ ਮੰਨਵੀ ਹਲਕਾ ਇੰਚਾਰਜ (ਅਮਰਗੜ੍ਹ) ਦੀ ਅਗਵਾਈ ਵਿੱਚ ਅਹਿਮਦਗੜ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਆਮਦ ਨੂੰ ਲੈ ਕੇ ਸਥਾਨਕ ਆਗੂਆਂ ਨਾਲ ਪ੍ਰੋਗਰਾਮ ਦੀ ਰੂਪ ਰੇਖਾ ਉਲੀਕੀ ਗਈ ਅਤੇ ਵਿਚਾਰਾਂ ਕੀਤੀਆਂ ਗਈਆਂ। ਇਸ ਮੌਕੇ ਜਸਬੀਰ ਸਿੰਘ ਜੱਸੀ ਮੰਨਵੀ ਨੇ ਦੱਸਿਆ ਕਿ ਮਿਤੀ 30 ਨਵੰਬਰ ਨੂੰ ਸ.ਸੁਖਬੀਰ ਸਿੰਘ ਬਾਦਲ ਅਹਿਮਦਗੜ ਨੇੜੇ ਲੁਧਿਆਣਾ ਮਲੇਰਕੋਟਲਾ ਹਾਈਵੇ ਤੇ ਸਥਿਤ ਕਨੇਡੀਅਨ ਪ੍ਰਿੰਸ ਵਿੱਚ ਹਲਕਾ ਅਮਰਗੜ੍ਹ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨ ਆ ਰਹੇ ਹਨ ਜਿੱਥੇ ਕਿ ਹਲਕੇ ਦੇ ਵਪਾਰੀਆਂ ਅਤੇ ਅਯੋਗਪਤੀਆਂ ਨੂੰ ਆ ਰਹੇ ਮੁਸ਼ਕਲਾਂ ਸਿੱਧੇ ਰੂਪ ਵਿੱਚ ਗੱਲਬਾਤ ਰਾਹੀਂ ਸੁਨਣਗੇ ਅਤੇ ਉਸ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿਆਰ ਕੀਤੇ ਜਾ ਰਹੇ ਚੋਣ ਮੈਨੀਫੈਸਟੋ ਵਿੱਚ ਇਹਨਾਂ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੰਗਾਂ ਮੁਤਾਬਕ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਜਿਲਾ ਯੂਥ ਪ੍ਰਧਾਨ ਇਰਫਾਨ ਰੋਹੀੜਾ, ਸੀਨੀਅਰ ਆਗੂ ਅਮਰਿੰਦਰ ਸਿੰਘ ਬਬਲੂ ਜੰਡਾਲੀ, ਸੁਖਵਿੰਦਰ ਸਿੰਘ ਸੋਨੀ ਜੰਡਾਲੀ ਵੀ-ਮੈਕਸ, ਆੜਤੀਆ ਐਸੋਸੀਏਸ਼ਨ ਪੰਜਾਬ ਦੇ ਉਪ ਪ੍ਰਧਾਨ ਸੁਰਿੰਦਰ ਸਿੰਘ ਕੁਰੜ, ਤਰਲੋਚਨ ਸਿੰਘ ਚਾਪੜਾ, ਕੌਂਸਲਰ ਮਨੀ ਸੇਖਾ, ਸਹਿਰੀ ਪ੍ਰਧਾਨ ਗੁਰਮੀਤ ਸਿੰਘ ਉੱਭੀ, ਸਵਰਨ ਸਿੰਘ ਮੋਮਨਾਬਾਦ, ਮਨਪ੍ਰੀਤ ਸਿੰਘ ਰੰਗੂਵਾਲ ਤੋਂ ਇਲਾਵਾ ਸ਼ਹਿਰ ਦੇ ਹੋਰ ਅਹਿਮ ਅਕਾਲੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਥਾਣਾ ਸਿਟੀ ਧੂਰੀ ਵਿਖੇ ਸਰਬੱਤ ਦੇ ਭਲੇ ਅਤੇ ਸੁੱਖ-ਸ਼ਾਂਤੀ ਲਈ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਅਗਲੀ ਖ਼ਬਰ ਸਵਰਗੀ ਜਗਪਾਲ ਸਿੰਘ ਖੰਗੂੜਾ ਨੂੰ ਰਾਜਾ ਵੜਿੰਗ, ਰਵਨੀਤ ਬਿੱਟੂ, ਅੰਬਿਕਾ ਸੋਨੀ, ਜਗਦੇਵ ਸਿੰਘ ਖੁੱਡੀਆਂ, ਕੈਪਟਨ ਸੰਦੀਪ ਸੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।